ਕਥਿਤ ਬਾਬਾ ਵਿਰੁਧ ਠਗੀ ਦੇ ਮਾਮਲੇ 'ਚ ਐਫਆਈਆਰ
ਆਈਆਰ ਮੁਤਾਬਕ ਪੀੜਤ ਔਰਤ ਅਤੇ ਉਸ ਵੱਲੋਂ ਬਣਾਏ ਗਏ ਮੈਂਬਰਾਂ ਤੋਂ 15 ਲੱਖ ਰੁਪਏ ਤੋਂ ਵੱਧ ਦੀ ਠਗੀ ਕੀਤੀ ਗਈ ਹੈ।
Fraud Baba
ਨਵੀਂ ਦਿੱਲੀ, ( ਪੀਟੀਆਈ ) : ਦਿੱਲੀ ਦੇ ਸ਼ਕਰੁਪਰ ਥਾਣੇ ਵਿਚ ਇਕ ਔਰਤ ਨੇ ਕਥਿਤ ਆਚਾਰਿਆ ਅਸ਼ੋਕਾਨੰਦ ਜੀ ਮਹਾਰਾਜ ਉਰਫ ਯੋਗੀਰਾਜ ਅਤੇ ਉਸ ਦੇ ਦੋ ਸਾਥੀ ਰਜਨੀ ਕਸ਼ਯਪ ਅਤੇ ਬਬਿਤਾ ਜੈਨ ਵਿਰੁਧ ਧਾਰਮਿਕ ਗਤੀਵਿਧੀਆਂ ਦੀ ਓਟ ਵਿਚ ਧੋਖਾਧੜੀ ਅਤੇ ਪੈਸੇ ਲੁੱਟਣ ਦਾ ਮਾਮਲਾ ਦਰਜ਼ ਕਰਵਾਇਆ ਹੈ। ਪੁਲਿਸ ਨੂੰ ਮਿਲੀ ਸ਼ਿਕਾਇਤ ਅਨੁਸਾਰ ਪੀੜਤ ਔਰਤ ਦੀ ਬਬੀਤਾ ਜੈਨ ਨੇ ਧਾਰਮਿਕ ਸਮਾਗਮ ਵਿਚ ਰਜਨੀ ਕਸ਼ਯਪ ਨਾਲ ਮੁਲਾਕਾਤ ਕਰਵਾਈ। ਰਜਨੀ ਨੇ ਖੁਦ ਨੂੰ ਭਾਜਪਾ ਦਾ ਨੇਤਾ ਦੱਸਿਆ ਸੀ।
ਦੋਹਾਂ ਨੇ ਮਿਲ ਕੇ ਪੀੜਤ ਔਰਤ ਕੋਲ ਯੋਗਰਾਜ ਦੀਆਂ ਧਾਰਮਿਕ ਗਤੀਵਿਧੀਆਂ ਦੀ ਪ੍ਰੰਸਸਾ ਕੀਤੀ ਅਤੇ ਉਸ ਤੋਂ ਹੋਣ ਵਾਲੇ ਛੋਟੇ-ਛੋਟੇ ਲਾਭ ਬਾਰੇ ਵੀ ਦੱਸਿਆ। ਦੋਹਾਂ ਨੇ ਪੀੜਤ ਨੂੰ ਲਾਲਚ ਦੇ ਕੇ ਕਿਹਾ ਕਿ ਹਰ ਮਹੀਨੇ 1000 ਰੁਪਏ 10 ਮਹੀਨੇ ਤੱਕ ਜਮਾ ਕਰਵਾਉਣ ਤੇ 15000 ਵਾਪਸ ਮਿਲਣਗੇ ਅਤੇ ਜਿਹੜਾ ਸ਼ਖਸ ਜਿਨੇ ਜਿਆਦਾ ਮੈਂਬਰ ਬਣਾਏਗਾ ਉਸ ਨੂੰ ਉਨ੍ਹਾਂ ਹੀ ਲਾਭ ਮਿਲੇਗਾ।