Delhi News: ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਬੋਨਟ 'ਤੇ ਲਟਕਾ ਕੇ ਕਾਰ ਨਾਲ ਘਸੀਟਣ ਵਾਲੇ ਕਾਬੂ, ਦੋਵੇਂ ਨਾਬਾਲਗ

ਏਜੰਸੀ

ਖ਼ਬਰਾਂ, ਰਾਸ਼ਟਰੀ

Delhi News: ਦਿੱਲੀ ਪੁਲਿਸ ਮੁਤਾਬਕ ਇਸ ਘਟਨਾ ਨੂੰ ਗੰਭੀਰ ਅਪਰਾਧ ਵਜੋਂ ਰੱਖਿਆ ਗਿਆ ਹੈ

Those who dragged the traffic policemen with a car by hanging them on the bonnet, arrested, both minors

 

Delhi News: ਦਿੱਲੀ ਪੁਲਿਸ ਨੇ ਬੇਰਸਰਾਏ ਮਾਰਕੀਟ ਰੋਡ ਨੇੜੇ ਦੋ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਕਾਰ ਦੇ ਬੋਨਟ 'ਤੇ ਲਟਕਾ ਕੇ ਖਿੱਚਣ ਦੇ ਮਾਮਲੇ 'ਚ ਦੋ ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਕਾਰ ਮਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਇਹ ਘਟਨਾ 2 ਨਵੰਬਰ ਦੀ ਹੈ। ਘਟਨਾ ਦੇ ਬਾਅਦ ਤੋਂ ਹੀ ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਸੀ।

 ਜ਼ਖ਼ਮੀ ਏਐਸਆਈ ਪ੍ਰਮੋਦ ਨੇ ਬਿਆਨ ਵਿੱਚ ਦੋਸ਼ ਲਾਇਆ ਸੀ ਕਿ 2 ਨਵੰਬਰ ਨੂੰ ਉਹ ਬੇਰਸਰਾਏ ਮਾਰਕੀਟ ਰੋਡ ਨੇੜੇ ਹੈੱਡ ਕਾਂਸਟੇਬਲ ਸ਼ੈਲੇਸ਼ ਨਾਲ ਡਿਊਟੀ ’ਤੇ ਸੀ। ਸ਼ਾਮ ਕਰੀਬ 7.45 ਵਜੇ ਇਕ ਕਾਰ ਲਾਲ ਬੱਤੀ ਜੰਪ ਕਰ ਕੇ ਉਸ ਵੱਲ ਆਈ ਅਤੇ ਉਸ ਨੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਜਦੋਂ ਡਰਾਈਵਰ ਨੂੰ ਕਾਰ 'ਚੋਂ ਉਤਰਨ ਲਈ ਕਿਹਾ ਗਿਆ ਤਾਂ ਉਸ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਕਾਰ 'ਤੇ ਕਰੀਬ 20 ਮੀਟਰ ਤੱਕ ਘਸੀਟ ਕੇ ਮੌਕੇ ਤੋਂ ਫਰਾਰ ਹੋ ਗਿਆ।

ਹਨ ਵਸੰਤ ਕੁੰਜ ਦੇ ਜੈ ਭਗਵਾਨ ਨਾਂ 'ਤੇ ਦਰਜ ਹੋਈ ਸੀ। ਦਿੱਲੀ ਪੁਲਿਸ ਮੁਤਾਬਕ ਇਸ ਘਟਨਾ ਨੂੰ ਗੰਭੀਰ ਅਪਰਾਧ ਵਜੋਂ ਰੱਖਿਆ ਗਿਆ ਹੈ। ਜਿਸ 'ਚ ਟ੍ਰੈਫਿਕ ਪੁਲਿਸ 'ਤੇ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਉਸ ਦੀ ਜਾਨ ਲੈਣ ਦਾ ਦੋਸ਼ ਲਗਾਇਆ ਹੈ।

ਤੁਹਾਨੂੰ ਦੱਸ ਦੇਈਏ ਕਿ ਸੋਮਵਾਰ 2 ਨਵੰਬਰ ਦੀ ਸ਼ਾਮ ਨੂੰ ਦੱਖਣੀ ਦਿੱਲੀ ਦੇ ਬੇਰਸਰਾਏ ਇਲਾਕੇ ਵਿੱਚ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ਵਿੱਚ ਇੱਕ ਕਾਰ ਵਿੱਚ ਸਵਾਰ ਨੇ ਦੋ ਟ੍ਰੈਫਿਕ ਕਰਮਚਾਰੀਆਂ ਨੂੰ ਬੋਨਟ ਉੱਤੇ 20 ਮੀਟਰ ਤੱਕ ਘਸੀਟਿਆ ਸੀ ਅਤੇ ਦੋਵਾਂ ਨੇ ਕਾਫੀ ਰੌਲਾ ਪਾਇਆ ਸੀ। ਟਰੈਫਿਕ ਕਰਮਚਾਰੀਆਂ ਦਾ ਬਾਅਦ ਵਿਚ ਸੰਤੁਲਨ ਵਿਗੜਨ ਕਾਰਨ ਉਹ ਕਾਰਨ ਤੋਂ ਹੇਠਾਂ ਡਿੱਗ ਗਏ ਸਨ, ਜਿਸ ਕਾਰਨ ਦੋਵਾਂ ਨੂੰ ਘੱਟ ਸੱਟਾਂ ਲੱਗੀਆਂ ਸਨ।