ਰਾਜ ਠਾਕਰੇ, ਜਲ ਪੁਰਸ਼ ਰਾਜਿੰਦਰ ਸਿੰਘ ਨੇ ਕੀਤੀ ਹਜ਼ਾਰੇ ਨਾਲ ਮੁਲਾਕਾਤ
ਸ਼ਿਵ ਸੈਨਾ (ਮਨਸੇ) ਮੁਖੀ ਰਾਜ ਠਾਕਰੇ ਅਤੇ ਜਲ ਪੁਰਸ਼ ਦੇ ਨਾਮ ਨਾਲ ਮਸ਼ਹੂਰ ਰਾਜਿੰਦਰ ਸਿੰਘ ਨੇ ਸਮਾਜਕ ਕਾਰਕੁਨ ਅੰਨਾ ਹਜ਼ਾਰੇ ਨਾਲ ਮੁਲਾਕਾਤ ਕੀਤੀ ਅਤੇ....
ਰਾਲੇਗਣ : ਸ਼ਿਵ ਸੈਨਾ (ਮਨਸੇ) ਮੁਖੀ ਰਾਜ ਠਾਕਰੇ ਅਤੇ ਜਲ ਪੁਰਸ਼ ਦੇ ਨਾਮ ਨਾਲ ਮਸ਼ਹੂਰ ਰਾਜਿੰਦਰ ਸਿੰਘ ਨੇ ਸਮਾਜਕ ਕਾਰਕੁਨ ਅੰਨਾ ਹਜ਼ਾਰੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਵਰਤ ਨੂੰ ਸਮਰਥਨ ਦਿਤਾ। ਹਜ਼ਾਰੇ ਕੇਂਦਰ ਵਿਚ ਲੋਕਪਾਲ ਅਤੇ ਮਹਾਰਾਸ਼ਟਰ ਵਿਚ ਲੋਕਾਯੁਕਤ ਦੀ ਫ਼ੌਰੀ ਨਿਯੁਕਤੀ ਦੀ ਮੰਗ ਕਰ ਰਹੇ ਹਨ। ਅੰਨਾ ਹਜ਼ਾਰੇ ਦਾ ਵਜ਼ਨ ਚਾਰ ਕਿਲੋ ਘੱਟ ਗਿਆ ਹੈ। ਉਹ ਛੇ ਦਿਨਾਂ ਤੋਂ ਧਰਨੇ 'ਤੇ ਬੈਠੇ ਹਨ। ਰਾਜ ਠਾਕਰੇ ਨੇ ਭਾਜਪਾ ਸਰਕਾਰ ਨੂੰ ਹਜ਼ਾਰੇ ਦਾ ਜੀਵਨ ਬਚਾਉਣ ਲਈ ਦਖ਼ਲ ਦੇਣ ਲਈ ਕਿਹਾ।
ਦੋਹਾਂ ਆਗੂਆਂ ਨੇ 81 ਸਾਲਾ ਆਗੂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਦੇ ਅੰਦੋਲਨ ਬਾਰੇ ਗੱਲਬਾਤ ਕੀਤੀ ਅਤੇ ਹਮਾਇਤ ਦਾ ਐਲਾਨ ਕੀਤਾ। ਠਾਕਰੇ ਨੇ ਹਜ਼ਾਰੇ ਨੂੰ ਕਿਹਾ ਕਿ ਉਹ 'ਬੇਕਾਰ' ਸਰਕਾਰ ਲਈ ਅਪਣੇ ਜੀਵਨ ਦੀ ਕੁਰਬਾਨੀ ਨਾ ਦੇਣ। ਉਨ੍ਹਾਂ ਹਜ਼ਾਰੇ ਨੂੰ ਅਪਣਾ ਵਿਰੋਧ ਪ੍ਰਦਰਸ਼ਨ ਖ਼ਤਮ ਕਰਨ ਅਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ 'ਦਫ਼ਨ' ਕਰਨ ਨਈ ਉਨ੍ਹਾਂ ਨਾਲ ਮਿਲ ਕੇ ਰਾਜ ਦਾ ਦੌਰਾ ਕਰਨ ਦੀ ਬੇਨਤੀ ਕੀਤੀ। ਮੁਲਾਕਾਤ 20 ਮਿੰਟ ਤਕ ਚੱਲੀ। ਬੈਠਕ ਮਗਰੋਂ ਠਾਕਰੇ ਨੇ ਹਜ਼ਾਰੇ ਦੇ ਪ੍ਰਦਰਸ਼ਨ ਵਾਲੀ ਥਾਂ ਤੋਂ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਿਰੁਧ ਦੇਸ਼ ਨੂੰ ਧੋਖਾ ਦੇਣ ਦਾ ਦੋਸ਼ ਲਾਇਆ। (ਏਜੰਸੀ)