ਤੇਲੰਗਾਨਾ ਚੋਣ : ਸੀਐਮ ਦੀ ਰੈਲੀ ਰੋਕਣ ਦੀ ਧਮਕੀ ਦੇਣ ਵਾਲਾ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤੇਲੰਗਾਨਾ ਵਿਧਾਨ ਸਭਾ ਚੋਣ ਨਜ਼ਦੀਕ ਹੈ ਅਤੇ ਚੋਣਾ ਨੂੰ ਲੈ ਕੇ ਨੇਤਾਵਾਂ 'ਚ ਬਿਆਨਬਾਜ਼ੀ ਚੱਲ ਰਹੀ ਹੈ। ਦੱਸ ਦਈਏ ਕਿ ਇਸ ਬਿਆਨਬਾਜ਼ੀ ਦੇ ਚਲਦੇ ਪੁਲਿਸ ਨੇ...

Revanth Reddy Custody

ਤੇਲੰਗਾਨਾ (ਭਾਸ਼ਾ): ਤੇਲੰਗਾਨਾ ਵਿਧਾਨ ਸਭਾ ਚੋਣ ਨਜ਼ਦੀਕ ਹੈ ਅਤੇ ਚੋਣਾ ਨੂੰ ਲੈ ਕੇ ਨੇਤਾਵਾਂ 'ਚ ਬਿਆਨਬਾਜ਼ੀ ਚੱਲ ਰਹੀ ਹੈ। ਦੱਸ ਦਈਏ ਕਿ ਇਸ ਬਿਆਨਬਾਜ਼ੀ ਦੇ ਚਲਦੇ ਪੁਲਿਸ ਨੇ ਇਕ ਕਾਂਗਰਸ ਨੇਤਾ ਨੂੰ ਹਿਰਾਸਤ 'ਚ ਲਿਆ ਹੈ।

ਤੇਲੰਗਾਨਾ 'ਚ ਕਾਂਗਰਸ ਦੇ ਕਾਰਜਕਰਤਾ ਪ੍ਰਧਾਨ ਅਤੇ ਕੋਡਾਂਗਲ ਤੋਂ ਉਮੀਦਵਾਰ ਰੇਵੰਤ ਰੈਡੀ ਨੂੰ ਹਿਰਾਸਤ 'ਚ ਲਿਆ ਗਿਆ ਹੈ। ਦੱਸ ਦਈਏ ਕਿ ਰੇਵੰਤ ਰੈਡੀ ਨੂੰ ਕੋਡਾਂਗਲ ਵਿਚ ਮੁੱਖ ਮੰਤਰੀ ਚੰਦਰ ਸ਼ੇਖਰ ਰਾਓ ਦੀ ਰੈਲੀ ਨੂੰ ਰੋਕਨ ਦੀ ਧਮਕੀ ਦੇਣ ਕਾਰਨ ਹਿਰਾਸਤ ਵਿਚ ਲੈ ਲਿਆ ਗਿਆ ਹੈ।  

ਰੇਵੰਤ ਰੈਡੀ ਦੀ ਗਿਰਫਤਾਰੀ ਨੂੰ ਲੈ ਕੇ ਕਾਂਗਰਸ ਨੇਤਾ ਜੀ ਐਨ ਰੈਡੀ ਨੇ ਚੰਦਰ ਸ਼ੇਖਰ ਰਾਓ ਸਰਕਾਰ 'ਤੇ ਹਮਲਾ ਬੋਲਿਆ ਹੈ।ਰੈਡੀ ਨੇ ਕਿਹਾ ਕਿ ਕੇਸੀਆਰ ,  ਪੁਲਿਸ ਦੀ ਦੁਰਵਰਤੋਂ ਕਰ ਰਹੀ ਹੈ। ਜਿਸ ਤਰੀਕੇ ਨਾਲ ਪੁਲਿਸ ਰੇਵੰਤ ਰੈਡੀ ਦੇ ਕਮਰੇ 'ਚ ਵੜ ਗਈ ਇਹ ਭਾਰਤ ਵਿਚ ਕਦੇ ਨਹੀਂ ਹੋਇਆ। ਰੇਵੰਤ ਰੈਡੀ   ਦੇ ਬਾਰੇ ਜੀ ਐਨ ਰੈਡੀ ਨੇ ਕਿਹਾ ਕਿ ਉਹ ਕੋਈ ਸਧਾਰਣ ਵਿਅਕਤੀ ਨਹੀਂ ਹੈ। ਉਹ ਇਕ ਬਰੋਂ ਮਹੀਨਾਂ ਮਿਸਾਇਲ ਵਾਂਗ ਹੈ ਅਤੇ ਇਹ ਮਿਸਾਇਲ ਟੀਆਰਐਸ ਨੂੰ ਖ਼ਤਮ ਕਰਨ ਜਾ ਰਹੀ ਹੈ।