ਮਲਕੀਤ ਸਿੰਘ ਨੇ ਜੇਲ੍ਹਾਂ ‘ਚ ਬੰਦ ਕਿਸਾਨਾਂ ਲਈ ਗਾਇਆ ਅਜਿਹਾ ਗੀਤ,ਸੁਣ ਕੇ ਹੋ ਜਾਵੋਗੇ ਭਾਵੁਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

''ਅਸੀਂ ਆਸ਼ਾਵਾਦੀ ਹਾਂ ਸਾਡੇ ਵਿਚ ਕੋਈ ਨਰਾਸ਼ਾ ਨਹੀਂ ਹੈ''

Malkit Singh and Hardeep Singh Bhogal

ਨਵੀਂ ਦਿੱਲੀ(ਹਰਦੀਪ ਸਿੰਘ ਭੋਗਲ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ।  

ਕਿਸਾਨਾਂ ਨੂੰ ਹਰ ਵਰਗ ਦੇ ਲੋਕਾਂ ਦਾ ਸਾਥ ਮਿਲ ਰਿਹਾ ਹੈ। ਕਲਾਕਾਰ ਤੋਂ ਲੈ ਕੇ ਖਿਡਾਰੀਆਂ ਦਾ ਸਹਿਯੋਗ ਮਿਲ ਰਿਹਾ ਹੈ। ਸਪੋਕਸਮੈਨ ਦੇ ਪੱਤਰਕਾਰ ਵੱਲੋਂ ਮਲਕੀਤ ਸਿੰਘ ਜੋ ਕਿ ਲਿਖਾਰੀ ਹਨ ਨਾਲ ਗੱਲਬਾਤ ਕੀਤੀ  ਗਈ।

ਉਹਨਾਂ ਨੇ ਕਿਹਾ ਕਿ ਇਹ ਕਿਸਾਨਾਂ ਲਈ ਪਰਖ ਦੀ ਘੜੀ ਹੈ, ਕਿਸਾਨਾਂ ਦੇ ਸਬਰ ਨੂੰ ਹਿੰਦੁਸਤਾਨ ਦੀ ਸਰਕਾਰ ਲੰਮੇ ਸਮੇਂ ਤੋਂ ਪਰਖ ਰਹੀ ਹੈ। ਉਹਨਾਂ ਨੇ ਕਿਹਾ ਕਿ ਠੰਡ, ਮੀਂਹ ਦੇ ਮੌਸਮ ਵਿਚ ਕਿਸਾਨਾਂ ਦੇ ਚਿਹਰੇ ਖਿੜ੍ਹੇ ਹੋਏ ਹਨ।

ਉਹਨਾਂ ਦੇ ਚਿਹਰੇ ਤੇ ਰੌਣਕ ਹੈ। ਮਲਕੀਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਕਿਸਾਨੀ ਤੇ ਬਹੁਤ ਕਵਿਤਾਵਾਂ, ਗੀਤ ਕਵੀਸ਼ਰੀਆਂ ਲਿਖੀਆਂ ਹਨ।

ਗਲਤ ਤੋਂ ਗਲਤ ਤੇਰੇ ਇਹ ਵਤੀਰੇ ਨੇ
 ਜੇਲ੍ਹਾਂ ਵਿਚ ਬੰਦ ਕੀਤੇ ਸਾਡੇ ਵੀਰੇ  ਨੇ
 ਥਾਣਿਆਂ ਵਿਚ ਬੰਦ ਕੀਤੇ ਸਾਡੇ ਵੀਰੇ ਨੇ
ਹੋਇਆ ਸੀ ਫੱਟੜ ਸਾਡਾ ਸ਼ੇਰ ਹੱਸਦਾ 
 ਕਿੰਨੀ ਦਿਲ ਵਿਚ ਦਲੇਰੀ ਉਹਦਾ ਹਾਸਾ ਦੱਸਦਾ
ਕਿੰਨੀ ਦਿਲ ਵਿਚ ਦਲੇਰੀ ਉਹਦਾ ਹਾਸਾ ਦੱਸਦਾ
 ਵਗ ਰਹੇ ਭਾਵੇਂ ਖੂਨ ਦੇ ਤਤੀਰੇ ਨੇ 

 ਜੇਲ੍ਹਾਂ ਵਿਚ ਬੰਦ ਕੀਤੇ ਸਾਡੇ ਵੀਰੇ ਨੇ
 ਥਾਣਿਆਂ ਵਿਚ ਬੰਦ ਕੀਤੇ ਸਾਡੇ ਵੀਰੇ ਨੇ
ਡਿੱਗਣੇ ਨੇ ਕਿਲੇ ਤੇਰੇ ਵਾਂਗ ਟਾਰੇ ਦੇ 
ਹਰ ਵੇਲੇ ਸਿਰਾਂ ਉਤੇ ਛਾਵਾਂ ਸਾਡੀਆਂ
 ਮਾਈ ਭਾਗੋ ਦੀਆਂ ਧੀਆਂ ਮਾਵਾਂ ਸਾਡੀਆਂ
 ਜੇਲ੍ਹਾਂ ਵਿਚ ਬੰਦ ਕੀਤੇ ਸਾਡੇ ਵੀਰੇ ਨੇ
 ਥਾਣਿਆਂ ਵਿਚ ਬੰਦ ਕੀਤੇ ਸਾਡੇ ਵੀਰੇ ਨੇ

ਮਲਕੀਤ ਸਿੰਘ ਨੇ ਕਿਹਾ ਕਿ   ਹਰਿਆਣਾ ਪੰਜਾਬ ਦਾ  ਛੋਟਾ ਭਰਾ ਹੈ, ਤੇ ਹਰਿਆਣਾ ਦੇ ਲੋਕਾਂ ਨੇ ਕਿਹਾ  ਉਹ ਉਹੀ ਕਰਨਗੇ ਜੋ ਉਸਦਾ ਵੱਡਾ ਭਰਾ ਪੰਜਾਬ ਕਹੇਗਾ।  ਉਹਨਾਂ ਨੇ ਮੀਡੀਆ ਦਾ ਵੀ ਧੰਨਵਾਦ ਕੀਤਾ ਕਿ ਉਹ ਕਿਸਾਨਾਂ ਦੀਆਂ ਸੱਚੀਆਂ ਗੱਲਾਂ ਨੂੰ 7 ਸਮੁੰਦਰ ਬਾਹਰ ਪਹੁੰਚਾ ਰਹੇ ਹਨ।

 ਉਹਨਾਂ ਕਿਹਾ ਕਿ ਗੋਦੀ ਮੀਡੀਆ ਲੋਕਾਂ ਤੱਕ ਅਫਵਾਹਾਂ ਪਹੁੰਚਾ ਰਿਹਾ ਹੈ  ਪਰ ਅਸੀਂ ਆਸ਼ਾਵਾਦੀ ਹਾਂ ਸਾਡੇ ਵਿਚ ਕੋਈ ਨਰਾਸ਼ਾ ਨਹੀਂ ਹੈ, ਵਾਹਿਗੁਰੂ ਦੀ ਪੂਰੀ ਕਿਰਪਾ ਹੈ। ਅਸੀਂ ਇਹ ਜੰਗ ਜਿੱਤ ਕੇ ਜਾਵਾਂਗੇ।