Cyclone Burevi ਭਾਰਤ ਵਿਚ ਮਚਾ ਸਕਦਾ ਹੈ ਤਬਾਹੀ, ਬੰਦ ਕੀਤਾ ਗਿਆ ਇਹ ਹਵਾਈ ਅੱਡਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਮੌਸਮ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਚੱਕਰਵਾਤ ਬੁਰੇਵੀ ਕਮਜ਼ੋਰ ਹੋ ਗਿਆ ਹੈ।

cyclone burevi

ਚੇਨਈ:  ਚੱਕਰਵਤੀ ਤੂਫਾਨ ਬੁਰੇਵੀ ਦਾ ਖਤਰਾ ਤਾਮਿਲਨਾਡੂ ਅਤੇ ਕੇਰਲ ਦੇ ਕਈ ਤੱਟਵਰਤੀ ਇਲਾਕਿਆਂ ਵਿੱਚ ਬਣਿਆ ਹੋਇਆ ਹੈ। ਬੁਰੇਵੀ ਦੇ ਅੱਜ ਤਾਮਿਲਨਾਡੂ ਅਤੇ ਕੇਰਲ ਦੇ ਕਿਨਾਰਿਆਂ  ਨਾਲ ਟਕਰਾਉਣ ਦੀ ਸੰਭਾਵਨਾ ਹੈ ਅਤੇ ਇਸ ਦੇ ਮੱਦੇਨਜ਼ਰ ਦੋਵਾਂ ਰਾਜਾਂ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਤੂਫਾਨ ਦਾ ਪ੍ਰਭਾਵ ਤਾਮਿਲਨਾਡੂ ਅਤੇ ਪੁਡੂਚੇਰੀ ਦੇ ਕਈ ਇਲਾਕਿਆਂ ਵਿਚ ਦਿਖਣਾ ਸ਼ੁਰੂ ਹੋ ਗਿਆ ਹੈ ਅਤੇ ਭਾਰੀ ਬਾਰਸ਼ ਸ਼ੁਰੂ ਹੋ ਗਈ ਹੈ।

ਬੰਦ ਕੀਤਾ ਗਿਆ ਤਿਰੂਵਨੰਕਪੁਰਮ ਹਵਾਈ ਅੱਡਾ  
ਕੇਰਲਾ ਦਾ ਤਿਰੂਵਨੰਤਪੁਰਮ ਹਵਾਈ ਅੱਡਾ ਚੱਕਰਵਤੀ ਬੁਰੇਵੀ ਦੇ ਖਤਰੇ ਦੇ ਮੱਦੇਨਜ਼ਰ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਤਾਮਿਲਨਾਡੂ ਵਿਚ ਮਦੁਰੈ ਅਤੇ ਤੁਤੀਕਰਿਨ ਹਵਾਈ ਅੱਡੇ ਬੰਦ ਕਰ ਦਿੱਤੇ ਗਏ ਸਨ।

ਭਾਰਤੀ ਮੌਸਮ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਚੱਕਰਵਾਤ ਬੁਰੇਵੀ ਕਮਜ਼ੋਰ ਹੋ ਗਿਆ ਹੈ। ਆਈਐਮਡੀ ਨੇ ਕਿਹਾ ਕਿ ਬੁਰੇਵੀ ਮੰਨਾਰ ਦੀ ਖਾੜੀ ਵਿੱਚ ਕਮਜ਼ੋਰ ਹੋ ਕੇ 3 ਦਸੰਬਰ ਨੂੰ ਇੱਕ ਘੱਟ ਦਬਾਅ ਵਾਲੇ ਖੇਤਰ ਵਿੱਚ ਬਦਲ ਗਈ  ਗਿਆ ਅਤੇ ਰਾਮਾਨਾਥਪੁਰਮ ਦੇ ਤੱਟ ਤੇ ਪਹੁੰਚ ਗਿਆ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਹਵਾ ਦੀ ਗਤੀ 55-65 ਕਿਲੋਮੀਟਰ ਪ੍ਰਤੀ ਘੰਟਾ ਹੈ, ਜੋ ਕਿ ਪ੍ਰਤੀ ਘੰਟਾ 75 ਕਿਲੋਮੀਟਰ ਤੱਕ ਜਾ ਸਕਦੀ ਹੈ।