ਸ੍ਰੀਲੰਕਾ ਦੀ ਔਰਤ ਨੇ ਸਬਰੀਮਲਾ ਮੰਦਰ 'ਚ ਪੂਜਾ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਧਿਕਾਰੀਆਂ ਦਾ ਦਾਅਵਾ ਹੈ ਕਿ ਕੇਰਲ ਦੇ ਸਬਰੀਮਲਾ 'ਚ ਵੀਰਵਾਰ ਰਾਤ ਭਗਵਾਨ ਅਯੱਪਾ ਦੇ ਮੰਦਰ 'ਚ ਸ੍ਰੀਲੰਕਾ ਵਾਸੀ 47 ਸਾਲਾ ਔਰਤ ਨੇ ਦਾਖ਼ਲ ਹੋ ਕੇ ਪੂਜਾ ਕੀਤੀ......

Sri Lankan woman worshiped at the Sabarimala temple

ਸਬਰੀਮਲਾ (ਕੇਰਲ) : ਅਧਿਕਾਰੀਆਂ ਦਾ ਦਾਅਵਾ ਹੈ ਕਿ ਕੇਰਲ ਦੇ ਸਬਰੀਮਲਾ 'ਚ ਵੀਰਵਾਰ ਰਾਤ ਭਗਵਾਨ ਅਯੱਪਾ ਦੇ ਮੰਦਰ 'ਚ ਸ੍ਰੀਲੰਕਾ ਵਾਸੀ 47 ਸਾਲਾ ਔਰਤ ਨੇ ਦਾਖ਼ਲ ਹੋ ਕੇ ਪੂਜਾ ਕੀਤੀ। ਇਸ ਦੌਰਾਨ ਸਬਰੀਮਲਾ ਮੰਦਰ 'ਚ ਦੋ ਔਰਤਾਂ ਦੇ ਦਾਖ਼ਲੇ ਸਬੰਧੀ ਹਿੰਸਕ ਪ੍ਰਦਰਸ਼ਨ ਹੋਏ। ਮੁੱਖ ਮੰਤਰੀ ਦਫ਼ਤਰ 'ਚ ਸੂਤਰਾਂ ਅਤੇ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਤਾਮਿਲ ਮਹਿਲਾ ਅਸਲ 'ਚ ਮੰਦਰ 'ਚ ਦਾਖ਼ਲ ਹੋਈ ਅਤੇ ਪੂਜਾ ਕੀਤੀ।

ਇਸ ਸਬੰਧੀ ਸ਼ੱਕ ਹੈ ਕਿ ਸ਼ਸ਼ੀਕਲਾ ਨਾਂ ਦੀ ਔਰਤ ਵੀਰਵਾਰ ਦੇਰ ਰਾਤ ਮੰਦਰ ਵਿਚ ਪੂਜਾ ਕਰਨ 'ਚ ਸਫ਼ਲ ਰਹੀ ਸੀ ਕਿਉਂਕਿ ਔਰਤ ਨੇ ਸ਼ੁਕਰਵਾਰ ਸਵੇਰੇ ਦਾਅਵਾ ਕੀਤਾ ਸੀ ਕਿ ਪੁਲਿਸ ਨੇ ਉਸ ਨੂੰ ਵਾਪਸ ਭੇਜ ਦਿਤਾ ਸੀ ਜਦਕਿ ਸ਼ਰਧਾਲੂਆਂ ਦਾ ਕੋਈ ਪ੍ਰਦਰਸ਼ਨ ਨਹੀਂ ਹੋ ਰਿਹਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਹਿਲਾ ਮੰਦਰ ਦੇ ਗਰਭਗ੍ਰਹਿ 'ਚ ਦਾਖ਼ਲ ਹੋਈ ਅਤੇ ਉਥੇ ਪੂਜਾ ਕੀਤੀ।

ਪੁਲਿਸ ਨੇ ਬਾਅਦ ਵਿਚ ਸ਼ਸ਼ੀਕਲਾ ਦੇ ਮੰਦਰ 'ਚ ਦਰਸ਼ਨ ਸਬੰਧੀ ਸੀਸੀਟੀਵੀ ਫ਼ੁਟੇਜ ਵੀ ਜਾਰੀ ਕੀਤੇ ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਕੀ ਮਹਿਲਾ ਗਰਭਗ੍ਰਹਿ ਤਕ ਪਹੁੰਚਣ ਲਈ ਪਵਿੱਤਰ 18 ਪੌੜੀਆਂ ਚੜ੍ਹੀ ਸੀ। ਸੱਨੀਧਾਨਮ (ਮੰਦਰ ਕੰਪਲੈਕਸ) ਦੇ ਮੁਖੀ ਕਨੂਰ ਦੇ ਇੰਸਪੈਕਟਰ ਜਨਰਲ (ਆਈਜੀ) ਬਲਰਾਮ ਕੁਮਾਰ ਉਪਾਧਿਆਏ ਨਾਲ ਹਾਲਾਂਕਿ ਸਪੰਰਕ ਨਹੀਂ ਹੋਇਆ। ਸ਼ਸ਼ੀਕਲਾ ਅਪਣੇ ਪਤੀ ਸਰਵਾਨਨ ਅਤੇ ਬੇਟੇ ਨਾਲ ਦਰਸ਼ਨਾਂ ਲਈ ਆਈ ਸੀ।  (ਏਜੰਸੀ)