Telangana youth shot dead in America
ਹੈਦਰਾਬਾਦ: ਅਮਰੀਕਾ ’ਚ ਹੈਦਰਾਬਾਦ ਤੋਂ ਗਏ ਇਕ ਭਾਰਤੀ ਵਿਦਿਆਰਥੀ ਦਾ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿਤਾ। ਉਸ ਦੇ ਪਰਿਵਾਰ ਨੇ ਦਸਿਆ ਕਿ ਪੋਲ ਚੰਦਰਸ਼ੇਖਰ ਨੂੰ ਸ਼ੁਕਰਵਾਰ ਰਾਤ ਨੂੰ ਡੱਲਾਸ ਵਿਚ ਸ਼ਰਾਰਤੀ ਅਨਸਰਾਂ ਨੇ ਗੋਲੀ ਮਾਰ ਦਿਤੀ।
ਹੈਦਰਾਬਾਦ ’ਚ ਬੀ.ਡੀ.ਐਸ. ਪੂਰੀ ਕਰਨ ਵਾਲੇ ਚੰਦਰਸ਼ੇਖਰ ਦੋ ਸਾਲ ਪਹਿਲਾਂ ਐਮ.ਐਸ. ਕਰਨ ਲਈ ਅਮਰੀਕਾ ਗਏ ਸਨ। ਉਨ੍ਹਾਂ ਦੇ ਭਰਾ ਦਾਮੋਦਰ ਨੇ ਪੱਤਰਕਾਰਾਂ ਨੂੰ ਦਸਿਆ ਕਿ ਉਨ੍ਹਾਂ ਨੇ ਛੇ ਮਹੀਨੇ ਪਹਿਲਾਂ ਡਿਗਰੀ ਪੂਰੀ ਕੀਤੀ ਸੀ ਅਤੇ ਉਹ ਨੌਕਰੀ ਦੀ ਭਾਲ ਕਰ ਰਹੇ ਸਨ। ਇਸ ਦੌਰਾਨ ਆਪਣਾ ਗੁਜ਼ਾਰਾ ਕਰਨ ਲਈ, ਚੰਦਰਸ਼ੇਖਰ ਗੈਸ ਸਟੇਸ਼ਨ ਉਤੇ ਪਾਰਟ ਟਾਈਮ ਕੰਮ ਕਰ ਰਹੇ ਸਨ।
ਮੰਤਰੀ ਏ. ਰੇਵੰਤ ਰੈੱਡੀ ਨੇ ਪਰਵਾਰ ਨਾਲ ਦੁੱਖ ਪ੍ਰਗਟ ਕੀਤਾ ਹੈ। ਮ੍ਰਿਤਕ ਦੇ ਪਰਵਾਰ ਨੂੰ ਸਹਾਇਤਾ ਦੇਣ ਦਾ ਭਰੋਸਾ ਦਿੰਦਿਆਂ ਰੇਵੰਤ ਰੈੱਡੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲਾਸ਼ ਨੂੰ ਵਾਪਸ ਲਿਆਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਕਰੇਗੀ।