ਭਾਜਪਾ ਨੇ ਕੋਵਿਡ-19 ਮਹਾਂਮਾਰੀ ਦੀ ਸਿਆਸੀ ਦੁਰਵਰਤੋਂ ਕੀਤੀ- ਮਨੀਸ਼ ਤਿਵਾੜੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਵਿਡ ਵੈਕਸੀਨ ‘ਤੇ ਭਾਜਪਾ ਨੇ ਚੁੱਕੇ ਸਵਾਲ

Manish Tiwari

ਨਵੀਂ ਦਿੱਲੀ: ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਭਾਜਪਾ ਸਰਕਾਰ ਨੇ ਕੋਵਿਡ-19 ਮਹਾਂਮਾਰੀ ਦੀ ਸਿਆਸੀ ਦੁਰਵਰਤੋਂ ਕੀਤੀ ਹੈ। ਉਹਨਾਂ ਕਿਹਾ ਕਿ ਕੋਵਿਡ ਵੈਕਸੀਨ ਦਾ ਵਿਵਾਦ ਇਸ ਦਾ ਤਾਜ਼ਾ ਪ੍ਰਗਟਾਵਾ ਹੈ।

ਕਾਂਗਰਸ ਆਗੂ ਨੇ ਕਿਹਾ ਕਿ ਜਿਸ ਟੀਕੇ ਦੀ ਭਰੋਸੇਯੋਗਤਾ ‘ਤੇ ਕਈ ਸਵਾਲੀਆ ਚਿੰਨ ਹਨ, ਉਸ ਟੀਕੇ ਨੂੰ ਕੌਣ ਲਗਵਾਉਣ ਜਾ ਰਿਹਾ ਹੈ। ਤਿਵਾੜੀ ਨੇ ਅੱਗੇ ਕਿਹਾ ਕਿ ਭਾਜਪਾ ਸਰਕਾਰ ਨੇ ਉਸੇ ਕੰਪਨੀ ਲਈ ਸਭ ਤੋਂ ਵੱਡਾ ਕੰਮ ਕੀਤਾ ਹੈ, ਜਿਸ ਨੇ ਖੋਜ ਅਤੇ ਵਿਕਾਸ ਕਾਰਜਾਂ ਵਿਚ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੋਵੇਗਾ।

ਉਹਨਾਂ ਕਿਹਾ ਅਪਣੀ ਆਤਮ ਨਿਰਭਰਤਾ ਨੂੰ ਸਾਬਿਤ ਕਰਨ ਲਈ ਖੋਜ ਵਿਚ ਸਰਕਾਰ ਨੇ ਇਕ ਵੈਕਸੀਨ ਦਾ ਲਾਇਸੰਸ ਲਿਆ ਹੈ, ਜਿਸ ਦਾ ਤੀਜਾ ਪੜਾਅ ਹਾਲੇ ਪੂਰਾ ਨਹੀਂ ਹੋਇਆ ਹੈ। ਦੱਸ ਦਈਏ ਕਿ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਭਾਰਤ ਵਿਚ ਐਮਰਜੈਂਸੀ ਵਰਤੋਂ ਲਈ ਦੋ ਕੋਰੋਨਾ ਵੈਕਸੀਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਬਾਅਦ ਕੋਰੋਨਾ ਵੈਕਸੀਨ ਸਵਾਲਾਂ ਦੇ ਘੇਰੇ ਵਿਚ ਹੈ।