ਤਿਹਾੜ ਜੇਲ੍ਹ ਦੇ DG ਸੰਦੀਪ ਗੋਇਲ ਦਾ ਤਬਾਦਲਾ, ਸੰਜੇ ਬੈਨੀਵਾਲ ਨੂੰ ਸੌਂਪਿਆ ਚਾਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੀਪ ਗੋਇਲ ਦਾ ਤਬਾਦਲਾ ਪੁਲਿਸ ਹੈੱਡਕੁਆਰਟਰ ਵਿਖੇ ਕਰ ਦਿੱਤਾ ਗਿਆ ਹੈ।

Tihar Jail DG Sandeep Goyal transferred, charge handed over to Sanjay Beniwal

 

ਨਵੀਂ ਦਿੱਲੀ : ਦਿੱਲੀ ਦੇ ਐਲਜੀ ਵੀਕੇ ਸਕਸੈਨਾ ਨੇ ਤਿਹਾੜ ਜੇਲ੍ਹ ਦੇ ਡੀਜੀ ਸੰਦੀਪ ਗੋਇਲ ਦਾ ਤਬਾਦਲਾ ਕੀਤਾ ਹੈ। ਸੰਦੀਪ ਗੋਇਲ ਦਾ ਤਬਾਦਲਾ ਪੁਲਿਸ ਹੈੱਡਕੁਆਰਟਰ ਵਿਖੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਸੰਜੇ ਬੈਨੀਵਾਲ ਨੂੰ ਤਿਹਾੜ ਦਾ ਨਵਾਂ ਡੀਜੀ ਬਣਾਇਆ ਗਿਆ ਹੈ। ਸੰਦੀਪ ਗੋਇਲ ਦਾ ਤਬਾਦਲਾ ਉਸ ਸਮੇਂ ਹੋਇਆ ਹੈ, ਜਦੋਂ ਧੋਖੇਬਾਜ਼ ਸੁਕੇਸ਼ ਚੰਦਰਸ਼ੇਖਰ 'ਤੇ ਜੇਲ੍ਹ 'ਚ ਸੁਰੱਖਿਆ ਦੇ ਬਦਲੇ 10 ਕਰੋੜ ਰੁਪਏ ਦੀ ਫਿਰੌਤੀ ਦੇ ਦੋਸ਼ ਲੱਗੇ ਸਨ। ਸੂਤਰਾਂ ਦਾ ਦਾਅਵਾ ਹੈ ਕਿ ਸੁਕੇਸ਼ ਚੰਦਰਸ਼ੇਖਰ ਅਤੇ ਸਤੇਂਦਰ ਜੈਨ ਨੂੰ ਸਹੂਲਤਾਂ ਦੇਣ ਲਈ ਸੰਦੀਪ ਗੋਇਲ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ।

ਦੱਸ ਦਈਏ ਕਿ ਜੇਲ੍ਹ ਵਿਚ ਬੰਦ ਠੱਗ ਸੁਕੇਸ਼ ਚੰਦਰਸ਼ੇਖਰ ਨੇ ਦਿੱਲੀ ਦੇ LG ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਹੈ ਕਿ 'ਆਪ' ਆਗੂ ਸਤੇਂਦਰ ਜੈਨ ਨੇ ਜੇਲ੍ਹ ਵਿਚ ਉਸ ਦੀ  ਸੁਰੱਖਿਆ ਯਕੀਨੀ ਬਣਾਉਣ ਲਈ 2019 ਵਿਚ 10 ਕਰੋੜ ਰੁਪਏ ਇਕੱਠੇ ਕੀਤੇ ਸਨ। ਚੰਦਰਸ਼ੇਖਰ ਦੇ ਦੋਸ਼ ਤੋਂ ਬਾਅਦ ਭਾਜਪਾ ਨੇ ਦਿੱਲੀ ਦੀ ਸੱਤਾਧਾਰੀ 'ਆਪ' ਨੂੰ 'ਮਹਾ ਠੱਗ' ਪਾਰਟੀ ਕਰਾਰ ਦਿੱਤਾ ਅਤੇ ਦੋਸ਼ ਲਾਇਆ ਕਿ ਪਾਰਟੀ ਨੇ ਠੱਗ ਨਾਲ ਠੱਗੀ ਕੀਤੀ ਹੈ। 

ਚੰਦਰਸ਼ੇਖਰ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿਚ ਇੱਥੋਂ ਦੀ ਮੰਡੋਲੀ ਜੇਲ੍ਹ ਵਿਚ ਬੰਦ ਹੈ ਅਤੇ ਆਪਣੇ ਵਕੀਲ ਅਸ਼ੋਕ ਕੇ ਸਿੰਘ ਰਾਹੀਂ 8 ਅਕਤੂਬਰ ਨੂੰ ਉਪ ਰਾਜਪਾਲ ਵੀ.ਕੇ. ਸਕਸੈਨਾ ਨੂੰ ਪੱਤਰ ਲਿਖ ਕੇ ਹੈਰਾਨ ਕਰਨ ਵਾਲੇ ਦੋਸ਼ ਲਾਏ ਹਨ। ਪੱਤਰ ਵਿਚ ਦੋਸ਼ ਲਾਇਆ ਗਿਆ ਹੈ ਕਿ ਚੰਦਰਸ਼ੇਖਰ ਨੂੰ ਦੱਖਣੀ ਖੇਤਰ ਵਿਚ ਪਾਰਟੀ ਵਿਚ ਅਹਿਮ ਅਹੁਦਾ ਦੇਣ ਅਤੇ ਰਾਜ ਸਭਾ ਲਈ ਨਾਮਜ਼ਦਗੀ ਵਿਚ ਮਦਦ ਕਰਨ ਲਈ ‘ਆਪ’ ਨੂੰ 50 ਕਰੋੜ ਰੁਪਏ ਤੋਂ ਵੱਧ ਦਿੱਤੇ ਗਏ ਸਨ।