ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ–ਕਾਂਗਰਸ ‘ਚ ਗਠਜੋੜ ਫਾਈਨਲ ! ਅੱਜ ਹੋਵੇਗਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਗਠਜੋੜ ਦੇ ਸਬੰਧ ਵਿਚ ਸੋਮਵਾਰ ਰਾਤ 2 ਵਜੇ ਤਕ ਬੈਠਕਾਂ ਹੁੰਦੀਆ ਰਹੀਆ...

Rahul Gandhi-Arvind Kejriwal

ਨਵੀ ਦਿੱਲੀ : ਲੋਕ ਸਭਾ ਚੋਣਾਂ 2019 ਦੀ ਚੋਣਾਂ ਲਈ ਦਿੱਲੀ ‘ਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਗਠਜੋੜ ਲਗਭਗ ਫਾਈਨਲ ਹੋ ਗਿਆ ਹੈ। ਇਸ ਸਬੰਧ ਵਿਚ ਸੋਮਵਾਰ ਰਾਤ 2 ਵਜੇ ਤਕ ਬੈਠਕਾਂ ਹੁੰਦੀਆ ਰਹੀਆ। ਇਸ ਦਾ ਐਲਾਨ ਮੰਗਲਵਾਰ ਨੂੰ ਕਿਸੇ ਵੀ ਸਮੇਂ ਹੋ ਸਕਦਾ ਹੈ। ਸੂਤਰਾਂ ਅਨੁਸਾਰ ਗਠਜੋੜ ਦੀ ਸਥਿਤੀ ਮੰਗਲਵਾਰ ਦੁਪਹਿਰ ਜਾਂ ਸਾਮ ਤਕ ਤੈਅ ਹੋ ਜਾਵੇਗੀ। ਨਿਊਜ ਏਜਸੀ ਏ.ਐਨ.ਆਈ. ਮੁਤਾਬਿਕ ਦਸਿਆ ਜਾ ਰਿਹਾ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦਿੱਲੀ ਦੇ ਨੇਤਾਵਾਂ ਦੀ ਬੈਠਕ ਬੁਲਾਈ ਹੈ,ਜਿਸ ਵਿਚ ਆਮ ਆਦਮੀ ਪਾਰਟੀ-ਕਾਂਗਰਸ ਦੇ ਗਠਜੋੜ ਦੀ ਘੋਸ਼ਣਾ ਕੀਤੀ ਜਾ ਸਕਦੀ ਹੈ।

ਗਠਜੋੜ ਹੋਣ ਦੀ ਸਥਿਤੀ ‘ਚ ਦਿੱਲੀ ਵਿਚ ਲੋਕ ਸਭਾ ਦੀ 7 ਸੀਟਾਂ ਤੇ ਚੋਣ 3-3-1 ਦੇ ਫਾਰਮੂਲੇ ਤੇ ਹੀ ਲੜੀਆ ਜਾਵੇਗਾ। ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਇਸ ਫਾਰਮੂਲੇ ਤਹਿਤ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਅਤੇ ਪੂਰਬੀ ਦਿੱਲੀ ਤੋਂ ਸਾਬਕਾ ਐਮ.ਪੀ. ਦੇ ਪੁਤਰ ਚੋਣ ਨਹੀ ਲੜਨਗੇ। ਇਥੇ ਇਹ ਦੱਸਣਯੋਗ ਹੈ ਕਿ ਹਰਿਆਣਾ ਵਿਚ ਜਨਨਾਇਕ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਵਿਚਕਾਰ ਗਠਜੋੜ ਨਹੀ ਹੋ ਸਕਿਆ ਹੈ, ਅਤੇ ਦਿੱਲੀ ਚ ਕਾਂਗਰਸ ਨਾਲ ਗਠਜੋੜ ਨਾ ਹੋਣ ਦੀ ਸਥਿਤੀ ਵਿਚ ਆਮ ਆਦਮੀ ਪਾਰਟੀ ਨੂੰ ਵੱਡਾ ਨੁਕਸਾਨ ਹੋਣ ਦਾ ਖਤਰਾ ਸੀ। 

ਇਸ ਦੌਰਾਨ, ਹੋਰ ਖੇਤਰੀ ਪਾਰਟੀਆਂ ਦਾ ਦਬਾਅ ਵੀ ਵਧਦਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਸਟਰੀ ਮਹਾਂ-ਗਠਜੋੜ ਦੇ ਦਲਾਂ ਦਾ ਬਹੁਤ ਦਬਾਅ ਸੀ, ਖਾਸ ਤੌਰ ਤੇ ਆਂਧਰਾ ਪ੍ਰਦੇਸ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨਾਲ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਦਬਾਅ ਵੀ ਸੀ। ਆਮ ਆਦਮੀ ਪਾਰਟੀ ਨੂੰ ਭਾਜਪਾ ਨੂੰ ਹਰਾਉਣ ਲਈ ਮਜਬੂਤ ਪਾਰਟੀਆਂ ਨਾਲ ਗਠਜੋੜ ਕਰਨਾ ਚਾਹੀਦਾ ਹੈ। ਪਿਛਲੇ ਹਫਤੇ ਦਿੱਲੀ ਰਾਜ ਕਮੇਟੀ ਕਾਂਗਰਸ ਦੀ ਪ੍ਰਧਾਨ ਸ਼ੀਲਾ ਦੀਕਸ਼ਿਤ ਨੇ ਆਮ ਆਦਮੀ ਪਾਰਟੀ ਨਾਲ ਗਠਜੋੜ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਸੀ।

ਰਾਜ ਦਫਤਰ ਦੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਇਹ ਸਪੱਸ਼ਟ ਕੀਤਾ ਕਿ ਆਉਣ ਵਾਲੀ ਲੋਕ ਸਭਾ ਚੋਣਾਂ ਵਿਚ ਕਾਂਗਰਸ ਦਿੱਲੀ ‘ਚ ਸਾਰੀਆਂ ਸੀਟਾਂ ਤੇ ਚੋਣ ਲੜੇਗੀ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀਆ ਲੋਕ ਸਭਾ ਚੋਣਾਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁਖ ਮੰਤਰੀ ਕੇਜਰੀਵਾਲ ਦੋਨਾਂ ਨੂੰ ਨਿਸ਼ਾਨਾ ਬਣਾਉਣਗੇ। ਦੋਵੇਂ ਸਾਡੇ ਵਿਰੋਧੀ ਹਨ। ਇਸ ਤੋਂ ਇਲਾਵਾ ਸ਼ੀਲਾ ਨੇ ਇਹ ਵੀ ਕਿਹਾ ਕਿ ਅਸੀਂ ਦਿੱਲੀ ਦੀ ਸਥਿਤੀ ਦੇ ਅਨੁਸਾਰ ਆਪਣੀ ਚੋਣ ਰਣਨੀਤੀ ਤਿਆਰ ਕਰਾਂਗੇ।