ਮੁੰਬਈ ਹਵਾਈ ਅੱਡੇ 'ਤੇ 18 ਕਰੋੜ ਰੁਪਏ ਦੀ ਕੋਕੀਨ ਜ਼ਬਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੈਂਡਬੈਗ 'ਚੋਂ ਅੱਠ ਪਲਾਸਟਿਕ ਦੇ ਪਾਊਚ ਹੋਏ ਬਰਾਮਦ

photo

 

 

ਮੁੰਬਈ: ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ (CSMIA) 'ਤੇ ਦੋ ਵਿਦੇਸ਼ੀ ਨਾਗਰਿਕਾਂ ਕੋਲੋਂ 18 ਕਰੋੜ ਰੁਪਏ ਦੀ ਕੋਕੀਨ ਜ਼ਬਤ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਮਾਮਲੇ 'ਚ ਦੋ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਕ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ।

ਡੀਆਰਆਈ ਮੁੰਬਈ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਦੀਸ ਅਬਾਬਾ ਤੋਂ ਮੁੰਬਈ ਪਹੁੰਚੇ ਦੋ ਯਾਤਰੀਆਂ ਨੂੰ ਸੀਐਸਐਮਆਈ ਹਵਾਈ ਅੱਡੇ 'ਤੇ ਰੋਕਿਆ ਗਿਆ। ਇਨ੍ਹਾਂ ਦੇ ਨਾਲ ਹੀ ਚਾਰ ਹੈਂਡਬੈਗਾਂ ਵਿੱਚ ਕੋਕੀਨ ਵਾਲੇ ਅੱਠ ਪਲਾਸਟਿਕ ਦੇ ਪਾਊਚ ਮਿਲੇ ਹਨ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਦਾ ਵਜ਼ਨ 1,794 ਗ੍ਰਾਮ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 18 ਕਰੋੜ ਰੁਪਏ ਹੈ।

ਉਹਨਾਂ ਨੇ ਦੱਸਿਆ ਕਿ ਯਾਤਰੀਆਂ ਵਿੱਚੋਂ ਇੱਕ 27 ਸਾਲਾ ਕੀਨੀਆ ਦਾ ਵਿਅਕਤੀ ਹੈ ਜਦੋਂ ਕਿ ਦੂਜੀ 30 ਸਾਲਾ ਗਿੰਨੀ ਔਰਤ ਹੈ ਜੋ ਕੱਪੜੇ ਦਾ ਕਾਰੋਬਾਰ ਕਰਦੀ ਹੈ। ਦੋਵਾਂ ਨੂੰ ਇਥੋਪੀਆਈ ਏਅਰਲਾਈਨਜ਼ ਦੀ ਉਡਾਣ 'ਤੇ ਅਦੀਸ ਅਬਾਬਾ ਤੋਂ ਪਹੁੰਚਣ ਤੋਂ ਬਾਅਦ ਸੂਚਨਾ ਦੇ ਆਧਾਰ 'ਤੇ ਰੋਕਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਚੈਕਿੰਗ ਤੋਂ ਬਾਅਦ 1.8 ਕਿਲੋ ਕੋਕੀਨ ਵਾਲੇ ਅੱਠ ਪਲਾਸਟਿਕ ਦੇ ਪਾਊਚ ਬਰਾਮਦ ਹੋਏ।