ਲਾਪਰਵਾਹੀ ਕਾਰਨ ਵਾਪਰਿਆ ਹਾਦਸਾ: ਐੱਸ.ਯੂ.ਵੀ. ਤੇ ਬੱਸ ’ਚ ਹੋਈ ਭਿਆਨਕ ਟੱਕਰ, 11 ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

Accident due to negligence: SUV Collision in the children, 11 died

 

ਬੈਤੂਲ- ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੇ ਝਾਲਰ 'ਚ ਅੱਜ ਤੜਕਸਾਰ ਇੱਕ ਭਿਆਨਕ ਹਾਦਸਾ ਵਾਪਰ ਗਿਆ ਹੈ। ਇਕ ਐੱਸ.ਯੂ.ਵੀ. (ਸਪੋਰਟਸ ਯੂਟਿਲਿਟੀ ਵ੍ਹੀਕਲ) ਦੀ ਇਕ ਖ਼ਾਲੀ ਬੱਸ ਨਾਲ ਅਚਾਨਕ ਟੱਕਰ ਹੋ ਗਈ। ਇਸ ਹਾਦਸੇ 'ਚ 2 ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬੈਤੂਲ ਪੁਲਿਸ ਕੰਟਰੋਲ ਰੂਮ ਦੇ ਸਹਾਇਕ ਸਬ ਇੰਸਪੈਕਟਰ ਨੇ ਦੱਸਿਆ ਕਿ ਹਾਦਸਾ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਕਰੀਬ 36 ਕਿਲੋਮੀਟਰ ਦੂਰ ਭੈਂਸਦੇਹੀ ਰੋਡ 'ਤੇ ਵਾਪਰਿਆ। ਉਨ੍ਹਾਂ ਕਿਹਾ,''ਦੇਰ ਰਾਤ ਕਰੀਬ 2 ਵਜੇ ਹੋਏ ਇਸ ਹਾਦਸੇ 'ਚ 6 ਪੁਰਸ਼ਾਂ, ਤਿੰਨ ਔਰਤਾਂ, 5 ਸਾਲ ਦੀ ਇਕ ਕੁੜੀ ਅਤੇ ਇਕ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ।''

ਪੁਲਿਸ ਅਨੁਸਾਰ ਮ੍ਰਿਤਕ ਮਜ਼ਦੂਰ ਸਨ, ਜੋ ਗੁਆਂਢੀ ਸੂਬੇ ਮਹਾਰਾਸ਼ਟਰ ਦੇ ਅਮਰਾਵਤੀ ਤੋਂ ਇੱਥੇ ਆਪਣੇ ਘਰ ਪਰਤ ਰਹੇ ਸਨ। ਇੰਸਪੈਕਟਰ ਨੇ ਕਿਹਾ ਕਿ ਹਾਦਸਾ ਇੰਨਾ ਗੰਭੀਰ ਸੀ ਕਿ ਕੁਝ ਪੀੜਤਾਂ ਦੀਆਂ ਲਾਸ਼ਾਂ ਗੈਸ ਕਟਰ ਦੀ ਮਦਦ ਨਾਲ ਨੁਕਸਾਨੀ ਐੱਸ.ਯੂ.ਵੀ. 'ਚੋਂ ਕੱਢਣੀਆਂ ਪਈਆਂ। ਬਾਅਦ 'ਚ ਲਾਸ਼ਾਂ ਪੋਸਟਮਾਟਰਮ ਲਈ ਭੇਜ ਦਿੱਤੀਆਂ ਗਈਆਂ। 

ਪੁਲਿਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਡਰਾਈਵਰ ਨੂੰ ਨੀਂਦ ਆਉਣ ਤੋਂ ਬਾਅਦ ਐੱਸ.ਯੂ.ਵੀ. ਬੱਸ ਨਾਲ ਜਾ ਟਕਰਾਈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।