ਮੁੰਬਈ 'ਚ ਜੈੱਟ ਏਅਰਵੇਜ ਦੇ ਜਹਾਜ਼ 'ਚ ਬੈਠਾ ਮਿਲਿਆ ਉੱਲੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ 'ਚ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਤਵਾਰ ਰਾਤ ਪਾਰਕਿੰਗ 'ਚ ਖੜੇ ਜੈੱਟ ਏਅਰਵੇਜ  ਦੇ ਜਹਾਜ਼ ਦੇ ਕਾਕਪਿਟ 'ਚ ਇਕ ਉੱਲੂ...

Owl in Jet Airway

ਮੁੰਬਈ: ਮਹਾਰਾਸ਼ਟਰ 'ਚ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਤਵਾਰ ਰਾਤ ਪਾਰਕਿੰਗ 'ਚ ਖੜੇ ਜੈੱਟ ਏਅਰਵੇਜ  ਦੇ ਜਹਾਜ਼ ਦੇ ਕਾਕਪਿਟ 'ਚ ਇਕ ਉੱਲੂ ਬੈਠਾ ਮਿਲਿਆ। ਕਰਮਚਾਰੀਆਂ ਨੇ ਬਹੁਤ ਮੁਸ਼ਕਲ ਨਾਲ ਇਸ ਨੂੰ ਫੜਿਆ ਅਤੇ ਬਾਹਰ ਕੱਢਿਆ। ਦੱਸ ਦਈਏ ਕਿ ਇਜ ਜਾਕਾਰੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਦਿਤੀ।

ਜਾਣਕਾਰੀ ਅਨੁਸਾਰ ਐਤਵਾਰ ਦੀ ਰਾਤ ਮੁੰਬਈ ਹਵਾਈ ਅੱਡੇ 'ਤੇ ਜੈੱਟ ਏਅਰਵੇਜ ਦਾ ਜਹਾਜ਼ ਬੋਇੰਗ-777 ਖਡ਼ਾ ਸੀ। ਸੋਮਵਾਰ ਸਵੇਰੇ ਜਦੋਂ ਕਰਮਚਾਰੀ ਦਿਨ ਦੀ ਉਡ਼ਾਨ ਦੀ ਤਿਆਰੀ ਲਈ ਜਹਾਜ਼ 'ਚ ਦਾਖਲ ਹੋਏ ਤਾਂ ਉਹ ਕਾਕਪਿਟ 'ਚ ਪੁੱਜੇ ਤਾਂ ਇਹ ਵੇਖ ਕੇ ਹੈਰਾਨ ਰਹਿ ਗਏ ਕਿ ਫਲਾਇਟ ਕਮਾਂਡਰ ਦੀ ਸੀਟ 'ਤੇ ਚਿੱਟੇ ਰੰਗ ਦਾ ਉੱਲੂਬੈਠਾ ਸੀ। ਇਹ ਇਕ ਬਾਰਨ ਉੱਲੂ ਸੀ ਜਿਸ ਦੀ ਸ਼ਕਲ ਦਿਲ ਦੇ ਸਰੂਪ ਦੀ ਹੁੰਦੀ ਹੈ। 

ਜਿਸ ਤੋਂ ਬਾਅਦ ਜੈੱਟ ਏਅਰਵੇਟ ਦੇ ਕਰਮਚਾਰੀਆਂ ਨੇ ਇਸ ਨੂੰ ਬਹੁਤ ਮੁਸ਼ਕਲ ਨਾਲ ਫੜਿਆ। ਏਅਰਲਾਇੰਸ ਦੇ ਕਰਮਚਾਰੀਆਂ ਨੇ ਦੱਸਿਆ ਕਿ ਸ਼ਾਇਦ ਜਹਾਜ਼ ਦਾ ਦਰਵਾਜਾ ਰਾਤ 'ਚ ਖੁੱਲ੍ਹਾ ਰਹਿ ਗਿਆ ਹੋਵੇਗਾ ਅਤੇ ਕੁੱਝ ਖਾਣ ਦੀ ਉਂਮੀਦ 'ਚ ਇਹ ਉੱਲੂ ਅੰਦਰ ਆ ਗਿਆ ਹੋਵੇਗਾ ਅਤੇ ਬਾਅਦ 'ਚ ਇਹ ਕਾਕਪਿਟ 'ਚ ਫਸ ਗਿਆ। 

ਜ਼ਿਕਰਯੋਗ ਹੈ ਕਿ ਮੁੰਬਈ ਹਵਾਈ ਅੱਡੇ ਦੇ ਕੁਰਲਾ-ਘਾਟਕੋਪਰ ਦੀ ਦਿਸ਼ਾ ਦੇ ਪੂਰਬੀ ਹਿੱਸੇ 'ਚ ਇਕ ਝੁੱਗੀ-ਝੋਪੜੀ ਹੈ ਜਿੱਥੇ ਉੱਤੇ ਪੰਛੀ ਬਹੁਤ ਆਉਂਦੇ ਹਨ। ਜੋ ਜਹਾਜ਼ ਦੀ ਸੁਰੱਖਿਆ ਲਈ ਖ਼ਤਰਾ ਹੈ।