MBBS, BDS ਦੇ ਇੰਟਰਨ ਵਿਦਿਆਰਥੀਆਂ ਨੂੰ ਯੋਗੀ ਦਾ ਤੋਹਫ਼ਾ, 12,000 ਮਿਲੇਗਾ ਮਾਸਿਕ ਭੱਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇੰਟਰਨਸ਼ਿਪ ਵਿਦਿਆਰਥੀਆਂ ਨੂੰ ਵੱਡੀ ਰਾਹਤ...

yogi adityanath

ਲਖਨਊ: ਉਤਰ ਪ੍ਰਦੇਸ਼ ‘ਚ ਐਮ.ਬੀ.ਬੀ.ਐਸ ਅਤੇ ਬੀ.ਡੀ.ਐਸ ਦੀ ਪੜ੍ਹਾਈ ਪੂਰੀ ਕਰ ਇੰਟਰਸ਼ਿਪ ਕਰਨ ਵਾਲੇ ਵਿਦਿਆਰਥੀਆਂ ਨੂੰ ਯੋਗੀ ਸਰਕਾਰ ਨੇ ਵੱਡਾ ਤੋਹਫ਼ਾ ਦਿੱਤਾ ਹੈ। ਐਮ.ਬੀ.ਬੀ.ਐਸ ਅਤੇ ਬੀ.ਡੀ.ਐਸ ਵਿਦਿਆਰਥੀਆਂ ਦਾ ਇੰਟਰਨੀਸ਼ਿਪ ਭੱਤਾ ਵਧ ਗਿਆ ਹੈ। ਨਵੇਂ ਫ਼ੈਸਲੇ ਅਨੁਸਾਰ ਹੁਣ ਵਿਦਿਆਰਥੀਆਂ ਨੂੰ 12,000 ਰੁਪਏ ਮਾਸਿਕ ਭੱਤੇ ਦੇ ਰੂਪ ਵਿਚ ਮਿਲਣਗੇ।

ਮੁੱਖ ਮੰਤਰੀ ਯੋਗੀ ਆਦਿਤਯਨਾਥ ਨੇ ਇਸ ਨੂੰ ਮੰਜ਼ੂਰੀ ਦੇ ਦਿੱਤੀ ਹੈ। ਦਰਅਸਲ ਮਾਸਿਕ ਭੱਤਾ ਵਧਾਉਣ ਨੂੰ ਲੈ ਕੇ ਵਿਦਿਆਰਥੀ ਕਈਂ ਸਾਲਾਂ ਤੋਂ ਮੰਗ ਕਰ ਰਹੇ ਸੀ। ਵਿਦਿਆਰਥੀਆਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਮੁੱਖ ਮੰਤਰੀ ਯੋਗੀ ਆਦਿਤਯਨਾਥ ਨੇ ਇੰਟਰਨਸ਼ਿਪ ਦੇ ਦੌਰਾਨ ਵਿਦਿਆਰਥੀਆਂ ਨੂੰ ਮਾਸਿਕ ਭੱਤੇ ਦੇ ਰੂਪ ਵਿਚ 7500 ਰੁਪਏ ਦੀ ਥਾਂ 12,000 ਰੁਪਏ ਦੇਣ ਦਾ ਫ਼ੈਸਲਾ ਕੀਤਾ ਹੈ।

ਭੱਤੇ ਵਿਚ ਇਹ ਵਾਧਾ 10 ਸਾਲ ਬਾਅਦ ਕੀਤਾ ਗਿਆ ਹੈ। ਹੁਣ ਤੱਕ ਇਹ ਰਾਸ਼ੀ ਮਹਿਜ 7500 ਸੀ। ਮੁੱਖ ਮੰਤਰੀ ਯੋਗੀ ਨੇ ਭੱਤਾ ਰਾਸ਼ੀ ਦੇ ਵਾਧੇ ਨੂੰ ਤੁਰੰਤ ਲਾਗੂ ਕਰਨ ਦਾ ਹੁਕਮ ਦਿੱਤਾ ਹੈ। ਦੱਸ ਦਈਏ ਕਿ ਰਾਜਸਥਾਨ ਦੇ ਐਮ.ਬੀ.ਬੀ.ਐਸ ਅਤੇ ਬੀ.ਡੀ.ਐਸ ਵਿਦਿਆਰਥੀ ਇਸ ਸਮੇਂ ਦੇਸ਼ ਦੇ ਹੋਰ ਰਾਜਾਂ ਦੀ ਤੁਲਨਾ ਵਿਚ ਸਭ ਤੋਂ ਘੱਟ ਇੰਟਰਨੀਸ਼ਿਪ ਭੱਤਾ ਪ੍ਰਾਪਤ ਕਰ ਰਹੇ ਹਨ।

ਦੱਸ ਦਈਏ ਕਿ ਇੱਕ ਦਿਨ ਪਹਿਲਾਂ ਹੀ ਸੀਐਮ ਯੋਗੀ ਨੇ ਯੂਪੀ ਲੋਕ ਸੇਵਾ ਕਮਿਸ਼ਨ ਦੁਆਰਾ ਆਉਸ਼ ਵਿਭਾਗ ਦੀ ਨਵੀਂ ਭਰਤੀ 1065 ਆਯੁਰਵੇਦ/ਹੋਮਿਓਪੈਥਿਕ ਚਿਕਿਤਸਾ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਸੀ ਨਾਲ ਹੀ 142 ਯੋਗ ਵੈਲਨੇਸ ਸੇਂਟਰਸ ਅਤੇ ਉੱਤਰ ਪ੍ਰਦੇਸ਼ ਆਉਸ਼ ਟੈਲੀਮੈਡੀਸਿਨ ਦਾ ਉਦਘਾਟਨ ਕੀਤਾ। ਸੀਐਮ ਨੇ ਇਸ ਦੌਰਾਨ ਕਿਹਾ ਕਿ ਸਾਡੀ ਰਿਸ਼ੀ ਪਰੰਪਰਾ ਵਿੱਚ ਕਿਹਾ ਗਿਆ ਹੈ।

ਹਰ ਇੱਕ ਬਨਸਪਤੀ ਵਿੱਚ ਔਸ਼ਧੀ ਗੁਣ ਹੋ ਸਕਦੇ ਹਨ। ਆਯੁਰਵੇਦ ਅਤੇ ਹੋਮਿਓਪੈਥੀ ਨਾਲ ਜੁੜੇ ਹੋਏ ਲੋਕ ਆਸਾਨੀ ਨਾਲ ਇਨ੍ਹਾਂ ਲਾਭਕਾਰੀ ਗੁਣਾਂ ਦੀ ਖੋਜ ਕਰ ਮਨੁੱਖਤਾ ਦੀ ਭਲਾਈ ਦਾ ਰਸਤਾ ਲੱਭ ਸਕਦੇ ਹਨ। ਅੱਜ ਆਉਸ਼ ਵਿਭਾਗ ਨੂੰ ਇਕੱਠੇ 1065 ਚਿਕਿਤਸਾ ਅਧਿਕਾਰੀ ਪ੍ਰਾਪਤ ਹੋਏ ਹਨ। ਪਿਛਲੇ 25 ਸਾਲਾਂ ਵਿੱਚ ਆਯੁਰਵੇਦ ਅਤੇ ਹੋਮਿਓਪੈਥਿਕ ਖੇਤਰ ਵਿੱਚ ਇਹ ਸਭ ਤੋਂ ਵੱਡੀ ਗਿਣਤੀ ਵਿੱਚ ਹੋਈ ਭਰਤੀ ਹੈ।