Rules related to bank checks changed from October 4
ਨਵੀਂ ਦਿੱਲੀ : 4 ਅਕਤੂਬਰ ਤੋਂ ਬੈਂਕ ਚੈਕ ਨਾਲ ਜੁੜਿਆ ਇਕ ਨਿਯਮ ਬਦਲ ਗਿਆ ਹੈ। ਇਸ ਨਿਯਮ ਦੇ ਬਦਲਣ ਨਾਲ ਕਸਟਮਰਜ਼ ਨੂੰ ਹੁਣ ਅਸਾਨੀ ਹੋਵੇਗੀ ਅਤੇ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। 4 ਅਕਤੂਬਰ ਤੋਂ ਬੈਂਕ ਉਸੇ ਦਿਨ ਚੈਕ ਨੂੰ ਕਲੀਅਰ ਕਰੇਗ। ਜਦਕਿ ਪਹਿਲਾਂ ਚੈਕ ਟਰੰਕੇਸ਼ਨ ਸਿਸਟਮ ਦੇ ਰਾਹੀਂ ਚੈਕ ਕਲੀਅਰੈਂਸ ਬੈਚ ਪ੍ਰੋਸੈਸਿੰਗ ਮੋਡ ’ਚ ਕੰਮ ਕਰਦਾ ਸੀ।
ਬੈਂਕ ਨੇ ਐਲਾਨ ਕੀਤਾ ਹੈ ਕਿ 4 ਅਕਤੂਬਰ ਤੋਂ ਜਮ੍ਹਾਂ ਕੀਤੇ ਗਏ ਚੈਕ ਉਸੇ ਵਰਕਿੰਗ ਡੇਅ ’ਚ ਕੁੱਝ ਘੰਟਿਆਂ ਦੇ ਅੰਦਰ ਹੀ ਕਲੀਅਰ ਹੋ ਜਾਣਗੇ। ਬੈਂਕ ਚੈਕ ਦੀ ਤਸਵੀਰ ਅਤੇ ਮੈਗਨੇਟਿਕ ਇੰਕ ਕੈਰੇਕਟਰ ਰਿਕੋਗਨੀਸ਼ਨ ਡੈਟਾ ਸਕੈਨ ਕਰਕੇ ਕਲੀਅਰਿੰਗ ਹਾਊਸ ਨੂੰ ਭੇਜੇਗਾ। ਕਲੀਅਰਿੰਗ ਹਾਊਸ ਇਨ੍ਹਾਂ ਤਸਵੀਰਾਂ ਨੂੰ ਉਸ ਬੈਂਕ ਨੂੰ ਭੇਜੇਗਾ ਜਿਸ ਨੂੰ ਭੁਗਤਾਨ ਕਰਨਾ ਹੈ। ਜਦਕਿ ਇਸ ਤੋਂ ਪਹਿਲਾਂ ਚੈਕ ਕਲੀਅਰ ਹੋਣ ’ਚ 2-3 ਦਿਨ ਦਾ ਸਮਾਂ ਲਗਦਾ ਸੀ।