ਕਰਨਾਲ: ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿਚ ਘਰੌੜਾ ਦੇ ਪਿੰਡ ਹਰਿਸਿੰਘ ਪੁਰਾ ਵਿਚ 5 ਸਾਲ ਬੱਚੀ ਦੇ ਬੋਰਵੇਲ ਵਿਚ ਡਿੱਗਣ ਦੀ ਖਬਰ ਮਿਲੀ ਹੈ। ਐਤਵਾਰ ਰਾਤ 9 ਵਜੇ ਸ਼ਿਵਾਨੀ 50-60 ਫੁੱਟ ਡੂੰਘੇ ਬੋਰਵੇਲ ਵਿਚ ਫਸੀ ਹੈ। ਬੱਚੀ ਦੁਪਹਿਰ ਤੋਂ ਗਾਇਬ ਸੀ. ਪੁਲਿਸ ਪ੍ਰਸ਼ਾਸਨ ਨਾਲ ਐਨਡੀਆਰਐਫ ਦੀ ਟੀਮ ਬੱਚੀ ਨੂੰ ਬਚਾਉਣ ਵਿਚ ਜੁਟੀ ਹੋਈ ਹੈ। ਬੱਚੀ ਤਕ ਆਕਸੀਜਨ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਕਿ ਉਹ ਸਾਹ ਲੈ ਸਕੇ।
ਤਾਜਾ ਜਾਣਕਾਰੀ ਮੁਤਾਬਕ ਸ਼ਿਵਾਨੀ ਨੂੰ ਬਚਾਉਣ ਦੀ ਐਨਡੀਆਰਐਫ ਦੀ ਪਹਿਲੀ ਕੋਸ਼ਿਸ਼ ਅਸਫਲ ਰਹੀ, ਪਾਈਪ ਦੇ ਜ਼ਰੀਏ ਹੇਠਾਂ ਤਾਰ ਦਾ ਫੰਦਾ ਪਾ ਕੇ ਸ਼ਿਵਾਨੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਸਫਲਤਾ ਨਹੀਂ ਮਿਲੀ। ਸੀਸੀਟੀਵੀ ਵਿਚ ਸ਼ਿਵਾਨੀ ਦਾ ਪੈਰ ਦਿਖਾਈ ਦੇ ਰਿਹਾ ਹੈ। ਹੁਣ ਐਨਡੀਆਰਐਫ ਦੀ ਟੀਮ ਦੂਜੇ ਵਿਕਲਪਾਂ ਤੇ ਵਿਚਾਰ ਕਰ ਰਹੀ ਹੈ।
ਟੀਮ ਦੀ ਕੋਸ਼ਿਸ਼ ਸੀ ਕਿ ਪੈਰ ਵਿਚ ਫੰਦਾ ਫਸਾ ਕੇ ਬੱਚੀ ਨੂੰ ਬਾਹਰ ਕੱਢਿਆ ਜਾ ਸਕੇ, ਕਿਉਂ ਕਿ ਬੱਚੀ ਦਾ ਸਿਰ ਹੇਠਾਂ ਵੱਲ ਹੈ। ਜਿਸ ਕਾਰਨ ਉਸ ਨੂੰ ਕੱਢਣ ਵਿਚ ਪਰੇਸ਼ਾਨੀ ਆ ਰਹੀ ਹੈ। ਹਾਲਾਂਕਿ ਪਾਈਪ ਦੇ ਜ਼ਰੀਏ ਆਕਸੀਜਨ ਵੀ ਦਿੱਤੀ ਜਾ ਰਹੀ ਹੈ ਪਰ ਹੁਣ ਸ਼ਿਵਾਨੀ ਦੀ ਹਾਲਤ ਦੇ ਬਾਰੇ ਕੁੱਝ ਜ਼ਿਆਦਾ ਪਤਾ ਨਹੀਂ ਹੈ। ਦਸ ਦਈਏ ਕਿ ਪਿਛਲੇ ਹਫ਼ਤੇ ਹੀ ਤਮਿਲਨਾਡੂ ਦੇ ਤਿਰੂਚਰਾਪਲੀ ਜ਼ਿਲ੍ਹੇ ਵਿਚ ਵੀ ਇਕ ਅਜਿਹੀ ਹੀ ਘਟਨਾ ਸਾਹਮਣੇ ਆਈ ਸੀ।
ਇਹ ਤਿੰਨ ਦਿਨ ਤਕ 2 ਸਾਲ ਦਾ ਇਕ ਮਾਸੂਮ ਬੋਰਵੇਲ ਵਿਚ ਫਸਿਆ ਰਿਹਾ। ਤਿੰਨ ਦਿਨ ਚਲੇ ਰੈਸਕਿਊ ਆਪਰੇਸ਼ਨ ਬਾਅਦ ਵੀ ਸੁਜੀਤ ਵਿਲਸਨ ਨੂੰ ਬਚਾਉਣ ਦੀ ਕੋਸ਼ਿਸ਼ ਨਾਕਾਮ ਰਹੀ। ਐਨਡੀਆਰਐਪ ਦੀ ਟੀਮ ਬੱਚੇ ਨੂੰ ਕੱਢ ਕੇ ਹਸਪਤਾਲ ਪਹੁੰਚੀ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਹਾਲਾਂਕਿ ਉਸ ਨੂੰ ਬਚਾਉਣ ਦੀ ਲਗਾਤਾਰ ਤਿੰਨ ਦਿਨ ਤਕ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਬੋਰਵੇਲ ਵਿਚ ਉਸ ਤਕ ਪਹੁੰਚਣ ਵਿਚ ਤਿੰਨ ਦਿਨ ਲੱਗ ਗਏ।
ਬੀਤੀ ਰਾਤ ਅਧਿਕਾਰੀਆਂ ਨੇ ਕਿਹਾ ਸੀ ਕਿ ਬੱਚੇ ਤਕ ਪਹੁੰਚਣ ਵਿਚ ਹੁਣ 12 ਘੰਟੇ ਹੋਰ ਲੱਗਣਗੇ ਪਰ ਉਸ ਤੋਂ ਬਾਅਦ ਬੋਰਵੇਲ ਦੇ ਅੰਦਰ ਤੋਂ ਦੁਰਗੰਧ ਆਉਣ ਲੱਗ ਪਈ ਸੀ ਜਿਸ ਤੋਂ ਬਾਅਦ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।