ਮੋਦੀ ਤੇ ਇੰਦਰਾ ਦੀ ਸੋਚ ’ਚ ਕੋਈ ਫ਼ਰਕ ਨਹੀਂ:ਭਾਈ ਮਨਜੀਤ ਸਿੰਘ
ਕਿਸਾਨਾਂ ਵੱਲੋਂ ਤਿਰੰਗੇ ਦੇ ਅਪਮਾਨ ਦੀ ਗੱਲ ਨੂੰ ਨਾਕਾਰਿਆ
ਅੰਮ੍ਰਿਤਸਰ: ( ਚਰਨਜੀਤ ਸਿੰਘ ਅਰੋੜਾ) ਕਿਸਾਨੀ ਅੰਦੋਲਨ ਦੇ ਚਲਦਿਆਂ ਹਰ ਕਿਸੇ ਵੱਲੋਂ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਅਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਐ। ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਸਪੁੱਤਰ ਭਾਈ ਮਨਜੀਤ ਸਿੰਘ ਨੇ ਵੀ ਜਿੱਥੇ ਕਿਸਾਨਾਂ ਦੇ ਹੱਕ ਆਵਾਜ਼ ਬੁਲੰਦ ਕੀਤੀ, ਉਥੇ ਹੀ ਉਨ੍ਹਾਂ ਮੋਦੀ ਸਰਕਾਰ ’ਤੇ ਜਮ ਕੇ ਨਿਸ਼ਾਨੇ ਵੀ ਸਾਧੇ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇੰਦਰਾ ਗਾਂਧੀ ਵਿਚ ਕੋਈ ਫ਼ਰਕ ਨਹੀਂ, ਸਿਰਫ਼ ਨਾਮ ਅਤੇ ਚਿਹਰੇ ਹੀ ਬਦਲੇ ਹਨ।
ਉਹਨਾਂ ਨੇ ਆਖਿਆ ਕਿ ਮੋਦੀ ਸਰਕਾਰ ਬੇਈਮਾਨਾਂ ਲੋਕਾਂ ਦੀ ਸਰਕਾਰ ਹੋ ਗਈ ਹੈ, ਮੋਦੀ ਨੇ ਕੰਨ ਵੀ ਬੰਦ ਕਰ ਲਏ ਅਤੇ ਅੱਖਾਂ ਵੀ ਬੰਦ ਕਰ ਲਈਆਂ ਹਨ। ਜਦੋਂ ਇਹਨਾਂ ਨੇ ਵੋਟਾਂ ਵਿਚ ਸਪੋਟ ਲੈਣੀ ਸੀ ਉਦੋਂ ਕਿਹਾ ਸੀ ਸਭ ਦਾ ਸਾਥ.ਸਭ ਦਾ ਵਿਕਾਸ। ਸਾਥ ਦਾ ਸਾਰਿਆਂ ਨੇ ਦੇ ਦਿੱਤਾ ਪਰ ਵਿਕਾਸ ਇਕੱਲੇ ਅੰਬਾਨੀਆਂ ਦਾ ਹੋਇਆ।
ਅੱਜ ਬੀਬੀਆਂ,ਬੱਚੇ ਅਤੇ ਬਜ਼ੁਰਗ, ਕਿਸਾਨ, ਮਜ਼ਦੂਰਾਂ ਹਰ ਵਰਗ ਜਾਤ ਪਾਤ ਤੋਂ ਉਪਰ ਉੱਠ ਕੇ ਤਿੰਨੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿਨ ਰਾਤ ਇਕ ਕਰ ਰਿਹਾ ਹੈ। ਉਹ ਦਿੱਲੀ ਦੀਆਂ ਸਰਹੱਦਾਂ ਤੇ ਧਰਨੇ ਲਾ ਕੇ ਬੈਠੇ ਹਨ। ਉਹਨਾਂ ਕਿਹਾ ਕਿ ਜੇ ਕਿਸਾਨ ਹੈ ਤਾਂ ਜਹਾਨ ਹੈ ਤੇ ਉਹੀ ਕਿਸਾਨ ਅੱਜ ਸੜਕਾਂ ਤੇ ਰੁੱਲ ਰਿਹਾ ਹੈ ਤੇ ਮੋਦੀ ਅੰਬਾਨੀਆਂ ਨਾਲ ਹੋਟਲਾਂ ਵਿਚ ਆਪਣੇ ਹੀ ਰੰਗ ਵਿਚ ਰੰਗੇ ਹਨ।
ਉਹਨਾਂ ਦੀ ਮੱਤ ਬੁੱਧ ਪਤਾ ਨਹੀਂ ਕਿੱਥੇ ਚਲੀ ਗਈ ਹੈ ਉਹਨਾਂ ਨੇ ਆਪਣੇ ਮਨ ਕੀ ਬਾਤ ਕਰਨੀ ਹੈ ਲੋਕਾਂ ਦੇ ਮਨਾਂ ਦੀ ਉਹ ਸੁਣ ਨਹੀਂ ਤਿਆਰ ਨਹੀਂ ਹਨ। ਜੇ ਕਿਸਾਨੀ ਖਤਮ ਹੋ ਗਈ ਤਾਂ ਹਿੰਦੁਸਤਾਨ ਬਰਬਾਦੀ ਦੇ ਕੰਡੇ ਤੇ ਚਲਾ ਜਾਵੇਗਾ। ਮੈਂ ਅਮਿਤ ਸ਼ਾਹ , ਮੋਦੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਸੋਚੋ ਤੁਹਾਡੀ ਜੋੜੀ ਹਿੰਦੁਸਤਾਨ ਨੂੰ ਡੋਬ ਚਲੀ ਹੈ।
ਹਿੰਦੁਸਤਾਨ ਨੇ ਕੁੱਝ ਹੋਰ ਸੁਪਨਾ ਵੇਖਿਆ ਸੀ ਪਰ ਅਫਸੋਸ ਇਹ ਮੋਦੀ, ਅੰਬਾਨੀਆਂ ਦੀ ਗੋਦੀ ਵਿਚ ਖੇਡ ਰਿਹਾ ਹੈ। ਉਹਨਾਂ ਨੇ ਕਿਹਾ ਕਿ ਹੁਣ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਸਮਝ ਲੱਗ ਗਈ ਹੈ ਕਿ ਸਾਡੇ ਨਾਲ ਠੱਗੀ ਵੱਜਣ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਜਜ਼ਬਾਤੀ ਹੈ ਖਾਲਿਸਤਾਨੀ ਨਹੀਂ। ਉਹਨਾਂ ਨੇ ਕਿਹਾ ਕਿ ਉਹ ਆਪਣੇ ਗੁਰੂਆਂ ਨਾਲ ਜੁੜੇ ਹਨ।
ਉਹਨਾਂ ਕਿਹਾ ਕਿ ਸਿੱਖ ਅੱਤਵਾਦੀ , ਵੱਖਵਾਦੀ ਨਹੀਂ ਹੈ। ਅੱਜ ਕਿਸਾਨਾਂ ਨੂੰ ਹਰ ਵਰਗ ਦਾ ਸਹਿਯੋਗ ਮਿਲ ਰਿਹਾ ਹੈ। ਲੋਕ ਜਾਤਾਂ ਪਾਤਾਂ ਤੋਂ ਉਪਰ ਉਠ ਕੇ ਸਾਥ ਦੇ ਰਹੇ ਹਨ ਜਿਹੜੇ ਨੌਜਵਾਨਾਂ ਨੂੰ ਫੜਿਆ ਹੈ ਉਹਨਾਂ ਨੂੰ ਰਿਹਾਅ ਕੀਤਾ ਜਾਵੇ। ਜਿਹੜੇ ਟਰੈਕਟਰ ਲਾਪਤਾ ਹਨ ਉਹਨਾਂ ਬਾਰੇ ਦੱਸਿਆ ਜਾਵੇ।ਉਹਨਾਂ ਨੇ ਰਾਕੇਸ਼ ਟਿਕੈਤ ਦਾ ਵੀ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਟਿਕੈਤ ਦੇ ਹੰਝੂਆਂ ਨੇ ਮੋਰਚੇ ਵਿਚ ਹੋਰ ਜਾਨ ਭਰ ਦਿੱਤੀ ਹੈ।
ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਆਪਣਾ ਲੀਡਰ ਚੁਣ 5 ਬੰਦੇ ਚੁਣ ਲੈਣ ਕਦੇ ਇੰਨੇ ਬੰਦਿਆਂ ਨਾਲ ਗੱਲ ਨਹੀਂ ਹੁੰਦੀ। ਗੱਲ ਨੂੰ ਕਿਤੇ ਸਿਰੇ ਲਾ ਦਿਓ ਸਾਰਾ ਪੰਜਾਬ ਉਹਨਾਂ ਨਾਲ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੰਗਰਾਂ ਦਾ ਪ੍ਰਬੰਧ ਕੀਤਾ ਹੈ। ਜੇ ਹੋਰ ਮੰਗ ਆਵੇਗੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਮਦਦ ਕਰੇਗੀ। ਉਹਨਾਂ ਨੇ ਕਿਹਾ ਕਿ ਉਹ 4 ਦਿਨ ਸਿੰਘੂ ਬਾਰਡਰ ਤੇ ਰਹੇ ਸਨ ਤੇ ਉਥੇ ਜਾ ਕੇ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ। ਹਾਂ ਦਾ ਨਾਅਰਾ ਮਾਰ ਕੇ ਆਏ ਹਨ। ਪੁਲਿਸ ਲੋਕਾਂ ਤੇ ਝੂਠੇ ਪਰਚੇ ਪਾ ਰਹੀ ਹੈ। ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਪ ਗੱਲਬਾਤ ਕਰਨ। ਇੰਨਾ ਦੀਆਂ ਮੰਗਾਂ ਮੰਨੋ।