ਪਤੀ-ਪਤਨੀ ਤੇ ਕਰਜ਼... ਦਬਾਅ ਤੇ ਧਮਕੀਆਂ ਨੇ ਲਈ ਇੰਟੀਰੀਅਰ ਡਿਜ਼ਾਈਨਰ ਦੀ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

7 ਪੰਨਿਆਂ 'ਚ ਬਿਆਨ ਕੀਤਾ ਆਪਣੀ ਦਰਦ

photo

 

ਇੰਦੌਰ: ਕਈ ਵਾਰ ਵਿਅਕਤੀ ਕਰਜ਼ੇ ਦੇ ਜਾਲ ਵਿੱਚ ਅਜਿਹਾ ਫਸ ਜਾਂਦਾ ਹੈ ਕਿ ਉਸ ਦਾ ਜਿਉਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਜਦੋਂ ਲੋਕ ਵਾਰ-ਵਾਰ ਉਸ ਕੋਲ ਪੈਸੇ ਮੰਗਣ ਜਾਂਦੇ ਹਨ, ਤਾਂ ਉਹ ਪਰੇਸ਼ਾਨ ਹੋ ਜਾਂਦਾ ਹੈ ਅਤੇ ਭਿਆਨਕ ਕਦਮ ਚੁੱਕ ਲੈਂਦਾ ਹੈ। ਅਜਿਹਾ ਹੀ ਇੱਕ ਮਾਮਲਾ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਤੋਂ ਸਾਹਮਣੇ ਆਇਆ ਹੈ। ਜਿੱਥੇ ਕਰਜ਼ੇ ਤੋਂ ਪ੍ਰੇਸ਼ਾਨ ਇਕ ਇੰਟੀਰੀਅਰ ਡਿਜ਼ਾਈਨਰ ਜੋੜਾ ਲੁਕ-ਛਿਪ ਕੇ ਰਹਿ ਰਿਹਾ ਸੀ। ਇਕ ਦਿਨ ਜਦੋਂ ਪਤੀ ਨੇ ਪਤਨੀ ਨੂੰ ਫੋਨ ਲਗਾਇਆ ਕੋਈ ਜਵਾਬ ਨਾ ਆਇਆ। ਇਸ ਤੋਂ ਬਾਅਦ ਜਦੋਂ ਵਿਅਕਤੀ ਨੇ ਘਰ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਆਪਣੇ ਮੋਬਾਈਲ ’ਤੇ ਦੇਖੀ ਤਾਂ ਉਸ ਦੇ ਹੋਸ਼ ਉੱਡ ਗਏ।

ਇਹ ਕਹਾਣੀ ਹੈ ਇੰਦੌਰ ਦੇ ਇੰਜੀਨੀਅਰ ਉੱਤਮ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਕਰੁਣਾ ਸ਼ਰਮਾ ਦੀ। ਕਰੁਣਾ ਪੇਸ਼ੇ ਤੋਂ ਇੰਟੀਰੀਅਰ ਡਿਜ਼ਾਈਨਰ ਸੀ। ਉੱਤਮ ਇਕ ਦਿਨ ਇੰਦੌਰ ਤੋਂ ਬਾਹਰ ਗਿਆ ਹੋਇਆ ਸੀ ਅਤੇ ਆਪਣੀ ਪਤਨੀ ਨੂੰ ਲਗਾਤਾਰ ਫੋਨ ਕਰ ਰਿਹਾ ਸੀ ਪਰ ਕੋਈ ਜਵਾਬ ਨਾ ਮਿਲਣ 'ਤੇ ਉੱਤਮ ਨੇ ਆਪਣੇ ਮੋਬਾਈਲ 'ਤੇ ਘਰ 'ਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ। ਉਸ ਨੇ ਦੇਖਿਆ ਕਿ ਉਸ ਦੀ ਪਤਨੀ ਫਾਹੇ ਨਾਲ ਲਟਕ ਰਹੀ ਸੀ। ਕਮਰੇ 'ਚੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ 'ਚ ਪਤਨੀ ਨੇ ਕੁਝ ਲੋਕਾਂ 'ਤੇ ਪੈਸੇ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਜ਼ਲੀਲ ਕਰਨ ਦਾ ਦੋਸ਼ ਲਗਾਇਆ ਸੀ।

ਮ੍ਰਿਤਕ ਔਰਤ ਕਰੁਣਾ ਸ਼ਰਮਾ ਇੰਟੀਰੀਅਰ ਡਿਜ਼ਾਈਨਰ ਸੀ ਜਦਕਿ ਉਸ ਦਾ ਪਤੀ ਉੱਤਮ ਸ਼ਰਮਾ ਇੰਜੀਨੀਅਰ ਹੈ। ਪੁਲਿਸ ਮੁਤਾਬਕ ਕਰੁਣਾ ਸ਼ਰਮਾ ਇੰਦੌਰ ਵਿੱਚ ਵੀਸੀ ਯਾਨੀ ਸਵੈ-ਇੱਛੁਕ ਯੋਗਦਾਨ ਫੰਡ ਚਲਾਉਂਦੀ ਸੀ। ਜਿਸ ਕਾਰਨ ਕੁਝ ਲੋਕ ਉਸ ਨੂੰ ਪੈਸਿਆਂ ਲਈ ਕਾਫੀ ਪ੍ਰੇਸ਼ਾਨ ਕਰ ਰਹੇ ਸਨ ਅਤੇ ਇਸ ਦੇਣਦਾਰੀ ਦੇ ਦਬਾਅ ਅਤੇ ਧਮਕੀਆਂ ਕਾਰਨ ਉਸ ਨੇ ਇਹ ਕਦਮ ਚੁੱਕਿਆ।

ਖੁਦਕੁਸ਼ੀ ਕਰਨ ਤੋਂ ਪਹਿਲਾਂ ਔਰਤ ਨੇ ਸੱਤ ਪੰਨਿਆਂ ਦਾ ਨੋਟ ਲਿਖਿਆ ਹੈ। ਜਿਸ ਵਿੱਚ ਉਸਨੇ ਕਈ ਲੋਕਾਂ ਦੇ ਨਾਮ ਲਿਖੇ ਹਨ। ਔਰਤ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕੁਝ ਲੋਕਾਂ ਨੇ ਉਸ ਦੇ ਘਰ ਦੀ ਭੰਨਤੋੜ ਵੀ ਕੀਤੀ ਸੀ ਅਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਉਦੋਂ ਤੋਂ ਉਹ ਕਾਫੀ ਪਰੇਸ਼ਾਨੀ 'ਚ ਸੀ। ਪੁਲਿਸ ਅਨੁਸਾਰ ਜਿਸ ਫਲੈਟ ਵਿੱਚ ਔਰਤ ਨੇ ਖੁਦਕੁਸ਼ੀ ਕੀਤੀ ਹੈ, ਉਹ ਇੱਕ ਦਿਨ ਪਹਿਲਾਂ ਹੀ ਸ਼ਿਫਟ ਹੋ ਗਈ ਸੀ। ਔਰਤ ਨੇ ਜਿਨ੍ਹਾਂ ਲੋਕਾਂ 'ਤੇ ਦੋਸ਼ ਲਗਾਏ ਹਨ, ਉਨ੍ਹਾਂ 'ਚ ਹੇਮੰਤ ਅਤਰੀਵਾਲ, ਪ੍ਰਮਿਲਾ ਅਤਰੀਵਾਲ, ਮੋਨਾ ਸ਼ਰਮਾ ਅਤੇ ਆਦਿਤਿਆ ਅਗਰਵਾਲ ਵਰਗੇ ਲੋਕ ਸ਼ਾਮਲ ਹਨ।