PM ਮੋਦੀ ਨੂੰ ਅੱਜ ਦਿੱਤਾ ਜਾਵੇਗਾ ਗਲੋਬਲ ਊਰਜਾ ਅਤੇ ਵਾਤਾਵਰਣ ਲੀਡਰਸ਼ਿਪ ਅਵਾਰਡ

ਏਜੰਸੀ

ਖ਼ਬਰਾਂ, ਰਾਸ਼ਟਰੀ

ਵੀਡਿਓ ਕਾਨਫਰੰਸ ਜ਼ਰੀਏ ਇਸ ਸਨਮਾਨ ਸਮਾਰੋਹ ਵਿੱਚ ਲੈਣਗੇ ਹਿੱਸਾ

PM Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਕ ਹੋਰ ਵੱਡਾ ਸਨਮਾਨ ਪ੍ਰਾਪਤ ਕਰਨ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਸੇਰਾਵੀਕ ਗਲੋਬਲ ਊਰਜਾ ਅਤੇ ਵਾਤਾਵਰਣ ਲੀਡਰਸ਼ਿਪ ਅਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ।

 ਪ੍ਰਧਾਨ ਮੰਤਰੀ ਮੋਦੀ ਨੂੰ ਇਹ ਸਨਮਾਨ ਊਰਜਾ ਅਤੇ ਵਾਤਾਵਰਣ ਵਿੱਚ ਸਥਿਰਤਾ ਪ੍ਰਤੀ ਆਪਣੀ ਵਚਨਬੱਧਤਾ ਲਈ ਦਿੱਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਦਫਤਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

 

PM ਮੋਦੀ ਅੱਜ ਵੀਡਿਓ ਕਾਨਫਰੰਸ ਜ਼ਰੀਏ ਇਸ ਸਨਮਾਨ ਸਮਾਰੋਹ ਵਿੱਚ ਹਿੱਸਾ ਲੈਣਗੇ ਅਤੇ ਉਹ ਇਸ ਸਮਾਗਮ ਨੂੰ ਸੰਬੋਧਨ ਵੀ ਕਰਨਗੇ। ਗਲੋਬਲ ਊਰਜਾ ਅਤੇ ਵਾਤਾਵਰਣ ਲੀਡਰਸ਼ਿਪ ਅਵਾਰਡ ਸਾਲ 2016 ਵਿੱਚ ਸ਼ੁਰੂ ਕੀਤਾ ਗਿਆ ਸੀ। ਇਹ ਅੰਤਰਰਾਸ਼ਟਰੀ ਅਵਾਰਡ ਵਿਸ਼ਵਵਿਆਪੀ ਊਰਜਾ ਅਤੇ ਵਾਤਾਵਰਣ ਦੇ ਖੇਤਰ ਵਿਚ ਵਚਨਬੱਧ ਅਗਵਾਈ ਲਈ ਦਿੱਤਾ ਜਾਂਦਾ ਹੈ।