Delhi Weather Update : ਦਿੱਲੀ-ਐੱਨਸੀਆਰ 'ਚ ਸੀਤ ਲਹਿਰ ਜਾਰੀ, ਹਵਾਈ ਅੱਡੇ 'ਤੇ ਕਈ ਉਡਾਣਾਂ 'ਚ ਦੇਰੀ
Delhi Weather Update : ਟਰੇਨ ਤੇ ਬੱਸ ਸੇਵਾਵਾਂ ਵੀ ਪ੍ਰਭਾਵਿਤ
Delhi Weather Update News in punjabi : ਨਵੀਂ ਦਿੱਲੀ— ਦਿੱਲੀ-ਐੱਨ.ਸੀ.ਆਰ. 'ਚ ਬੇਹੱਦ ਠੰਢ ਪੈ ਰਹੀ ਹੈ। ਜਿੱਥੇ ਸ਼ਨੀਵਾਰ ਨੂੰ ਇੱਥੇ ਜ਼ੀਰੋ ਵਿਜ਼ੀਬਿਲਟੀ ਦਰਜ ਕੀਤੀ ਗਈ, ਉੱਥੇ ਹੀ ਅੱਜ ਸਵੇਰ ਤੋਂ ਹੀ ਸ਼ੀਤ ਲਹਿਰ ਚੱਲ ਰਹੀ ਹੈ। ਹਾਲਾਂਕਿ ਸ਼ਨੀਵਾਰ ਦੇ ਮੁਕਾਬਲੇ ਅੱਜ ਧੁੰਦ ਥੋੜ੍ਹੀ ਘੱਟ ਹੋਈ ਹੈ ਪਰ ਠੰਢ ਜ਼ਿਆਦਾ ਮਹਿਸੂਸ ਕੀਤੀ ਜਾ ਰਹੀ ਹੈ। ਹਾਲਾਤ ਇਹ ਹਨ ਕਿ ਠੰਢ ਕਾਰਨ ਹਵਾਈ ਅੱਡੇ 'ਤੇ ਕਈ ਉਡਾਣਾਂ ਲੇਟ ਹੋ ਰਹੀਆਂ ਹਨ। ਟਰੇਨਾਂ, ਬੱਸਾਂ ਅਤੇ ਆਵਾਜਾਈ 'ਤੇ ਵੀ ਠੰਢ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਭਾਰਤ ਦੇ ਮੌਸਮ ਵਿਭਾਗ ਦੇ ਅਨੁਸਾਰ, ਦਿੱਲੀ ਵਿੱਚ ਐਤਵਾਰ ਸਵੇਰੇ 5.30 ਵਜੇ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਸਮੇਂ ਕੱਲ੍ਹ ਸ਼ਹਿਰ ਦਾ ਤਾਪਮਾਨ 10.2 ਡਿਗਰੀ ਸੈਲਸੀਅਸ ਸੀ। ਧੁੰਦ ਕਾਰਨ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਕਈ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਇਸ ਦੌਰਾਨ ਰਾਸ਼ਟਰੀ ਰਾਜਧਾਨੀ 'ਚ ਹਵਾ ਦੀ ਗੁਣਵੱਤਾ 'ਬਹੁਤ ਖ਼ਰਾਬ' ਸ਼੍ਰੇਣੀ 'ਚ ਬਣੀ ਹੋਈ ਹੈ।
ਐਤਵਾਰ ਸਵੇਰੇ ਦਿੱਲੀ ਨੂੰ ਧੁੰਦ ਦੀ ਸੰਘਣੀ ਪਰਤ ਨੇ ਘੇਰ ਲਿਆ, ਜਿਸ ਨਾਲ ਰਾਸ਼ਟਰੀ ਰਾਜਧਾਨੀ ਵਿੱਚ ਉਡਾਣਾਂ ਅਤੇ ਰੇਲ ਸੇਵਾਵਾਂ ਵਿੱਚ ਵਿਘਨ ਪਿਆ। ਸ਼ਹਿਰ 'ਚ ਸਵੇਰ ਤੋਂ ਹੀ ਠੰਢ ਪੈਰ ਰਹੀ ਅਤੇ ਤਾਪਮਾਨ 'ਚ ਗਿਰਾਵਟ ਦੇਖਣ ਨੂੰ ਮਿਲੀ। ਧੁੰਦ ਕਾਰਨ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਈ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ।
ਦਿੱਲੀ ਹਵਾਈ ਅੱਡੇ ਨੇ ਕਿਹਾ, 'ਦਿੱਲੀ ਹਵਾਈ ਅੱਡੇ 'ਤੇ ਲੈਂਡਿੰਗ ਅਤੇ ਟੇਕ-ਆਫ਼ ਜਾਰੀ ਹੈ, ਜੋ ਉਡਾਣਾਂ CAT III ਦੀ ਪਾਲਣਾ ਨਹੀਂ ਕਰਦੀਆਂ ਹਨ, ਪ੍ਰਭਾਵਿਤ ਹੋ ਸਕਦੀਆਂ ਹਨ। ਯਾਤਰੀਆਂ ਨੂੰ ਫ਼ਲਾਈਟ ਦੀ ਜਾਣਕਾਰੀ ਲਈ ਸਬੰਧਤ ਏਅਰਲਾਈਨ ਨਾਲ ਸੰਪਰਕ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਕਿਸੇ ਵੀ ਅਸੁਵਿਧਾ ਲਈ ਦਿਲੋਂ ਮਾਫ਼ੀ।