ਅੰਬਾਨੀ ਪਰਿਵਾਰ ਦਾ ਵੱਡਾ ਐਲਾਨ,ਰਿਲਾਇੰਸ ਚੁੱਕੇਗੀ ਕਰਮਚਾਰੀਆਂ ਦੇ ਕੋਰੋਨਾ ਟੀਕਾਕਰਣ ਦਾ ਸਾਰਾ ਖਰਚ
ਦਸੰਬਰ ਵਿਚ ਹੀ ਦੇ ਦਿੱਤਾ ਸੀ ਸੰਕੇਤ
ਨਵੀਂ ਦਿੱਲੀ: ਕੋਰੋਨਾ ਖਿਲਾਫ਼ ਟੀਕਾਕਰਨ ਮੁਹਿੰਮ 'ਚ ਹੁਣ ਕਾਰਪੋਰੇਟ ਜਗਤ ਵੀ ਆ ਗਿਆ ਹੈ। ਰਿਲਾਇੰਸ ਇੰਡਸਟਰੀਜ਼ ਦੀ ਡਾਇਰੈਕਟਰ ਨੀਤਾ ਅੰਬਾਨੀ ਨੇ ਰਿਲਾਇੰਸ ਕਰਮਚਾਰੀਆਂ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਹੈ ਕਿ ਰਿਲਾਇੰਸ ਸਾਰੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਟੀਕਾਕਰਣ ਦਾ ਸਾਰਾ ਖਰਚ ਚੁੱਕੇਗੀ।
ਨੀਤਾ ਅੰਬਾਨੀ ਨੇ ਪੱਤਰ ਵਿੱਚ ਬੇਨਤੀ ਕੀਤੀ ਹੈ ਕਿ ਯੋਗ ਕਰਮਚਾਰੀ ਜਿੰਨੀ ਜਲਦੀ ਹੋ ਸਕੇ ਸਰਕਾਰ ਦੁਆਰਾ ਚਲਾਏ ਜਾ ਰਹੇ ਟੀਕਾਕਰਣ ਪ੍ਰੋਗਰਾਮ ਵਿੱਚ ਰਜਿਸਟਰ ਹੋ ਜਾਣ। ਨੀਤਾ ਅੰਬਾਨੀ ਨੇ ਕਿਹਾ ਕਿ ਉਹ ਕੋਰੋਨਾ ਖਿਲਾਫ਼ ਲੜਾਈ ਵਿਚ ਦੇਸ਼ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ।
ਦਸੰਬਰ ਵਿਚ ਹੀ ਦੇ ਦਿੱਤਾ ਸੀ ਸੰਕੇਤ
ਦਸੰਬਰ 2020 ਦੇ ਅਖੀਰ ਵਿਚ ‘ਰਿਲਾਇੰਸ ਫੈਮਲੀ ਡੇਅ’ ਦੇ ਮੌਕੇ ‘ਤੇ ਨੀਤਾ ਅੰਬਾਨੀ ਅਤੇ ਰਿਲਾਇੰਸ ਦੇ ਮਾਲਕ ਮੁਕੇਸ਼ ਅੰਬਾਨੀ ਨੇ ਕਿਹਾ ਸੀ ਕਿ ਜਿਵੇਂ ਹੀ ਮਨਜ਼ੂਰੀ ਮਿਲ ਜਾਂਦੀ ਹੈ ਉਹ ਰਿਲਾਇੰਸ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਟੀਕਾਕਰਣ ਦੀ ਮੁਹਿੰਮ ਸ਼ੁਰੂ ਕਰਨਗੇ।
ਚਿੱਠੀ ਵਿਚ ਨੀਤਾ ਅੰਬਾਨੀ ਨੇ ਅੱਗੇ ਕਿਹਾ ਕਿ ਮੁਕੇਸ਼ ਅਤੇ ਮੇਰਾ ਮੰਨਣਾ ਹੈ ਕਿ ਇਹ ਪਰਿਵਾਰ ਆਪਣੇ ਅਜ਼ੀਜ਼ਾਂ ਦੀ ਖੁਸ਼ੀ ਅਤੇ ਸਿਹਤ ਦਾ ਖਿਆਲ ਰੱਖ ਕੇ ਬਣਾਇਆ ਗਿਆ ਹੈ ਅਤੇ ਇਸ ਵੱਡੇ ਪਰਿਵਾਰ ਦਾ ਨਾਮ ਰਿਲਾਇੰਸ-ਪਰਿਵਾਰ ਹੈ।