ਦੀਵਾਲੀ ਮੌਕੇ 12 ਲੱਖ ਦੀਵਿਆਂ ਨਾਲ ਜਗਿਆ ਅਯੁੱਧਿਆ, ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਹੋਇਆ ਨਾਮ
ਇਸ ਵਾਰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਦੀ ਟੀਮ ਵੀ ਦੀਵੇ ਗਿਣਨ ਲਈ ਅਯੁੱਧਿਆ ਪਹੁੰਚੀ
Ayodhya lit up with 12 lakh lamps on the occasion of Diwali
 		 		
ਅਯੁੱਧਿਆ: ਉੱਤਰ ਪ੍ਰਦੇਸ਼ ਦੇ ਅਯੁੱਧਿਆ 'ਚ ਇਸ ਵਾਰ ਦੀਵਾਲੀ ਦੇ ਮੌਕੇ 'ਤੇ ਪੰਜਵੇਂ ਦੀਪ ਉਤਸਵ ਦੀ ਰੌਣਕ ਦੇਖਣ ਨੂੰ ਮਿਲ ਰਹੀ ਹੈ। ਇਸ ਸਾਲ ਸ਼੍ਰੀ ਰਾਮ ਦੇ ਜਨਮ ਸਥਾਨ 'ਤੇ 12 ਲੱਖ ਦੀਵੇ ਜਗਾਏ ਗਏ। ਇੰਨਾ ਹੀ ਨਹੀਂ ਅਯੁੱਧਿਆ ਦੇ ਮੱਠਾਂ ਅਤੇ ਮੰਦਰਾਂ 'ਚ ਰਾਮ ਪੌੜੀ 9 ਲੱਖ ਦੀਵੇ ਅਤੇ 3 ਲੱਖ ਦੀਵੇ ਅਯੁੱਧਿਆ ਦੇ ਮੱਠ ਅਤੇ ਮੰਦਿਰਾਂ 'ਚ ਜਗਾਏ ਗਏ ਹਨ।
ਇਸ ਵਾਰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਦੀ ਟੀਮ ਵੀ ਦੀਵੇ ਗਿਣਨ ਲਈ ਅਯੁੱਧਿਆ ਪਹੁੰਚੀ। ਗਿਨੀਜ਼ ਰਿਕਾਰਡ 'ਚ ਸਭ ਤੋਂ ਜ਼ਿਆਦਾ ਦੀਵੇ ਜਗਾਉਣ ਲਈ ਅਯੁੱਧਿਆ ਦਾ ਨਾਂ ਦਰਜ ਹੈ।
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਦੀਵਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਅੱਜ ਅਸੀਂ ਅਯੁੱਧਿਆ ਦੇ ਮੱਠਾਂ ਅਤੇ ਮੰਦਰਾਂ ਵਿੱਚ 3 ਲੱਖ ਦੀਵੇ ਅਤੇ ਰਾਮ ਪੌੜੀ 9 ਲੱਖ ਦੀਵੇ ਜਗਾਏ। ਇੱਥੋਂ ਤੱਕ ਕਿ ਵੱਖ-ਵੱਖ ਥਾਵਾਂ 'ਤੇ ਵੱਡੀ ਗਿਣਤੀ 'ਚ ਦੀਵੇ ਜਗਾਏ ਗਏ ਹਨ।