ਅੰਦੋਲਨ ਵਿਚ ਸ਼ਾਮਲ ਇਹ ਕਿਸਾਨ ਧੀ ਦੇ ਵਿਆਹ 'ਤੇ ਨਹੀਂ ਗਿਆ ਘਰ, ਵੀਡੀਓ ਕਾਲ ਰਾਹੀਂ ਦਿੱਤਾ ਆਸ਼ੀਰਵਾਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਸਾਨ ਆਪਣੀਆਂ ਮੰਗਾਂ 'ਤੇ ਅੜੇ ਹੋਏ

Farmers Protest

ਦਿੱਲੀ: ਅੱਜ ਨਵੋੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਦਾ 9ਵਾਂ ਦਿਨ ਹੈ ਅਤੇ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਇਕ ਵਾਰ ਫਿਰ ਦੁਹਰਾਇਆ ਹੈ। ਵੀਰਵਾਰ ਨੂੰ ਕੇਂਦਰ ਸਰਕਾਰ ਨਾਲ ਇੱਕ ਹੋਰ ਦੌਰ ਦੀ ਗੱਲਬਾਤ  ਹੋਈ, ਪਰ ਕਿਸਾਨਾਂ ਅਤੇ ਸਰਕਾਰ ਦਰਮਿਆਨ ਕੋਈ ਸਮਝੌਤਾ ਨਹੀਂ ਹੋਇਆ।

ਕਿਸਾਨ ਆਪਣੀਆਂ ਮੰਗਾਂ 'ਤੇ ਅੜੇ ਹੋਏ ਹਨ। ਕਿਸਾਨ ਆਪਣੀਆਂ ਮੰਗਾਂ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਹਨ। ਕਿਸਾਨ ਆਪਣਾ ਘਰ ਦਾ ਕੰਮ ਛੱਡ ਕੇ ਵਿਰੋਧ ਵਿੱਚ ਡਟੇ ਹਨ।  ਅਜਿਹਾ ਹੀ ਇਕ ਕਿਸਾਨ ਹੈ ਜਿਸ ਦੀ ਧੀ ਦਾ ਵਿਆਹ ਸੀ, ਪਰ ਉਹ  ਵਿਆਹ ਵਿਚ ਸ਼ਾਮਲ ਨਹੀਂ ਹੋਇਆ  ਸਗੋਂ ਕਿਸਾਨਾਂ ਨਾਲ ਮੋਰਚੇ ਵਿਚ ਡਟਿਆ ਹੋਇਆ ਹੈ।

ਗੱਲਬਾਤ ਦੌਰਾਨ ਕਿਸਾਨ ਸੁਭਾਸ਼ ਚੀਮਾ ਨੇ ਕਿਹਾ ਕਿ ਉਹ ਅੱਜ ਜੋ ਵੀ ਹੈ ਉਹ ਖੇਤੀ ਕਰਕੇ ਹੈ। ਸਾਰੀ ਉਮਰ ਉਸਨੇ ਖੇਤੀਬਾੜੀ ਵਿਚ ਕੰਮ ਕੀਤਾ ਅਤੇ ਇਸ ਤੋਂ ਉਸਦਾ ਪਰਿਵਾਰ ਚਲਦਾ ਹੈ। ਅਜਿਹੀ ਸਥਿਤੀ ਵਿੱਚ, ਉਹ ਕਿਸਾਨ ਅੰਦੋਲਨ ਤੋਂ  ਪਾਸਾ ਨਹੀਂ ਵੱਟ ਸਕਦਾ। ਸੁਭਾਸ਼ ਚੀਮਾ ਨੇ ਕਿਹਾ ਕਿ ਉਸ ਦੀ ਲੜਕੀ ਦਾ ਵੀਰਵਾਰ ਨੂੰ ਵਿਆਹ ਸੀ ਪਰ ਉਹ ਵਿਆਹ ਵਿਚ ਸ਼ਾਮਲ ਨਹੀਂ  ਹੋਇਆ। 

ਵੀਡੀਓ ਕਾਲ ਜਰੀਏ ਧੀ ਨੂੰ ਦਿੱਤੀ ਵਧਾਈ
ਕਿਸਾਨ ਸੁਭਾਸ਼ ਚੀਮਾ ਨੇ ਵੀਡੀਓ ਕਾਲ ਦੁਆਰਾ ਧੀ ਦੇ ਵਿਆਹ ਨੂੰ ਵੇਖਿਆ ਅਤੇ ਧੀ ਨੂੰ ਵਧਾਈ ਦਿੱਤੀ।