ਇੰਦਰਾ ਗਾਂਧੀ ਕਿਸੇ ਦੌਰੇ 'ਤੇ ਨਹੀਂ ਸੀ, ਉਸ ਦੀ ਹਤਿਆ ਘਰ ਵਿਚ ਹੀ ਕੀਤੀ ਗਈ : ਸਵਾਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਕਿਹਾ, 'ਮੈਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਜ਼ਿੰਦਾ ਵੇਖਣਾ ਚਾਹੁੰਦਾ ਸੀ ਤਾਕਿ ਭ੍ਰਿਸ਼ਟਾਚਾਰ ਮਾਮਲੇ ਵਿਚ ਉਨ੍ਹਾਂ ਨੂੰ ਜੇਲ ਜਾਂਦਾ ਵੇਖ ਸਕਦਾ।'

Subramanian Swamy

ਨਵੀਂ ਦਿੱਲੀ  : ਸਪੈਸ਼ਲ ਪ੍ਰੋਟੈਕਸ਼ਨ ਗਰੁਪ ਸੋਧ ਬਿੱਲ 'ਤੇ ਚਰਚਾ ਦੌਰਾਨ ਭਾਜਪਾ ਮੈਂਬਰ ਸੁਬਰਮਨੀਅਮ ਸਵਾਮੀ ਨੇ ਵਿਵਾਦਤ ਬਿਆਨ ਦਿਤਾ।

ਉਨ੍ਹਾਂ ਕਿਹਾ, 'ਮੈਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਜ਼ਿੰਦਾ ਵੇਖਣਾ ਚਾਹੁੰਦਾ ਸੀ ਤਾਕਿ ਭ੍ਰਿਸ਼ਟਾਚਾਰ ਮਾਮਲੇ ਵਿਚ ਉਨ੍ਹਾਂ ਨੂੰ ਜੇਲ ਜਾਂਦਾ ਵੇਖ ਸਕਦਾ।'

ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਾਰੇ ਕਿਹਾ ਕਿ ਉਨ੍ਹਾਂ ਦੀ ਹਤਿਆ ਉਨ੍ਹਾਂ ਦੇ ਘਰ ਵਿਚ ਹੀ ਹੋਈ ਸੀ, ਉਹ ਕਿਸੇ ਦੌਰੇ 'ਤੇ ਨਹੀਂ ਗਈ ਸੀ। ਉਨ੍ਹਾਂ ਕਿਹਾ, 'ਮੈਂ ਇਸ ਬਿੱਲ ਦਾ ਸਵਾਗਤ ਕਰਦਾ ਹਾਂ।

ਕਿਹਾ ਜਾਂਦਾ ਹੈ ਕਿ ਇਕ ਪਰਵਾਰ ਦੇ ਦੋ ਜੀਆਂ ਦੀ ਹਤਿਆ ਕਰ ਦਿਤੀ ਗਈ। ਇੰਦਰਾ ਦੀ ਹਤਿਆ ਉਸ ਦੇ ਗਾਰਡ ਨੇ ਘਰ ਵਿਚ ਕੀਤੀ ਸੀ।' ਉਨ੍ਹਾਂ ਕਿਹਾ, 'ਸੰਵਿਧਾਨ ਸਾਰਿਆਂ ਲਈ ਇਕ ਹੈ। ਗਾਂਧੀ ਪਰਵਾਰ ਨੂੰ ਐਲਟੀਟੀਈ ਤੋਂ ਕੋਈ ਖ਼ਤਰਾ ਨਹੀਂ। ਇਸਲਾਮਿਕ ਅਤਿਵਾਦੀਆਂ ਤੋਂ ਕੋਈ ਖ਼ਤਰਾ ਨਹੀਂ ਕਿਉਂਕਿ ਉਹ ਸੈਕੂਲਰ ਹੈ।'