ਦਿੱਲੀ ਐਂਟਰੀ ਪੁਆਇੰਟਸ ਤੇ ਆਵਾਜਾਈ ਬੰਦ ਹੋਣ ਨਾਲ ਟਿਕਰੀ ਬਾਰਡਰ ਬਣਿਆ ਮਿੰਨੀ ਪੰਜਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰ ਸੜਕ, ਹਰ ਬਜ਼ਾਰ ਵਿੱਚ ਕਿਸਾਨ ਯੂਨੀਅਨ ਦੇ ਝੰਡੇ ਨਜ਼ਰ ਆ ਰਹੇ ਹਨ।

farmer

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਵਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਚਲਦੇ ਹੁਣ ਇਹ ਫੈਸਲਾ ਜਲਦ ਆਵੇਗਾ ਕਿ ਕੇਂਦਰ ਵੱਲੋਂ ਪਾਸ ਖੇਤੀ ਕਾਨੂੰਨਾਂ ਵਿੱਚ ਸੋਧ ਹੋਏਗੀ ਜਾਂ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲਾਏਗ।  

ਇਸ ਗੱਲ ਦਾ ਫੈਸਲਾ ਹੁਣ ਕੱਲ੍ਹ ਹੋਣ ਵਾਲੀ ਮੀਟਿੰਗ 'ਚ ਹੋਏਗਾ। ਦੱਸ ਦੇਈਏ ਹੁਣ ਦਿੱਲੀ ਦੇ ਨੌਂ ਐਂਟਰੀ ਪੁਆਇੰਟਸ ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ। ਬਹਾਦੁਰਗੜ੍ਹ ਦਾ ਟਿਕਰੀ ਬਾਰਡਰ ਤਾਂ ਮਿੰਨੀ ਪੰਜਾਬ ਲੱਗ ਰਿਹਾ ਹੈ। ਇੱਥੇ ਹਰ ਰੋਜ਼ ਕਿਸਾਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।

 26 ਕਿਲੋਮੀਟਰ ਤਕ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਦੀਆਂ  ਲਾਇਨ
ਇਥੇ ਮੈਟਰੋ ਲਾਇਨ ਨਾਲ ਲੱਗਦੀ ਸੜਕ ਤੇ 26 ਕਿਲੋਮੀਟਰ ਤਕ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਦੀ ਲਾਇਨ ਲੱਗੀ ਹੋਈ ਹੈ। ਹਰ ਸੜਕ, ਹਰ ਬਜ਼ਾਰ ਵਿੱਚ ਕਿਸਾਨ ਯੂਨੀਅਨ ਦੇ ਝੰਡੇ ਨਜ਼ਰ ਆ ਰਹੇ ਹਨ। ਉਧਰ ਹਰਿਆਣਾ ਵੀ ਇਸ ਅੰਦੋਲਨ ਨੂੰ ਪੂਰੀ ਸਪੋਰਟ ਦੇ ਰਿਹਾ ਹੈ। ਦੁੱਧ ਦਹੀ, ਰਾਸ਼ਨ, ਗੈਸ ਸਿਲੰਡਰ ਹਰ ਚੀਜ਼ ਦੀ ਸਪਲਾਈ ਕੀਤੀ ਜਾ ਰਹੀ ਹੈ। ਹਰਿਆਣਾ ਦੀ ਸਾਂਗਵਾਨ ਖਾਪ ਵੀ ਅੰਦੋਲਨ ਵਿੱਚ ਡਟੀ ਹੋਈ ਹੈ।