ਟਰੱਕ ਦੀ ਟੱਕਰ ਲੱਗਣ ਤੋਂ ਬਾਅਦ ਖੱਡ ਵਿਚ ਡਿੱਗੀ ਬੱਚਿਆਂ ਨਾਲ ਭਰੀ ਸਕੂਲ ਬੱਸ, ਬੱਚਿਆਂ ਦੇ ਲੱਗੀਆਂ ਮਾਮੂਲੀ ਸੱਟਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੱਡਾ ਹਾਦਸਾ ਹੋਣੋ ਟਲਿਆ

Barabank School Bus Accident News

ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਦੇ ਹੈਦਰਗੜ੍ਹ ਦੇ ਅਮੇਠੀ 'ਚ ਅੱਜ ਸਵੇਰੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਲਖਨਊ-ਸੁਲਤਾਨਪੁਰ ਹਾਈਵੇਅ 'ਤੇ ਇਕ ਟਰੱਕ ਨੇ ਗ੍ਰਾਮਾਂਚਲ ਇੰਟਰ ਸਕੂਲ ਦੀ ਬੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਸ ਖੱਡ 'ਚ ਡਿੱਗ ਗਈ। ਹਾਦਸੇ ਵਿੱਚ ਬੱਸ ਵਿੱਚ ਸਵਾਰ ਸਾਰੇ 15 ਵਿਦਿਆਰਥੀ ਸੁਰੱਖਿਅਤ ਬਚ ਗਏ।

ਇਹ ਘਟਨਾ ਨਰਾਇਣ ਚੱਕ ਪਿੰਡ ਨੇੜੇ ਵਾਪਰੀ, ਜਿੱਥੇ ਬੱਸ ਡਰਾਈਵਰ ਕੁਝ ਵਿਦਿਆਰਥੀਆਂ ਦੀ ਉਡੀਕ ਕਰਨ ਲਈ ਰੁਕਿਆ ਸੀ। ਇਸੇ ਦੌਰਾਨ ਸੁਲਤਾਨਪੁਰ ਵੱਲੋਂ ਆ ਰਹੇ ਇੱਕ ਟਰੱਕ ਨੇ ਖੜ੍ਹੀ ਬੱਸ ਨੂੰ ਟੱਕਰ ਮਾਰ ਦਿੱਤੀ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਸੜਕ ਕਿਨਾਰੇ ਬਣੇ ਖੱਡ 'ਚ ਜਾ ਡਿੱਗੀ। ਆਸ-ਪਾਸ ਦੇ ਪਿੰਡ ਵਾਸੀਆਂ ਅਤੇ ਰਾਹਗੀਰਾਂ ਦੀ ਮਦਦ ਨਾਲ ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸੂਚਨਾ ਮਿਲਦੇ ਹੀ ਹੈਦਰਗੜ੍ਹ ਅਤੇ ਇਨ੍ਹਾਣਾ ਪੁਲਿਸ ਸਮੇਤ ਐਂਬੂਲੈਂਸ ਮੌਕੇ 'ਤੇ ਪਹੁੰਚ ਗਈ। ਮਾਮੂਲੀ ਜ਼ਖ਼ਮੀ ਵਿਦਿਆਰਥੀਆਂ ਨੂੰ ਇਨ੍ਹਾਣਾ ਵਿਖੇ ਮੁੱਢਲੀ ਸਹਾਇਤਾ ਤੋਂ ਬਾਅਦ ਘਰ ਭੇਜ ਦਿੱਤਾ ਗਿਆ।