ਅੱਜ ਬੰਗਾਲ ‘ਚ ਮਮਤਾ ਨੂੰ ਚੁਣੌਤੀ ਦੇਣਗੇ ਯੋਗੀ, ਝਾਰਖੰਡ ‘ਚ ਉਤਰੇਗਾ ਹੈਲੀਕਾਪਟਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੰਵਿਧਾਨਕ ਅਧਿਕਾਰਾਂ ਲਈ ਧਰਨੇ ਦੇ ਰਹੀ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ...

Yogi Adityanath

ਨਵੀਂ ਦਿੱਲੀ : ਸੰਵਿਧਾਨਕ ਅਧਿਕਾਰਾਂ ਲਈ ਧਰਨੇ ਦੇ ਰਹੀ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਕ ਵਾਰ ਫਿਰ ਤੋਂ ਭਾਜਪਾ ਦੇ ਸਟਾਰ ਪ੍ਰਚਾਰਕ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਦੀ ਰੈਲੀ ਦੀ ਇਜਾਜਤ ਨਹੀਂ ਦਿਤੀ ਹੈ। ਸੀਐਮ ਯੋਗੀ ਨੂੰ ਅੱਜ ਬਾਂਕੁੜਾ ਅਤੇ ਪਰੁਲਿਆ ਵਿਚ ਰੈਲੀ ਕਰਨੀ ਸੀ। ਪਰ ਮਮਤਾ ਨੇ ਬਾਂਕੁੜਾ ਦੀ ਰੈਲੀ ਦੀ ਇਜਾਜਤ ਨਹੀਂ ਦਿਤੀ ਪਰ ਪਰੁਲਿਆ ਦੀ ਰੈਲੀ ਲਈ ਯੋਗੀ ਨੇ ਅਜਿਹਾ ਰਸਤਾ ਕੱਢਿਆ ਹੈ। ਜਿਸ ਨੂੰ ਰੋਕਣਾ ਮਮਤਾ ਦੇ ਕੋਲ ਵੀ ਨਹੀਂ ਹੈ।

ਯੋਗੀ ਨੇ ਅੱਜ ਪੱਛਮ ਬੰਗਾਲ ਵਿਚ ਦੋ ਰੈਲੀਆਂ ਕਰਨੀਆਂ ਸੀ ਪਰ ਮਮਤਾ ਬੈਨਰਜੀ ਦੀ ਸਰਕਾਰ ਨੇ ਬਾਂਕੁੜਾ ਵਿਚ ਰੈਲੀ ਦੀ ਇਜਾਜਤ ਨਹੀ ਦਿਤੀ। ਜਿਸ ਤੋਂ ਬਾਅਦ ਰੈਲੀ ਰੱਦ ਕਰਨੀ ਪਈ। ਹਾਲਾਂਕਿ ਪਰੁਲਿਆ ਦੀ ਰੈਲੀ ਅਪਣੇ ਤੈਅ ਪ੍ਰੋਗਰਾਮ ਦੇ ਮੁਤਾਬਕ ਹੋਵੇਗੀ। ਅੱਜ ਯੋਗੀ ਆਦਿਤਿਅਨਾਥ ਅਜਿਹੇ ਸਮੇਂ ਵਿਚ ਪਰੁਲਿਆ ਜਾ ਰਹੇ ਹਨ ਜਦੋਂ ਮਮਤਾ ਬੈਨਰਜੀ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਨੂੰ ਬਚਾਉਣ ਲਈ ਤਿੰਨ ਦਿਨ ਤੋਂ ਧਰਨੇ ਉਤੇ ਬੈਠੀ ਹੈ।

ਯੋਗੀ ਦੀਆਂ ਰੈਲੀਆਂ ਤੋਂ ਡਰੀ ਮਮਤਾ ਨੇ ਪਹਿਲਾਂ ਦਿਨਾਜਪੁਰ ਵਿਚ ਯੋਗੀ ਦਾ ਹੈਲੀਕਾਪਟਰ ਨਹੀਂ ਉਤਰਨ ਦਿਤਾ। ਉਸ ਤੋਂ ਬਾਅਦ ਅੱਜ ਬਾਂਕੁੜਾ ਦੀ ਰੈਲੀ ਦੀ ਇਜਾਜਤ ਨਹੀਂ ਦਿਤੀ। ਇਸ ਬਾਰ ਯੋਗੀ  ਮਮਤਾ ਤੋਂ ਇਕ ਪੈਰ ਅੱਗੇ ਚੱਲ ਰਹੇ ਹਨ। ਖਬਰ ਹੈ ਕਿ ਯੋਗੀ ਆਦਿਤਿਅਨਾਥ ਲਖਨਊ ਤੋਂ ਹੈਲੀਕਾਪਟਰ ਦੇ ਜਰੀਏ ਪਹਿਲਾਂ ਝਾਰਖੰਡ ਦੇ ਬੋਕਾਰੋ ਜਾਣਗੇ ਅਤੇ ਬੋਕਾਰੋ ਤੋਂ ਪਰੁਲਿਆ ਤੱਕ ਸੜਕ ਦੇ ਰਸਤੇ ਜਾਣਗੇ।