Pune News: ਲਿਫ਼ਟ ਵਿਚ ਫਸਣ ਕਾਰਨ 12 ਸਾਲਾ ਬੱਚੇ ਦੀ ਹੋਈ ਮੌਤ
ਬੱਚੇ ਦਾ ਹੇਠਲਾ ਸਰੀਰ ਲਿਫਟ ਕਾਰ ਅਤੇ ਸ਼ਾਫਟ ਦੀਵਾਰ ਦੇ ਵਿਚਕਾਰ ਬੁਰੀ ਤਰ੍ਹਾਂ ਕੁਚਲਿਆ ਗਿਆ''
Boy dies after getting stuck in elevator Pune News
12-year-old boy dies after getting stuck in elevator Pune News: ਮਹਾਰਾਸ਼ਟਰ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੁਣੇ ਦੀ ਇਕ ਹਾਊਸਿੰਗ ਸੋਸਾਇਟੀ ਵਿਚ ਲਿਫਟ ਵਿਚ ਫਸਣ ਕਾਰਨ ਇਕ 12 ਸਾਲਾ ਲੜਕੇ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਇਹ ਘਟਨਾ ਵੀਰਵਾਰ ਸ਼ਾਮ 5 ਵਜੇ ਸ਼ਹਿਰ ਦੇ ਚਰਹੋਲੀ ਬੁਦਰੁਕ ਖੇਤਰ ਵਿਚ ਰਾਮ ਸਮ੍ਰਿਤੀ ਸਹਿਕਾਰੀ ਸੁਸਾਇਟੀ ਵਿਚ ਵਾਪਰੀ।
ਫਾਇਰ ਅਧਿਕਾਰੀਆਂ ਦੇ ਅਨੁਸਾਰ,‘‘ਬੱਚਾ ਤੀਜੀ ਅਤੇ ਚੌਥੀ ਮੰਜ਼ਿਲ ਦੇ ਵਿਚਕਾਰ ਫਸਿਆ ਹੋਇਆ ਸੀ। ਉਸ ਦਾ ਹੇਠਲਾ ਸਰੀਰ ਲਿਫਟ ਕਾਰ ਅਤੇ ਸ਼ਾਫਟ ਦੀਵਾਰ ਦੇ ਵਿਚਕਾਰ ਬੁਰੀ ਤਰ੍ਹਾਂ ਕੁਚਲਿਆ ਗਿਆ ਸੀ।’’
ਉਨ੍ਹਾਂ ਕਿਹਾ ਕਿ ਫਾਇਰ ਅਧਿਕਾਰੀ ਨੇ ਲਿਫਟ ਕੰਟਰੋਲ ਦਰਵਾਜ਼ਾ ਤੋੜ ਦਿਤਾ ਅਤੇ ਬਿਜਲੀ ਸਪਲਾਈ ਕੱਟ ਦਿਤੀ ਤਾਂ ਜੋ ਹੋਰ ਨੁਕਸਾਨ ਨਾ ਹੋਵੇ। ਬੱਚੇ ਨੂੰ ਤੁਰਤ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ। (ਏਜੰਸੀ)