ਇਸ ਰਾਜ ਦੇ ਅਧਿਆਪਕ ਨੇ ਜਿੱਤਿਆ ਗਲੋਬਲ ਟੀਚਰ ਪੁਰਸਕਾਰ,10 ਲੱਖ ਰੁਪਏ ਮਿਲੀ ਰਾਸ਼ੀ
ਸੀਐਮ ਓਧਵ ਠਾਕਰੇ ਨੇ ਦਿੱਤੀ ਵਧਾਈ
ਮਹਾਰਾਸ਼ਟਰ: ਜਿਥੇ ਕੋਰੋਨਾ ਮਹਾਂਮਾਰੀ ਦੇ ਦੌਰਾਨ ਸਕੂਲ ਅਤੇ ਕਾਲਜ ਬੰਦ ਰਹੇ, ਉਥੇ ਮਹਾਰਾਸ਼ਟਰ ਦੇ ਇੱਕ ਅਧਿਆਪਕ ਨੇ ਇਸ ਮੁਸੀਬਤ ਨੂੰ ਇੱਕ ਮੌਕੇ ਵਿਚ ਬਦਲ ਦਿੱਤਾ। ਮਹਾਰਾਸ਼ਟਰ ਦੇ ਰਣਜੀਤ ਸਿੰਘ ਡਿਸਲੇ ਨੂੰ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ‘ਗਲੋਬਲ ਟੀਚਰ ਪ੍ਰਾਈਜ਼’ ਨਾਲ ਸਨਮਾਨਤ ਕੀਤਾ ਗਿਆ ਹੈ। ਇਸ ਸਨਮਾਨ ਦੇ ਨਾਲ, ਉਸਨੂੰ 10 ਲੱਖ ਜਾਨੀ 7.38 ਕਰੋੜ ਰੁਪਏ ਦੀ ਰਾਸ਼ੀ ਵੀ ਦਿੱਤੀ ਗਈ।
ਐਵਾਰਡ ਦੀ ਘੋਸ਼ਣਾ ਦੇ ਨਾਲ ਰਣਜੀਤ ਨੇ ਇਨਾਮ ਦੀ ਰਕਮ ਦਾ ਅੱਧਾ ਹਿੱਸਾ 10 ਉਪ ਜੇਤੂਆਂ ਨਾਲ ਵੰਡਣ ਦਾ ਵੀ ਐਲਾਨ ਕੀਤਾ ਹੈ। ਕੋਰੋਨਾ ਮਹਾਂਮਾਰੀ ਦੇ ਵਿਚਾਲੇ, ਪਿੰਡ ਦੇ ਬੱਚਿਆਂ ਨੂੰ ਸਿੱਖਿਆ ਜਾਰੀ ਰੱਖਣ ਅਤੇ ਲੜਕੀਆਂ ਨੂੰ ਸਿਖਲਾਈ ਕਰਨ ਲਈ ਉਹਨਾਂ ਨੂੰ ਇਹ ਪੁਰਸਕਾਰ ਮਿਲਿਆ ਹੈ।
ਸਿੱਖਿਆ ਦੇ ਖੇਤਰ ਵਿਚ ਕਈ ਵੱਡੇ ਕੰਮ ਕੀਤੇ
ਇਸ ਇਨਾਮ ਦੀ ਜਿੰਨੀ ਜ਼ਿਆਦਾ ਮਾਤਰਾ ਹੈ, ਇਸਦੇ ਪਿੱਛੇ ਉਨੀ ਜ਼ਿਆਦਾ ਸਖਤ ਮਿਹਨਤ ਹੈ। 32 ਸਾਲਾ ਰਣਜੀਤ ਨੇ ਸਾਲ 2009 ਵਿਚ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲੇ ਦੇ ਪਰੀਦੇਵਾਦੀ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਸਿੱਖਿਆ ਦੀ ਤਬਦੀਲੀ ਦੀ ਸ਼ੁਰੂਆਤ ਕੀਤੀ, ਜਿੱਥੇ ਉਸਨੇ ਘਰ-ਘਰ ਜਾ ਕੇ ਬੱਚਿਆਂ ਨੂੰ ਇਕੱਠਾ ਕੀਤਾ ਜਿਹਨਾਂ ਦੇ ਮਾਪਿਆਂ ਨੂੰ ਉਹਨਾਂ ਨੂੰ ਪੜ੍ਹਾਉਣ ਵਿੱਚ ਕੋਈ ਦਿਲਚਸਪੀ ਸੀ। ਇਸ ਕਾਰਨ ਉਨ੍ਹਾਂ ਦੇ ਖੇਤਰ ਵਿੱਚ ਬਾਲ ਵਿਆਹ ਵਿੱਚ ਕਮੀ ਆਈ।
'ਕੀ ਹੁੰਦਾ ਹੈ ਗਲੋਬਲ ਟੀਚਰ ਪ੍ਰਾਈਜ਼'?
ਗਲੋਬਲ ਟੀਚਰ ਪ੍ਰਾਈਜ਼ ਅਵਾਰਡ ਵਰਕੀ ਫਾਉਂਡੇਸ਼ਨ ਦੁਆਰਾ ਆਯੋਜਿਤ ਕੀਤਾ ਗਿਆ ਹੈ, ਜੋ ਵਿਸ਼ਵ ਭਰ ਦੇ ਉਨ੍ਹਾਂ ਅਧਿਆਪਕਾਂ ਦਾ ਸਨਮਾਨ ਕਰਦਾ ਹੈ ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ।
ਸੀਐਮ ਓਧਵ ਠਾਕਰੇ ਨੇ ਦਿੱਤੀ ਵਧਾਈ
ਗਲੋਬਲ ਟੀਚਰ ਪੁਰਸਕਾਰ ਜਿੱਤਣ 'ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਓਧਵ ਠਾਕਰੇ ਨੇ ਰਣਜੀਤ ਡਿਸਲੇ ਨੂੰ ਵਧਾਈ ਦਿੱਤੀ। ਡਿਸਲੇ ਦਾ ਕਹਿਣਾ ਹੈ ਕਿ ਉਹ ਇਨਾਮ ਵਿਚ ਮਿਲੀ ਇਸ ਰਕਮ ਨੂੰ ਸਿੱਖਿਆ ਦੇ ਸੁਧਾਰ ਲਈ ਵਰਤੇਗਾ। ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ੀਅਰੀ ਨੇ ਵੀ ਟਵੀਟ ਕਰਕੇ ਮਹਾਰਾਸ਼ਟਰ ਦੇ ਇਸ ਅਧਿਆਪਕ ਨੂੰ ਵਧਾਈ ਦਿੱਤੀ ਹੈ।