ਜੰਮੂ-ਕਸ਼ਮੀਰ ਪਹੁੰਚੇ PM ਮੋਦੀ, ਫੌਜੀਆਂ ਨੂੰ ਦਿੱਤੀ ਦੀਵਾਲੀ ਦੀ ਵਧਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਵਾਇਆ ਮੂੰਹ ਮਿੱਠਾ

PM Modi arrives in Jammu and Kashmir, wishes Diwali to soldiers

 

 ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਪਹੁੰਚੇ। ਇੱਥੇ ਉਨ੍ਹਾਂ ਨੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਹੁਣ ਉਹ ਸਾਥੀ ਸੈਨਿਕਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਉਣ ਜਾ ਰਹੇ ਹਨ। ਸਾਰੇ ਜਵਾਨਾਂ ਨਾਲ ਗੱਲ ਕਰਨ ਤੋਂ ਬਾਅਦ ਪੀਐਮ ਉਨ੍ਹਾਂ ਦਾ ਹਾਲ-ਚਾਲ ਵੀ ਪੁੱਥ ਰਹੇ ਹਨ। ਅਜਿਹੇ 'ਚ ਪ੍ਰਧਾਨ ਮੰਤਰੀ ਵੀ ਉਤਸ਼ਾਹਿਤ ਹਨ ਅਤੇ ਉੱਥੇ ਮੌਜੂਦ ਸੈਨਿਕ ਵੀ ਉਨ੍ਹਾਂ ਦੀ ਮੌਜੂਦਗੀ ਤੋਂ ਖੁਸ਼ ਹਨ।

 

ਸੈਨਿਕਾਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਦਾ ਪਰਿਵਾਰ ਹੈ ਜਿਸ ਨਾਲ ਉਨ੍ਹਾਂ ਨੇ ਆਪਣੀ ਹਰ ਦੀਵਾਲੀ ਮਨਾਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਅਤੇ ਫਿਰ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਨੇ ਹਰ ਦੀਵਾਲੀ ਆਪਣੇ ਪਰਿਵਾਰ ਨਾਲ ਮਨਾਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਜਵਾਨ ਇੱਥੇ ਸਰਹੱਦ 'ਤੇ ਹੀ ਰਹਿੰਦੇ ਹਨ, ਜਿਸ ਕਾਰਨ ਪੂਰਾ ਦੇਸ਼ ਸ਼ਾਂਤੀ ਦੀ ਨੀਂਦ ਸੌਂ ਸਕਦਾ ਹੈ।

 

 

ਉਨ੍ਹਾਂ ਨੇ ਸਾਰੇ ਸੈਨਿਕਾਂ ਨੂੰ ਦੇਸ਼ ਦਾ ਸੁਰੱਖਿਆ ਘੇਰਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੀ ਬਦੌਲਤ ਹੀ ਦੇਸ਼ 'ਚ ਸ਼ਾਂਤੀ ਅਤੇ ਸੁਰੱਖਿਆ ਹੈ। ਉਨ੍ਹਾਂ ਜਵਾਨਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਨੂੰ ਬਹਾਦਰੀ ਦੀ ਜਿਉਂਦੀ ਜਾਗਦੀ ਮਿਸਾਲ ਵੀ ਦੱਸਿਆ। ਪ੍ਰਧਾਨ ਮੰਤਰੀ ਨੇ ਨਾ ਸਿਰਫ਼ ਸੈਨਿਕਾਂ ਦਾ ਹੌਂਸਲਾ ਵਧਾਇਆ ਸਗੋਂ ਉਨ੍ਹਾਂ ਦੇ ਮਾਣ ਭਰੇ ਇਤਿਹਾਸ ਨੂੰ ਵੀ ਯਾਦ ਕੀਤਾ।

 

 

ਉਨ੍ਹਾਂ ਨੌਸ਼ਹਿਰਾ ਦੇ ਸੈਨਿਕਾਂ ਨੂੰ ਬਹਾਦਰ ਦੱਸਦਿਆਂ ਕਿਹਾ ਕਿ ਜਦੋਂ ਦੁਸ਼ਮਣ ਨੇ ਇਸ ਧਰਤੀ 'ਤੇ ਪੈਰ ਰੱਖਿਆ ਤਾਂ ਉਨ੍ਹਾਂ ਨੂੰ ਹਮੇਸ਼ਾ ਮੂੰਹ ਤੋੜ ਜਵਾਬ ਦਿੱਤਾ ਗਿਆ। ਵੈਸੇ, ਜਦੋਂ ਤੋਂ ਨਰਿੰਦਰ ਮੋਦੀ ਨੇ 2014 ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਹੈ, ਉਹ ਹਮੇਸ਼ਾ ਸੈਨਿਕਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਉਂਦੇ ਹਨ। ਇਸ ਵਾਰ ਉਨ੍ਹਾਂ ਦੀ ਦੀਵਾਲੀ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿੱਚ ਹੋਵੇਗੀ।

 

 

ਪੀਐਮ ਨੇ ਕਿਹਾ ਕਿ ਅਸੀਂ ਫੌਜੀ ਸ਼ਕਤੀ ਨੂੰ ਵਧਾਉਣ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ। ਅੱਜ ਲੱਦਾਖ ਤੋਂ ਜੈਸਲਮੇਰ ਤੱਕ, ਜਿੱਥੇ ਆਮ ਸੰਪਰਕ ਨਹੀਂ ਸੀ, ਉੱਥੇ ਅਤਿ-ਆਧੁਨਿਕ ਸਹੂਲਤਾਂ ਹਨ। ਅਸੀਂ ਮਹਿਲਾ ਸ਼ਕਤੀ ਨੂੰ ਵਧਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਾਂ। ਧੀਆਂ ਦੇਸ਼ ਦੇ ਅੰਦਰ ਅਤੇ ਸਰਹੱਦ 'ਤੇ ਵੀ ਅਗਵਾਈ ਕਰ ਰਹੀਆਂ ਹਨ। ਫੌਜ ਵਿਚ ਭਰਤੀ ਹੋਣਾ ਕਿਸੇ ਸਾਧਨਾ ਤੋਂ ਘੱਟ ਨਹੀਂ ਹੈ।