ਸਿੱਕਮ ਵਿਚ ਹੜ੍ਹ ਕਾਰਨ ਫ਼ੌਜ ਦੇ 23 ਜਵਾਨ ਲਾਪਤਾ; ਤਲਾਸ਼ੀ ਮੁਹਿੰਮ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਫ਼ੌਜ ਦੀਆਂ ਗੱਡੀਆਂ ਵੀ ਪਾਣੀ ਵਿਚ ਰੁੜ੍ਹੀਆਂ

23 Army personnel missing after flash flood in Sikkim

 

ਨਵੀਂ ਦਿੱਲੀ: ਸਿੱਕਮ ਵਿਚ ਬੱਦਲ ਫਟਣ ਕਾਰਨ ਤੀਸਤਾ ਨਦੀ ਵਿਚ ਭਿਆਨਕ ਹੜ੍ਹ ਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉੱਤਰੀ ਸਿੱਕਮ ਦੀ ਹੈ। ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਫ਼ੌਜ ਦੇ 20 ਤੋਂ ਵੱਧ ਜਵਾਨ ਵੀ ਲਾਪਤਾ ਦੱਸੇ ਜਾ ਰਹੇ ਹਨ। ਫ਼ੌਜ ਨੇ ਲਾਪਤਾ ਫ਼ੌਜੀਆਂ ਦੀ ਭਾਲ ਲਈ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿਤੇ ਹਨ। ਤੀਸਤਾ ਨਦੀ ਵਿਚ ਹੜ੍ਹ ਆਉਣ ਦਾ ਮੁੱਖ ਕਾਰਨ ਚੁੰਗਥਾਂਗ ਡੈਮ ਤੋਂ ਪਾਣੀ ਛੱਡਣਾ ਦਸਿਆ ਜਾ ਰਿਹਾ ਹੈ।


23 Army personnel missing after flash flood in Sikkim

ਫ਼ੌਜ ਨਾਲ ਜੁੜੇ ਸੂਤਰਾਂ ਮੁਤਾਬਕ ਤੀਸਤਾ ਨਦੀ ਦੇ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਫ਼ੌਜ ਦੇ ਕਈ ਵਾਹਨ ਇਸ ਦੀ ਲਪੇਟ 'ਚ ਆ ਗਏ। ਦਸਿਆ ਜਾ ਰਿਹਾ ਹੈ ਕਿ ਕੁੱਝ ਹੀ ਮਿੰਟਾਂ 'ਚ ਤੀਸਤਾ ਨਦੀ ਦਾ ਜਲ ਪੱਧਰ 15 ਤੋਂ 20 ਫੁੱਟ ਵਧ ਗਿਆ ਹੈ। ਇਸ ਕਾਰਨ ਫ਼ੌਜ ਦੀਆਂ ਗੱਡੀਆਂ ਉਸ ਦੇ ਪ੍ਰਭਾਵ ਹੇਠ ਆ ਗਈਆਂ।  

23 Army personnel missing after flash flood in Sikkim

ਗੁਹਾਟੀ ਦੇ ਰੱਖਿਆ ਪੀਆਰਓ ਨੇ ਦਸਿਆ ਕਿ ਹਾਦਸੇ ਤੋਂ ਬਾਅਦ ਲਾਪਤਾ ਫ਼ੌਜੀ ਜਵਾਨਾਂ ਦੀ ਭਾਲ ਲਈ ਬਚਾਅ ਮੁਹਿੰਮ ਸ਼ੁਰੂ ਕਰ ਦਿਤੀ ਗਈ ਹੈ। ਸਥਾਨਕ ਪ੍ਰਸ਼ਾਸਨ ਵੀ ਅਪਣੇ ਪੱਧਰ 'ਤੇ ਬਚਾਅ ਕਾਰਜ ਚਲਾ ਰਿਹਾ ਹੈ। ਹਾਲਾਂਕਿ ਅਜੇ ਤਕ ਜਾਨ-ਮਾਲ ਦੇ ਨੁਕਸਾਨ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।


23 Army personnel missing after flash flood in Sikkim

ਦੱਸ ਦੇਈਏ ਕਿ ਇਸ ਤੋਂ ਪਹਿਲਾਂ 16 ਜੂਨ ਨੂੰ ਵੀ ਸਿੱਕਮ ਵਿਚ ਬੱਦਲ ਫਟ ਗਏ ਸਨ। ਇਥੇ ਪਾਕਯੋਂਗ ਵਿਚ ਜ਼ਮੀਨ ਖਿਸਕਣ ਅਤੇ ਫਿਰ ਬੱਦਲ ਫਟਣ ਕਾਰਨ ਘਰਾਂ ਵਿਚ ਪਾਣੀ ਭਰ ਗਿਆ। ਇਸ ਨਾਲ ਕਈ ਲੋਕ ਪ੍ਰਭਾਵਤ ਹੋਏ ਹਨ। ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਸਿੱਕਮ ਵਿਚ ਅਗਲੇ 3-4 ਦਿਨਾਂ ਦੌਰਾਨ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਸੰਭਾਵਨਾ ਹੈ।