ਸੜਕ ਕਿਨਾਰੇ ਸੌਣ ਵਾਲਿਆਂ ਲਈ 'ਜੰਮ' ਬਣਿਆ ਸਨਕੀ,ਪੁਲਿਸ ਨੇ ਦਬੋਚਿਆਂ
ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਦੇ ਨਲੀਆ ਬਾਖਲ ਖੇਤਰ ਵਿੱਚ ਮੰਗਲਵਾਰ ਅਤੇ ਬੁੱਧਵਾਰ ਦੀ ਰਾਤ ਨੂੰ ਸੜਕ ਦੇ ਕਿਨਾਰੇ ਸੁੱਤੇ ਹੋਏ ਇੱਕ ...............।
ਇੰਦੌਰ:ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਦੇ ਨਲੀਆ ਬਾਖਲ ਖੇਤਰ ਵਿੱਚ ਮੰਗਲਵਾਰ ਅਤੇ ਬੁੱਧਵਾਰ ਦੀ ਰਾਤ ਨੂੰ ਸੜਕ ਦੇ ਕਿਨਾਰੇ ਸੁੱਤੇ ਹੋਏ ਇੱਕ ਮਜ਼ਦੂਰ ਉੱਤੇ ਸਿਰਫਿਰੇ ਨੇ ਇੱਕ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਹਮਲੇ ਵਿਚ ਮਨੋਜ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ।
ਜ਼ਖਮੀ ਨੂੰ ਗੰਭੀਰ ਹਾਲਤ ਵਿੱਚ ਐਮਵਾਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਇਲਾਕੇ ਦੀ ਪੁਲਿਸ ਹਰਕਤ ਵਿਚ ਆਈ ਅਤੇ ਹਮਲਾਵਰ ਦੀ ਭਾਲ ਸ਼ੁਰੂ ਕਰ ਦਿੱਤੀ।
ਸੀਸੀਟੀਵੀ ਤੋਂ ਸੁਰਾਗ ਮਿਲਿਆ
ਹਾਲਾਂਕਿ, ਸ਼ੁਰੂਆਤ ਵਿੱਚ ਪੁਲਿਸ ਨੂੰ ਹਮਲੇ ਦੇ ਕਾਰਨਾਂ ਅਤੇ ਹਮਲਾਵਰ ਦੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਮਿਲ ਸਕੀ। ਕਿਉਂਕਿ ਜ਼ਖਮੀ ਬੋਲਣ ਦੀ ਸਥਿਤੀ ਵਿੱਚ ਵੀ ਨਹੀਂ ਸੀ ਅਤੇ ਨਾ ਹੀ ਪਰਿਵਾਰ ਨੇ ਕਿਸੇ ਕਿਸਮ ਦੀ ਦੁਸ਼ਮਣੀ ਬਾਰੇ ਜਾਣਕਾਰੀ ਦਿੱਤੀ। ਅਖੀਰ ਵਿੱਚ ਸਰਾਫਾ ਥਾਣੇ ਦੀ ਇੰਚਾਰਜ ਅਮ੍ਰਿਤਾ ਸੋਲੰਕੀ ਸਮੇਤ ਸਾਰੇ ਪੁਲਿਸ ਅਧਿਕਾਰੀਆਂ ਨੇ ਇਲਾਕੇ ਵਿੱਚ ਲੱਗੇ ਲਗਭਗ ਸੌ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ।
ਕੈਮਰਿਆਂ ਦੀ ਜਾਂਚ ਕਰਦਿਆਂ ਪੁਲਿਸ ਨੂੰ ਇਕ ਦੁਕਾਨ 'ਤੇ ਲੱਗੇ ਸੀਸੀਟੀਵੀ ਕੈਮਰੇ' ਤੇ ਦੋਸ਼ੀ ਨੂੰ ਹਮਲਾ ਕਰਦਿਆਂ ਦੇਖਿਆਂ ।ਨੇੜਲੇ ਹੋਰ ਸੀਸੀਟੀਵੀ ਕੈਮਰਿਆਂ ਵਿੱਚ ਵੀ ਦੋਸ਼ੀ ਦੀਆਂ ਫੋਟੋਆਂ ਮਿਲੀਆਂ। ਹੁਲੀਆ ਦੇ ਅਧਾਰ 'ਤੇ ਪੁਲਿਸ ਨੇ ਮੁਲਜ਼ਮ ਨੂੰ ਗੋਰਕੁੰਡ ਖੇਤਰ ਤੋਂ ਹਿਰਾਸਤ ਵਿੱਚ ਲੈ ਲਿਆ, ਜਦੋਂ ਉਹ ਉੱਥੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਨੂੰ ਜਾਂਚ ਵਿਚ ਪਤਾ ਲੱਗਿਆ ਹੈ ਕਿ ਦੋਸ਼ੀ ਅਜੀਤ ਪਹਿਲਾਂ ਵੀ ਅਜਿਹੀਆਂ ਦੋ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਸੀ। ਇਹ ਵੀ ਪਤਾ ਲੱਗਿਆ ਸੀ ਕਿ ਉਹ ਕਤਲ ਕੇਸ ਚੋ ਥੋੜ੍ਹੀ ਦੇਰ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ।
ਪਹਿਲਾਂ ਵੀ ਸੜਕ ਕਿਨਾਰੇ ਸੁੱਤੇ ਪਏ ਵਿਅਕਤੀ ਦੀ ਹੱਤਿਆਂ ਕਰ ਚੁੱਕਾ ਹੈ ਆਰੋਪੀ
ਸਰਾਫਾ ਥਾਣਾ ਇੰਚਾਰਜ ਅਮ੍ਰਿਤਾ ਸੋਲੰਕੀ ਦੇ ਅਨੁਸਾਰ ਜ਼ਖਮੀ ਵਿਅਕਤੀ ਤੇ ਹਮਲਾ ਕਰਨ ਦੀ ਸੂਚਨਾ 'ਤੇ ਭਾਲ ਸ਼ੁਰੂ ਕੀਤੀ, ਪਤਾ ਲੱਗਿਆ ਕਿ ਜ਼ਖਮੀ ਮਜ਼ਦੂਰ ਮਨੋਜ' ਤੇ ਕਿਸੇ ਅਣਪਛਾਤੇ ਨੌਜਵਾਨ ਨੇ ਹਮਲਾ ਕੀਤਾ ਸੀ ਅਤੇ ਫਰਾਰ ਹੋ ਗਿਆ ਸੀ। ਜ਼ਖਮੀ ਦੀ ਸ਼ਿਕਾਇਤ ‘ਤੇ ਦੋਸ਼ੀ ਨੂੰ ਧਾਰਾ 307 (ਕਤਲ ਦੀ ਕੋਸ਼ਿਸ਼) ਤਹਿਤ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।
ਫੜੇ ਗਏ ਦੋਸ਼ੀ ਅਜੀਤ ਸਿੰਘ ਇੱਕ ਖ਼ਤਰਨਾਕ ਅਪਰਾਧੀ ਹੈ ।ਦੋਸ਼ੀ ਨੇ ਪਿਛਲੇ ਦਿਨੀਂ ਸੜਕ ਕਿਨਾਰੇ ਸੌ ਰਹੇ ਲੋਕਾਂ 'ਤੇ ਹਮਲਾ ਵੀ ਕੀਤਾ ਸੀ, ਜਿਸ ਵਿਚ ਇਕ ਜ਼ਖਮੀ ਦੀ ਮੌਤ ਹੋ ਗਈ ਸੀ। ਦੋਸ਼ੀ ਬਿਨਾਂ ਵਜ੍ਹਾ ਅਤੇ ਈਰਖਾ ਦੇ ਸੜਕ ਕਿਨਾਰੇ ਸੁੱਤੇ ਲੋਕਾਂ 'ਤੇ ਹਮਲਾ ਕਰ ਦਿੱਤਾ। ਫੜੇ ਗਏ ਦੋਸ਼ੀ ਨੂੰ ਅਦਾਲਤ ਦੇ ਆਦੇਸ਼ਾਂ ‘ਤੇ ਜੇਲ ਭੇਜ ਦਿੱਤਾ ਗਿਆ ਹੈ।