ਬੁਲੰਦਸ਼ਹਿਰ ਹਿੰਸਾ: ਪੁਲਿਸ ਨੇ ਬਜਰੰਗ ਦਲ ਦੇ ਜ਼ਿਲ੍ਹਾ ਕਨਵੀਨਰ ਨੂੰ ਦਸਿਆ ਮੁੱਖ ਮੁਲਜ਼ਮ, ਦੋ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀ ਦੇ ਬੁਲੰਦਸ਼ਹਿਰ ਦੇ ਸਿਆਨਾ ਪਿੰਡ 'ਚ ਸੋਮਵਾਰ ਨੂੰ ਗਊ ਹੱਤਿਆ ਦੀ ਅਫਵਾਹ 'ਚ ਫੈਲੀ ਹਿੰਸੇ ਤੋਂ ਬਾਅਦ ਹੁਣ ਪੁਲਿਸ ਐਕਸ਼ਨ 'ਚ ਆ ਗਈ ਹੈ। ਦੱਸ ਦਈਏ ਕਿ ਪੁਲਿਸ ...

Accused arrested

ਬੁਲੰਦਸ਼ਹਿਰ (ਭਾਸ਼ਾ): ਯੂਪੀ ਦੇ ਬੁਲੰਦਸ਼ਹਿਰ ਦੇ ਸਿਆਨਾ ਪਿੰਡ 'ਚ ਸੋਮਵਾਰ ਨੂੰ ਗਊ ਹੱਤਿਆ ਦੀ ਅਫਵਾਹ 'ਚ ਫੈਲੀ ਹਿੰਸੇ ਤੋਂ ਬਾਅਦ ਹੁਣ ਪੁਲਿਸ ਐਕਸ਼ਨ 'ਚ ਆ ਗਈ ਹੈ। ਦੱਸ ਦਈਏ ਕਿ ਪੁਲਿਸ ਨੇ ਛਾਪੇਮਾਰੀ ਤੇਜ਼ ਕਰ ਦਿਤੀ ਹੈ ਅਤੇ ਹੁਣ ਤੱਕ 2 ਲੋਕਾਂ ਨੂੰ ਇਸ ਮਾਮਲੇ 'ਚ ਕਾਬੂ ਕੀਤਾ ਗਿਆ ਹੈ ਅਤੇ 4 ਲੋਕ ਹਿਰਾਸਤ 'ਚ ਲਈ ਗਏ ਹਨ। ਤੁਹਾਨੂੰ ਇਹ ਵੀ ਦੱਸ ਦਈਏ ਕਿ ਰਾਤ 'ਚ ਸ਼ੁਰੂ ਹੋਈ ਛਾਪੇਮਾਰੀ ਮੰਗਲਵਾਰ ਨੂੰ ਵੀ ਜਾਰੀ ਰਹੀ।

ਪੁਲਿਸ ਨੇ ਕੁਲ 27 ਨਾਮਜ਼ਦ ਅਤੇ 60 ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ 'ਚ ਪੁਲਿਸ ਨੇ ਬਜਰੰਗ ਦਲ ਦੇ ਜ਼ਿਲ੍ਹਾ ਸੰਯੋਜਕ ਯੋਗੇਸ਼ ਰਾਜ ਨੂੰ ਪੁਲਿਸ ਦੀ ਐਫਆਈਆਰ 'ਚ ਮੁੱਖ ਮੁਲਜ਼ਮ ਬਣਾਇਆ ਗਿਆ ਹੈ। ਦੱਸ ਦਈਏ ਕਿ ਸੋਮਵਾਰ ਨੂੰ ਭੀੜ ਦੇ ਹਮਲੇ 'ਚ ਪੁਲਿਸ ਇੰਸਪੈਕਟਰ ਸੁਬੋਧ ਕੁਮਾਰ ਦੀ ਮੌਤ ਹੋ ਗਈ। ਏਡੀਜੀ ਮੇਰਠ ਜੋਨ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਬੁਲੰਦਸ਼ਹਿਰ 'ਚ ਹਿੰਸੇ ਦੇ ਮਾਮਲੇ 'ਚ ਦੋ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।

ਹਿੰਸਾ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਜਾਂਚ 'ਚ ਇਹ ਪਤਾ ਲਗਾਇਆ ਜਾਵੇਗਾ ਕਿ ਹਿੰਸਾ ਕਿਉਂ ਹੋਈ ਅਤੇ ਕਿਉਂ ਪੁਲਿਸ ਅਧਿਕਾਰੀ ਇੰਸਪੈਕਟਰ ਸੁਬੋਧ ਕੁਮਾਰ ਨੂੰ ਇਕੱਲਾ ਛੱਡ ਕੇ ਫਰਾਰ ਹੋ ਗਏ। ਇਸ 'ਚ ਸਿਆਨਾ ਹਿੰਸਾ 'ਚ ਮਾਰੇ ਗਏ ਐਸਐਚਓ ਸੁਬੋਧ ਕੁਮਾਰ ਦੇ ਪਰਵਾਰ ਵਾਲਿਆਂ ਗਮ ਅਤੇ ਗੁੱਸੇ 'ਚ ਹਨ ਅਤੇ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਦੱਸ  ਦਈਏ ਕਿ ਪਰਵਾਰ ਵਾਲਿਆ ਨੇ ਇਲਜ਼ਾਮ ਲਗਾਇਆ ਹੈ ਕਿ ਸਰਕਾਰ ਨੇ ਮਾਰੇ ਗਏ ਸੁਬੋਧ ਕੁਮਾਰ ਨੂੰ ਪੂਰਾ ਸਨਮਾਨ ਨਹੀਂ ਦਿਤਾ। ਇਸ ਤੋਂ ਪਹਿਲਾਂ ਮਾਰੇ ਗਏ ਇੰਸਪੈਕਟਰ ਸੁਬੋਧ ਕੁਮਾਰ ਨੂੰ ਪੁਲਿਸ ਨੇ ਲਾਈਨ 'ਚ ਅੰਤਮ ਸਲਾਮੀ ਦਿਤੀ। ਇੰਸਪੈਕਟਰ ਸੁਬੋਧ ਕੁਮਾਰ ਦੀ ਲਾਸ਼ ਨੂੰ ਅੰਤਮ ਸੰਸਕਾਰ ਲਈ ਉਨ੍ਹਾਂ ਦੇ ਘਰ ਜਨਪਦ ਏਟਾ ਲੈ ਜਾਇਆ ਜਾਵੇਗਾ।

ਦੱਸ ਦਈਏ ਕਿ ਮੁੱਖ ਮੰਤਰੀ ਯੋਗੀ ਆਦਿੱਤਆਨਾਥ ਨੇ ਬੁਲੰਦਸ਼ਹਿਰ 'ਚ ਗਊ ਹੱਤਿਆ ਦੀ ਅਫਵਾਹ ਤੋਂ ਬਾਅਦ ਹੋਈ ਹਿੰਸਾ 'ਤੇ ਦੁੱਖ ਵਿਅਕਤ ਕੀਤਾ ਅਤੇ ਉਸ ਹਿੰਸਾ 'ਚ ਮਾਰੇ ਗਏ ਇੰਸਪੈਕਟਰ ਸੁਬੋਧ ਕੁਮਾਰ  ਸਿੰਘ ਦੀ ਪਤਨੀ ਨੂੰ 40 ਲੱਖ ਰੁਪਏ ਅਤੇ ਮਾਤਾ-ਪਿਤਾ ਨੂੰ 10 ਲੱਖ ਰੁਪਏ ਦੀ ਵਿੱਤੀ ਦੇਣ ਦਾ ਐਲਾਨ ਕੀਤੀ ਹੈ।