UP 'ਚ ਸ਼ਾਰਟ ਸਰਕਟ ਨਾਲ ਵਾਪਰਿਆ ਵੱਡਾ ਹਾਦਸਾ, ਦਾਦਾ-ਦਾਦੀ ਤੇ ਪੋਤੀ ਸਮੇਤ ਚਾਰ ਜੀਅ ਸੜੇ ਜ਼ਿੰਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਲਾਕੇ 'ਚ ਸਹਿਮ ਦਾ ਮਾਹੌਲ

file photo

 

ਆਗਰਾ: ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ਵਿੱਚ ਬੁੱਧਵਾਰ ਦੇਰ ਰਾਤ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਸ਼ਾਰਟ ਸਰਕਟ ਕਾਰਨ ਲੱਗੀ ਅੱਗ 'ਚ ਦਾਦਾ-ਦਾਦੀ ਅਤੇ ਪੋਤੀ ਸਮੇਤ ਚਾਰ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਜਦਕਿ ਦੋ ਲੜਕੀਆਂ ਗੰਭੀਰ ਰੂਪ ਨਾਲ ਝੁਲਸ ਗਈਆਂ ਹਨ। ਘਟਨਾ ਗੋਪੀਗੰਜ ਨਗਰ 'ਚ ਹਾਈਵੇਅ 'ਤੇ ਸਥਿਤ ਚੂੜੀਹਾਰੀ ਮੋਹਲ ਵਾਰਡ ਨੰਬਰ 16 ਦੀ ਹੈ। ਜਦੋਂ ਘਰ ਨੂੰ ਅੱਗ ਲੱਗੀ ਤਾਂ ਸਾਰੇ ਲੋਕ ਗੂੜ੍ਹੀ ਨੀਂਦ ਵਿੱਚ ਸਨ। ਦੀਵਾਲੀ ਵਾਲੇ ਦਿਨ ਤੜਕੇ ਹੀ ਮਿਲੀ ਇਸ ਖਬਰ ਨਾਲ ਪੂਰਾ ਇਲਾਕਾ ਸਹਿਮ ਗਿਆ।

 

 

ਮੁਹੰਮਦ ਅਸਲਮ (65), ਉਸ ਦੀ ਪਤਨੀ ਸ਼ਕੀਲਾ ਸਿੱਦੀਕੀ (62), ਪੋਤੀ ਤਸ਼ਕੀਆ (10), ਪੁੱਤਰੀ ਤਸਲੀਮ, ਅਲਵੀਰਾ (12) ਅਤੇ ਰੌਣਕ  (20) ਘਰ ਵਿਚ ਗਹਿਰੀ ਨੀਂਦ ਵਿਚ ਸੁੱਤੇ ਪਏ ਸਨ।  ਇਸ ਦੌਰਾਨ ਰਾਤ ਕਰੀਬ ਇੱਕ ਵਜੇ ਟੀਨ ਦੇ ਸ਼ੈੱਡ ਵਿੱਚ ਸ਼ਾਰਟ ਸਰਕਟ ਹੋ ਗਿਆ।

 

 

ਦੋ ਲੜਕੀਆਂ ਦੀ ਹਸਪਤਾਲ ਵਿੱਚ ਮੌਤ ਹੋ ਗਈ
ਅੱਗ ਦੀ ਚਪੇਟ 'ਚ ਆਉਣ ਨਾਲ ਸ਼ਕੀਲਾ ਅਤੇ ਮੁਹੰਮਦ ਅਸਲਮ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ   ਪਰਿਵਾਰ ਦੇ ਹੋਰ ਵੀ  ਜੀਅ ਸੜ ਗਏ। ਝੁਲਸ ਗਏ ਬੱਚਿਆਂ ਨੂੰ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ। ਜਿੱਥੋਂ ਤਸ਼ਕੀਆ ਪੁੱਤਰੀ ਤਸਲੀਮ, ਅਲਵੀਰਾ ਪੁੱਤਰੀ ਸ਼ਰਾਫਤ ਅਤੇ ਰੌਣਕ ਪੁੱਤਰੀ ਰਈਸ ਨੂੰ ਟਰੌਮਾ ਸੈਂਟਰ ਵਾਰਾਣਸੀ ਰੈਫਰ ਕਰ ਦਿੱਤਾ ਗਿਆ। ਇੱਥੇ ਇਲਾਜ ਦੌਰਾਨ ਤਸ਼ਕੀਆ ਅਤੇ ਅਲਵੀਰਾ ਦੀ ਵੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।