24 ਘੰਟਿਆਂ 'ਚ ਪੰਜਾਬ ਵਿਚ ਕੋਰੋਨਾ ਦੇ 1 ਹਜ਼ਾਰ ਤੋਂ ਵੱਧ ਨਵੇਂ ਕੇਸ ਆਏ ਸਾਹਮਣੇ, 15 ਦੀ ਮੌਤ
ਜਲੰਧਰ ਸਭ ਤੋਂ ਵੱਧ 242, ਐਸਬੀਐਸ ਨਗਰ 147, ਹੁਸ਼ਿਆਰਪੁਰ 115, ਮੁਹਾਲੀ 111 ਅਤੇ ਲੁਧਿਆਣਾ 106 ਮਾਮਲੇ ਦਰਜ ਕੀਤੇ ਗਏ।
ਚੰਡੀਗੜ੍ਹ: ਪੰਜਾਬ ਹੀ ਨਹੀਂ ਦੇਸ਼ ਭਰ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਚਲਦੇ ਹੁਣ ਪੰਜਾਬ ਵੀ ਉਨ੍ਹਾਂ ਸੂਬਿਆਂ ਵਿਚ ਸ਼ਾਮਿਲ ਹੋ ਰਿਹਾ ਹੈ ਜਿਸ ਦੇ ਕੁੱਲ੍ਹ ਕੇਸ 85 ਫੀਸਦ ਹੋ ਗਏ ਹਨ। ਕੇਂਦਰੀ ਸਹਿਤ ਮੰਤਰੀ ਮੁਤਾਬਿਕ ਪੰਜਾਬ, ਮਹਾਰਾਸ਼ਟਰਾ, ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼, ਹਰਿਆਣਾ ਅਤੇ ਗੁਜਰਾਤ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵੱਧ ਰਹੀ ਹੈ। ਸਿਹਤ ਵਿਭਾਗ ਦੇ ਅਨੁਸਾਰ ਰਾਜ ਵਿੱਚ ਹੁਣ ਤੱਕ 5097802 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 185381 ਲੋਕਾਂ ਦੀ ਰਿਪੋਰਟ ਪੌਜ਼ਟਿਵ ਦੱਸੀ ਗਈ।
ਇਕ ਰਿਪੋਰਟ ਦੇ ਮੁਤਾਬਿਕ ਪੰਜਾਬ ਵਿੱਚ ਬੀਤੇ ਦਿਨੀ 1000 ਤੋਂ ਵੱਧ ਨਵੇਂ ਕੋਰੋਨਾਵਾਇਰਸ ਮਾਮਲੇ ਸਾਹਮਣੇ ਆਏ ਅਤੇ 15 ਹੋਰ ਲੋਕਾਂ ਦੀ ਮੌਤਾਂ ਦੀ ਖਬਰ ਮਿਲੀ ਹੈ। ਜਲੰਧਰ ਸਭ ਤੋਂ ਵੱਧ 242, ਐਸਬੀਐਸ ਨਗਰ 147, ਹੁਸ਼ਿਆਰਪੁਰ 115, ਮੁਹਾਲੀ 111 ਅਤੇ ਲੁਧਿਆਣਾ 106 ਮਾਮਲੇ ਦਰਜ ਕੀਤੇ ਗਏ। ਪੰਜਾਬ ਵਿੱਚ ਪਿਛਲੇ ਚਾਰ ਹਫ਼ਤਿਆਂ ਤੋਂ ਕੋਵਿਡ-19 ਦੇ ਤਾਜ਼ਾ ਕੇਸਾਂ ਵਿੱਚ ਵਾਧਾ ਵੇਖਿਆ ਜਾ ਰਿਹਾ ਹੈ।