ਵਾਲ-ਵਾਲ ਬਚੇ ਪ੍ਰਸ਼ਾਂਤ ਕਿਸ਼ੋਰ, ਵਿਦਿਆਰਥੀ ਚੋਣਾਂ ਦੌਰਾਨ ਪਟਨਾ ਯੂਨੀਵਰਸਿਟੀ 'ਚ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਨਤਾ ਦਲ ਦੇ ਰਾਸ਼ਟਰੀ ਉਪ-ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਦੀ ਗੱਡੀ 'ਤੇ ਪੱਥਰਾਅ ਹੋਇਆ, ਦੱਸ ਦਈਏ ਕਿ ਇਹ ਘਟਨਾ ਸੋਮਵਾਰ ਵਾਪਰੀ। ਪਟਨਾ ਯੂਨੀਵਰਸਿਟੀ 'ਚ ਵਿਦਿਆਰਥੀ...

Stone pelting Prashant Kishor

ਬਿਹਾਰ (ਭਾਸ਼ਾ): ਜਨਤਾ ਦਲ ਦੇ ਰਾਸ਼ਟਰੀ ਉਪ-ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਦੀ ਗੱਡੀ 'ਤੇ ਪੱਥਰਾਅ ਹੋਇਆ, ਦੱਸ ਦਈਏ ਕਿ ਇਹ ਘਟਨਾ ਸੋਮਵਾਰ ਵਾਪਰੀ। ਪਟਨਾ ਯੂਨੀਵਰਸਿਟੀ 'ਚ ਵਿਦਿਆਰਥੀ ਸੰਗਠਨ ਦੇ ਚੋਣ ਦੌਰਾਨ ਪ੍ਰਸ਼ਾਂਤ ਕਿਸ਼ੋਰ ਕੁਲਪਤੀ ਦੇ ਦਫਤਰ ਤੋਂ ਬਾਹਰ ਨਿਕਲ ਰਹੇ ਸਨ। ਉਸੀ ਸਮੇਂ ਯੂਨੀਵਰਸਿਟੀ ਕੈਂਪ 'ਚ ਉਨ੍ਹਾਂ ਦੀ ਗੱਡੀ ਨੂੰ ਏਬੀਵੀਪੀ ਦੇ ਕਰਮਚਾਰੀਆਂ ਨੇ ਨਿਸ਼ਾਨਾ ਬਣਾਇਆ।

ਏਬੀਵੀਪੀ ਉਨ੍ਹਾਂ 'ਤੇ ਇਲਜ਼ਾਮ ਲਗਾ ਰਹੀ ਹੈ ਕਿ ਉਹ ਵਿਦਿਆਰਥੀ ਯੂਨੀਅਨ ਦੇ ਚੋਣ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਘਟਨਾ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਨੇ ਟਵੀਟ ਕਰ ਕੇ ਕਿਹਾ ਕਿ ਮੇਰੇ ਜਖ਼ਮੀ ਹੋਣ ਦੀ ਖ਼ਬਰ ਗਲਤ ਹੈ। ਮੈਂ ਬਿਲਕੁੱਲ ਠੀਕ ਹਾਂ। ਚਿੰਤਾ ਜਤਾਉਣ ਲਈ ਧੰਨਵਾਦ।ਬਿਹਾਰ 'ਚ ਕੁੱਝ ਗੁੰਡੀਆਂ ਅਤੇ ਗੈਰ-ਰਸਮੀ ਤੱਤਾਂ ਦਾ ਚਿਹਰਾ ਬਣਨ ਤੋਂ ਜ਼ਿਆਦਾ ਕੁੱਝ ਚੰਗਾ ਕਰਨ ਦੀ ਜ਼ਰੂਰਤ ਹੈ।

ਪਟਨਾ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ ਚੋਣ 'ਚ ਸੰਭਾਵਿਕ ਹਾਰ ਦੀ ਬੇਚੈਨੀ ਮੇਰੀ ਗੱਡੀ 'ਤੇ ਪੱਥਰ ਮਾਰਨ ਨਾਲੋਂ ਘੱਟ ਨਹੀਂ ਹੈ। ਇਸ ਚੋਣਾ ਨੂੰ ਲੈ ਕੇ ਰਾਜਦ ਨੇਤਾ ਤੇਜਸਵੀ ਯਾਦਵ ਨੇ ਨੀਤੀਸ਼ ਕੁਮਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਨੀਤੀਸ਼ ਜੀ, ਵਿਦਿਆਰਥੀ ਯੂਨੀਅਨ ਚੋਣ 'ਚ ਤੁਸੀ ਇਨ੍ਹੇ ਨਿਮਨ ਪੱਧਰ ਤੱਕ ਜਾ ਕੇ ਦੱਖਲ ਦੇ ਰਹੇ ਹੋ ਕਿ ਤੁਹਾਡੇ ਸਾਥੀ ਦਲ ਭਾਜਪਾ ਦੇ 8 ਵਿਧਾਇਕ, ਮੰਤਰੀ ਦੋ ਦਿਨ ਤੋਂ ਤੁਹਾਡੇ ਅਤੇ ਸਰਕਾਰ ਦੇ ਖਿਲਾਫ

ਪ੍ਰੈਸ ਰਿਲੀਜ਼ ਜ਼ਾਰੀ ਕਰ ਥੂ-ਥੂ ਕਰ ਰਹੇ ਹੋਂ। ਤੁਸੀਂ ਅਪਣੇ ਮਿੱਤਰ ਅਤੇ ਮਹਿੰਗੇ ਨਿਜੀ ਨੌਕਰਾਂ ਤੱਕ ਨੂੰ ਵੀਸੀ ਦੇ ਕੋਲ ਭੇਜ ਕੇ ਵਿਦਿਆਰਥੀ ਚੋਣ 'ਚ ਘਿੰਣ ਮਚਾ ਦਿਤਾ ਹੈ। ਇਕ ਹੋਰ ਟਵੀਟ 'ਚ ਉਨ੍ਹਾਂ ਨੇ ਲਿਖਿਆ ਕਿ ਸਨਮਾਨ ਯੋਗ ਸ਼੍ਰੀ ਨੀਤੀਸ਼ ਕੁਮਾਰ ਜੀ, ਕੀ ਸੀਐਮ ਘਰ ਤੋਂ ਹੁਣ ਵਿਦਿਆਰਥੀ ਸੰਘ ਚੋਣ 'ਚ ਵੀ ਪੈਸਾ ਅਤੇ ਸ਼ਰਾਬ ਮਾਫਿਆ ਨੂੰ ਅਹੁਦੇ ਵੰਡਣ ਦਾ ਖੇਲ ਖੇਡਿਆ ਜਾਣ ਲਗਾ ਹੈ? ਅਧਿਕਾਰੀਆਂ ਨੂੰ ਵਿਰੋਧੀ ਵਿਦਿਆਰਥੀ ਸੰਗਠਨਾਂ ਅਤੇ ਵਿਦਿਆਰਥੀਆਂ ਨੂੰ ਹਰਾਨ

ਅਤੇ ਗਿਰਫਤਾਰ ਕਰਨ ਦਾ ਆਦੇਸ਼ ਦਿਤਾ ਜਾ ਰਿਹਾ ਹੈ। ਤੁਹਾਡੇ ਘਰ ਤੋਂ ਅਜਿਹੀ ਗੁੰਡਾਗਰਦੀ ਗਲਤ ਸੰਸਦੀ ਪਰੰਪਰਾ ਹੈ। ਜਾਣਕਾਰੀ ਲਈ ਦੱਸ ਦਈਏ ਕਿ ਵਿਦਿਆਰਥੀ ਸੰਗਠਨ ਚੋਣ ਨੂੰ ਲੈ ਕੇ ਭਾਜਪਾ ਅਤੇ  ਸੂਬੇ 'ਚ ਉਸ ਦੇ ਸਾਥੀਆਂ 'ਚ ਤਣਾਅ ਦੀ ਹਾਲਤ ਬੰਨ ਰਹੀ ਹੈ। ਇਸ 'ਚ ਪ੍ਰਸ਼ਾਂਤ ਕਿਸ਼ੋਰ ਭਾਜਪਾ ਦੇ ਨਿਸ਼ਾਨੇ 'ਤੇ ਆ ਗਏ ਹਨ।

ਭਾਜਪਾ ਨੇ ਉਨ੍ਹਾਂ ਦਾ ਨਾਮ ਸਾਫ਼ ਤੌਰ 'ਤੇ ਤਾਂ ਨਹੀਂ ਲਿਆ ਪਰ ਇਕ ਨੋਟ ਜ਼ਾਰੀ ਕਰ ਕਿਹਾ ਹੈ ਕਿ ਪੁਲਿਸ, ਪ੍ਰਸ਼ਾਸਨ ਅਤੇ ਕੁੱਝ ਇਵੈਂਟ ਮੈਨੇਜਮੇਂਟ ਪ੍ਰੋਫੈਸ਼ਨਲਸ ਚੋਣ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।