ਫਾਈਜ਼ਰ ਦੀ ਕੋਰੋਨਾ ਵੈਕਸੀਨ ਲਗਾਉਣ ਤੋਂ 2 ਦਿਨਾਂ ਬਾਅਦ ਔਰਤ ਦੀ ਅਚਾਨਕ ਹੋਈ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

30 ਦਸੰਬਰ ਨੂੰ ਲਗਾਇਆ ਗਿਆ ਸੀ ਟੀਕਾ

Pfizer Coronavirus Vaccine

ਨਵੀਂ ਦਿੱਲੀ: ਫਾਈਜ਼ਰ ਦੀ ਕੋਰੋਨਾ ਵੈਕਸੀਨ  ਲਗਵਾਉਣ ਤੋਂ ਬਾਅਦ ਇਕ ਔਰਤ ਦੀ ਅਚਾਨਕ ਮੌਤ ਹੋ ਗਈ ਹੈ। 41 ਸਾਲਾ ਔਰਤ ਪੇਸ਼ੇ ਦੁਆਰਾ ਇੱਕ ਸਿਹਤ ਕਰਮਚਾਰੀ ਸੀ। ਇੱਕ ਰਿਪੋਰਟ ਦੇ ਅਨੁਸਾਰ, ਸੋਨੀਆ ਅਕੇਵੇਡੋ ਦੀ ਫਾਈਜਰ ਦੀ ਵੈਕਸੀਨ ਲਗਵਾਉਣ ਤੋਂ ਲਗਭਗ 48 ਘੰਟਿਆਂ ਬਾਅਦ, ਨਵੇਂ ਸਾਲ ਦੇ ਦਿਨ ਅਚਾਨਕ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਪੁਰਤਗਾਲ ਦੇ ਪੋਰਟੋ ਸ਼ਹਿਰ ਦੀ ਰਹਿਣ ਵਾਲੀ ਸੋਨੀਆ ਅਕੇਵੇਡੋ  ਨੂੰ ਵੈਕਸੀਨ ਲਗਵਾਉਣ ਤੋਂ ਬਾਅਦ ਕੋਈ ਮਾੜਾ ਪ੍ਰਭਾਵ ਨਹੀਂ ਹੋਇਆ। ਦੋ ਬੱਚਿਆਂ ਦੀ ਮਾਂ ਸੋਨੀਆ ਪੁਰਤਗਾਲੀ ਇੰਸਟੀਚਿਊਟ ਆਫ਼ ਓਨਕੋਲੋਜੀ ਵਿਚ ਕੰਮ ਕਰਦੀ ਸੀ।

ਸੋਨੀਆ ਦੇ ਪਿਤਾ ਅਬੀਲੀਓ ਅਕੇਵੇਡੋ ਨੇ ਕਿਹਾ ਕਿ ਉਹ ਠੀਕ ਸੀ। ਉਸਨੂੰ ਕੋਈ ਸਿਹਤ ਸਮੱਸਿਆ ਨਹੀਂ ਸੀ। ਉਹਨਾਂ ਨੇ ਕਿਹਾ- ‘ਸੋਨੀਆ ਵਿੱਚ ਕੋਰੋਨਾ ਦਾ ਕੋਈ ਲੱਛਣ ਨਹੀਂ ਸਨ। ਪਤਾ ਨਹੀਂ ਕੀ ਹੋਇਆ। ਪਰ ਮੈਂ ਜਵਾਬ ਚਾਹੁੰਦਾ ਹਾਂ। ਮੈਂ ਜਾਣਨਾ ਚਾਹੁੰਦਾ ਹਾਂ ਕਿ ਮੇਰੀ ਧੀ ਦੀ ਮੌਤ ਕਿਸ ਕਾਰਨ ਹੋਈ? 

ਪੁਰਗਤਾਲ ਦੇ ਹਸਪਤਾਲ ਨੇ ਪੁਸ਼ਟੀ ਕੀਤੀ ਹੈ ਕਿ ਸੋਨੀਆ ਨੂੰ 30 ਦਸੰਬਰ ਨੂੰ ਟੀਕਾ ਲਗਾਇਆ ਗਿਆ ਸੀ। ਇਸ ਤੋਂ ਬਾਅਦ ਹਸਪਤਾਲ ਨੂੰ ਕਿਸੇ ਵੀ ਕਿਸਮ ਦੇ ਮਾੜੇ ਪ੍ਰਭਾਵਾਂ ਬਾਰੇ ਨਹੀਂ ਦੱਸਿਆ ਗਿਆ।

ਟੀਕਾ ਲਗਵਾਉਣ ਤੋਂ ਬਾਅਦ ਸੋਨੀਆ ਨੇ ਫੇਸਬੁਕ 'ਤੇ ਇਕ ਤਸਵੀਰ ਪੋਸਟ ਕੀਤੀ ਅਤੇ ਲਿਖਿਆ ਕਿ ਕੋਵਿਡ -19 ਟੀਕਾ ਲਗਾਇਆ ਗਿਆ। ਸੋਨੀਆ ਦੇ ਪਿਤਾ ਨੇ ਦੱਸਿਆ ਕਿ 1 ਜਨਵਰੀ ਨੂੰ ਸਵੇਰੇ 11 ਵਜੇ ਉਸਨੂੰ ਬੁਲਾਇਆ ਗਿਆ ਅਤੇ ਦੱਸਿਆ ਗਿਆ ਕਿ ਉਸਦੀ ਲੜਕੀ ਮਰੀ ਹੋਈ ਪਈ ਹੈ।