ਭਾਰਤੀ ਲੜਕੀ ਨੇ ਦੁਬਈ 'ਚ ਆਦਿਵਾਸੀ ਲੜਕੀਆਂ ਨੂੰ ਵੰਡੇ ਸੈਨੇਟਰੀ ਪੈਡ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੁਬਈ ਵਿਚ ਰਹਿਣ ਵਾਲੀ 13 ਸਾਲਾਂ ਦੀ ਲੜਕੀ ਨੇ ਦਿਹਾਤੀ ਮਹਾਰਾਸ਼ਟਰ ਤੋਂ 250 ਲੜਕੀਆਂ ਨੂੰ ਗੋਦ ਲਿਆ ਹੈ.........

Indian girl distributed sanitary pad to aboriginal girls in Dubai

ਮੁੰਬਈ  : ਦੁਬਈ ਵਿਚ ਰਹਿਣ ਵਾਲੀ 13 ਸਾਲਾਂ ਦੀ ਲੜਕੀ ਨੇ ਦਿਹਾਤੀ ਮਹਾਰਾਸ਼ਟਰ ਤੋਂ 250 ਲੜਕੀਆਂ ਨੂੰ ਗੋਦ ਲਿਆ ਹੈ ਅਤੇ ਉਨ੍ਹਾਂ ਨੂੰ ਸੈਨੇਟਰੀ ਪੈਡ ਵੰਡੇ ਹਨ। ਰੀਵਾ ਤੁਲਪੁਲੇ ਦਾ ਪਰਵਾਰ ਮਹਾਰਾਸ਼ਟਰਾ ਨਾਲ ਸਬੰਧ ਰੱਖਦਾ ਹੈ। ਉਸ ਨੇ ਇਸ ਕੰਮ ਲਈ ਪਿਛਲੇ ਕੁਝ ਮਹੀਨਿਆਂ ਤੋਂ ਦੁਬਈ ਵਿਚ ਪੈਸੇ ਇਕੱਠੇ ਕੀਤੇ। ਉਹ ਪਿਛਲੇ ਹਫਤੇ ਭਾਰਤ ਆਈ ਅਤੇ ਸਾਹਾਪੁਰ ਤਾਲੁਕਾ ਦੇ ਸਕੂਲਾਂ ਵਿਚ ਲੜਕੀਆਂ ਨੂੰ ਲਗਭਗ ਇਕ ਸਾਲ ਤੱਕ ਦੇ ਸਟਾਕ ਲਈ ਲੋੜੀਂਦੇ ਸੈਨੇਟਰੀ ਪੈਡ ਵੰਡੇ। ਰੀਵਾ ਨੇ ਦਸਿਆ ਕਿ ਕੁਝ ਮਹੀਨੇ ਪਹਿਲਾਂ ਅਕਸ਼ੈ ਕੁਮਾਰ ਦੀ ਫਿਲਮ ਪੈਡਮੈਨ ਦੇਖੀ ਤਾਂ ਮੈਨੂੰ ਔਰਤਾਂ ਵਿਚ ਮਾਹਵਾਰੀ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਦਾ ਪਤਾ ਲਗਾ।

ਇਸ ਤੋਂ ਪ੍ਰੇਰਣਾ ਲੈ ਕੇ ਮੈਂ ਤੁਰਤ ਭਾਰਤ ਖਾਸਕਰ ਮਹਾਰਾਸ਼ਟਰਾ ਦੇ ਪਿੰਡਾਂ ਵਿਚ ਰਹਿਣ ਵਾਲੀਆਂ ਲੜਕੀਆਂ ਲਈ ਕੁਝ ਕਰਨ ਦਾ ਫੈਸਲਾ ਕੀਤਾ। ਅਠਵੀਂ ਕਲਾਸ ਵਿਚ ਪੜ੍ਹਨ ਵਾਲੀ ਰੀਵਾ ਨੇ ਕਿਹਾ ਕਿ ਉਸ ਨੇ ਇਹ ਵਿਚਾਰ ਕੋਕੰਣ ਗ੍ਰੈਜੂਏਟ ਖੇਤਰ ਤੋਂ ਵਿਧਾਨਕ ਕੌਂਸਲ ਦੇ ਮੈਂਬਰ ਨਿਰੰਜਨ ਦੇਵਖਰੇ ਦੇ ਨਾਲ ਉਸ ਵੇਲੇ ਸਾਂਝਾ ਕੀਤਾ ਜਦ ਉਹ ਦੁਬਈ ਆਏ ਸਨ। ਦੇਵਖਰੇ ਨੇ ਰੀਵਾ ਨੂੰ ਇਸ ਕੰਮ ਦੇ ਲਈ ਉਤਸ਼ਾਹਿਤ ਕੀਤਾ। ਰੀਵਾ ਨੇ ਦੇਵਖਰੇ ਦੀ ਸਵੈ-ਸੇਵੀ ਸੰਸਥਾ ਵਲੋਂ ਆਯੋਜਿਤ ਇਕ ਸਮਾਗਮ ਦੌਰਾਨ ਇਹ ਸੈਨੀਟਰੀ ਪੈਡ ਵੰਡੇ। (ਪੀਟੀਆਈ)