ਕਾਲ ਡਿਟੇਲ 'ਚ ਲੁਕਿਆ ਕਸ਼ਮੀਰੀ ਵਿਦਿਆਰਥੀ ਬਿਲਾਲ ਦੇ ਲਾਪਤਾ ਹੋਣ ਦਾ ਮਾਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਵਾਰ ਰਾਤ ਜਾਰੀ ਹੋਏ ਇਕ ਆਡਿਓ ਵਿਚ ਬਿਲਾਲ ਦੇ ਆਂਤਕੀ ਸੰਗਠਨ ਵਿਚ ਸ਼ਾਮਲ ਹੋਣ ਦੀ ਸੂਚਨਾ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ।

Linked to terrorism

ਗ੍ਰੇਟਰ ਨੋਇਡਾ, ( ਪੀਟੀਆਈ ) : ਗ੍ਰੇਟਰ ਨੋਇਡਾ ਦੀ ਇਕ ਨਿਜੀ ਯੂਨੀਵਰਸਿਟੀ ਵਿਚ ਪੜਨ ਵਾਲੇ ਲਾਪਤਾ ਕਸ਼ਮੀਰੀ ਵਿਦਿਆਰਥੀ ਦੇ ਮੋਬਾਈਲ ਵਿਚਲੇ ਵੇਰੇਵੇ ਤੋਂ ਪੁਲਿਸ ਨੂੰ ਪਤਾ ਲਗਾ ਹੈ ਕਿ 28 ਅਕਤੂਬਰ ਨੂੰ ਉਸ ਦੇ ਮੋਬਾਈਲ ਤੇ ਆਉਣ-ਜਾਣ ਸਮੇਤ ਕੁਲ 46 ਫੋਨ ਹੋਏ ਸਨ। ਪੁਲਿਸ ਮੁਤਾਬਕ ਕੁਝ ਫੋਨ ਨੰਬਰ ਸ਼ੱਕੀ ਹਨ ਅਤੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬਿਲਾਲ ਸੋਫੀ 28 ਅਕਤੂਬਰ ਨੂੰ ਯੂਨੀਵਰਸਿਟੀ ਦੇ ਹੋਸਟਲ ਵਿਚ ਨਾਲ ਰਹਿਣ ਵਾਲੇ ਅਪਣੇ ਚਚੇਰੇ ਭਰਾ ਮੁਵਾਸਿਸਰ ਨੂੰ ਦਿੱਲੀ ਜਾਣ ਦੀ ਗੱਲ ਕਹਿ ਕੇ ਸਵੇਰੇ 10 ਵਜੇ ਨਿਕਲਿਆ ਸੀ।

ਦੇਰ ਰਾਤ ਤੱਕ ਵਾਪਸ ਨਾ ਆਉਣ ਤੇ ਮੁਵਾਸਿਸਰ ਨੇ ਨਾਲੇਜ ਪਾਰਕ ਪੁਲਿਸ ਨੂੰ ਸੂਚਨਾ ਦਿਤਾ ਸੀ। ਬਿਲਾਲ ਦੇ ਮੋਬਾਈਲ ਦੇ ਫੋਨ ਦੇ ਵੇਰਵੇ ਤੋਂ ਪੁਲਿਸ ਨੂੰ ਪਤਾ ਲਗਾ ਕਿ ਬਿਲਾਲ 28 ਅਕਤੂਬਰ ਨੂੰ 12.30 ਵਜੇ ਦਿਲੀ ਵਿਚ ਸੀ ਅਤੇ 2.30 ਵਜੇ ਸ਼੍ਰੀਨਗਰ ਵਿਖੇ ਸੀ। ਉਸਦੀ ਆਖਰੀ ਲੋਕੇਸ਼ਨ ਸ਼ੋਪੀਆਂ ਵਿਖੇ ਮਿਲੀ ਸੀ। ਸ਼ੁਕਰਵਾਰ ਰਾਤ ਜਾਰੀ ਹੋਏ ਇਕ ਆਡਿਓ ਵਿਚ ਬਿਲਾਲ ਦੇ ਆਂਤਕੀ ਸੰਗਠਨ ਵਿਚ ਸ਼ਾਮਲ ਹੋਣ ਦੀ ਸੂਚਨਾ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਇਸ ਤੋਂ ਬਾਅਦ ਏਟੀਐਸ ਅਤੇ ਪੁਲਿਸ ਨੇ 28 ਅਕਤੂਬਰ ਦੇ ਫੋਨ ਦੇ ਵੇਰਵਿਆਂ ਦੀ ਜਾਂਚ ਕੀਤੀ ਜਿਸ ਵਿਚ ਪਤਾ ਲਗਾ ਹੈ

ਕਿ ਉਸ ਦਿਨ ਸਵੇਰੇ ਤੋਂ ਸ਼ਾਮ 4.30 ਵਜੇ ਮੋਬਾਈਲ ਬੰਦ ਹੋਣ ਤੱਕ ਬਿਲਾਲ ਦੇ ਮੋਬਾਈਲ ਤੇ ਕੁਲ 46 ਫੋਨ ਆਏ ਅਤੇ ਗਏ ਸਨ। ਇਸ ਵਿਚ ਕਈ ਫੋਨ ਅਤੇ ਸੁਨੇਹੇ ਕਸ਼ਮੀਰ ਦੇ ਨੰਬਰਾਂ ਤੇ ਕੀਤੇ ਗਏ ਹਨ ਜੋ ਹੁਣ ਬੰਦ ਹਨ। ਬਿਲਾਲ ( ਉਮਰ 17 ) ਦੇ ਲਾਪਤਾ ਹੋਣ ਤੋਂ ਬਾਅਦ ਅਤਿਵਾਦੀ ਸਗੰਠਨ ਵਿਚ ਸ਼ਾਮਲ ਹੋਣ ਦੀ ਸੂਚਨਾ ਤੇ ਉਸ ਦੇ ਪਰਵਾਰ ਵਾਲੇ ਸਦਮੇ ਵਿਚ ਹਨ। ਉਸ ਦੇ ਮਾਤਾ-ਪਿਤਾ ਨੇ ਅਤਿਵਾਦੀਆਂ ਤੋਂ ਰਹਿਮ ਮੰਗਦਿਆਂ ਕਿਹਾ ਹੈ ਕਿ ਉਹ ਬਿਲਾਲ ਨੂੰ ਵਾਪਸ ਘਰ ਭੇਜ ਦੇਣ।

ਉਹ ਗ੍ਰੇਟਰ ਨੋਇਡਾ ਦੀ ਯੂਨੀਵਰਸਿਟੀ ਵਿਚ ਪੜ ਰਿਹਾ ਸੀ। ਉਥੋਂ ਹੀ 28 ਅਕਤੂਬਰ ਤੋਂ ਲਾਪਤਾ ਹੈ। ਬਿਲਾਲ ਦੇ ਪਿਤਾ ਅਹਿਮਦ ਸੋਫੀ ਨੇ ਇਕ ਵੀਡਿਓ ਸੁਨੇਹਾ ਬਣਾਇਆ, ਜਿਸ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਜਾ ਰਿਹਾ ਹੈ। ਉਸ ਵਿਚ ਉਨ੍ਹਾਂ ਨੇ ਕਿਹਾ ਕਿ ਘਰ ਵਿਚ ਮੇਰੇ ਬਾਅਦ ਬਿਲਾਲ ਹੀ ਇਕਲੌਤਾ ਪੁਰਸ਼ ਹੈ, ਉਹੀ ਪਰਵਾਰ ਦਾ ਉਤਰਾਧਿਕਾਰੀ ਹੈ ਤੇ ਪਰਵਾਰ ਦੀ ਜਿਮ੍ਹੇਵਾਰੀ ਉਸੇ ਤੇ ਹੈ। ਇਹ ਦੇਖਦੇ ਹੋਏ ਸਾਡੇ ਪਰਵਾਰ ਤੇ ਰਹਿਮ ਕਰੋ, ਉਸ ਨੂੰ ਵਾਪਸ ਘਰ ਭੇਜ ਦੇਵੋ। ਅੱਲਾਹ ਤੁਹਾਡੇ ਤੇ ਰਹਿਮ ਕਰੇਗਾ।