ਹੋਰਡਿੰਗ ਵਿਚ PM ਮੋਦੀ ਦੀ ਫੋਟੋ ਦੀ ਵਰਤੋਂ ਕਰਨਾ ਚੋਣ ਜ਼ਾਬਤੇ ਦੀ ਉਲੰਘਣਾ: ਅਧਿਕਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

72 ਘੰਟਿਆਂ ਦੇ ਅੰਦਰ-ਅੰਦਰ ਹਟਾਉਣ ਦੇ ਦਿੱਤੇ ਨਿਰਦੇਸ਼

Using PM's photo in hoardings is a violation of election code of conduct

ਕੋਲਕਾਤਾ- ਭਾਰਤ ਦੇ ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਸਾਰੇ ਪੈਟਰੋਲ ਪੰਪ ਡੀਲਰਾਂ ਅਤੇ ਹੋਰ ਏਜੰਸੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਵਾਲੀਆਂ ਕੇਂਦਰੀ ਯੋਜਨਾਵਾਂ ਦੇ ਹੋਰਡਿੰਗਜ਼ ਨੂੰ ਉਨ੍ਹਾਂ ਦੇ ਲਗਾਏ ਸਥਾਨਾਂ ਤੋਂ 72 ਘੰਟਿਆਂ ਦੇ ਅੰਦਰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਇਕ ਅਧਿਕਾਰੀ ਨੇ ਕੋਲਕਾਤਾ ਵਿਚ ਇਹ ਜਾਣਕਾਰੀ ਦਿੱਤੀ।

ਪੱਛਮੀ ਬੰਗਾਲ ਵਿਚ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਦਫ਼ਤਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਜਿਹੇ ਹੋਰਡਿੰਗਜ਼ ਵਿਚ ਪ੍ਰਧਾਨ ਮੰਤਰੀ ਦੀ ਫੋਟੋ ਦੀ ਵਰਤੋਂ  ਚੋਣ ਜਾਬਤਾ ਦੀ ਉਲੰਘਣਾ ਹੈ।

ਇਸ ਤੋਂ ਪਹਿਲਾਂ ਹੀ ਤ੍ਰਿਣਮੂਲ ਕਾਂਗਰਸ ਦੇ ਪ੍ਰਤੀਨਿਧੀ ਮੰਡਲ ਨੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਦੋਸ਼ ਲਾਇਆ ਕਿ ਕੇਂਦਰੀ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਪ੍ਰਧਾਨ ਮੰਤਰੀ ਦੀ ਫੋਟੋ ਦਾ ਇਸਤੇਮਾਲ ਕਰਨਾ ਆਦਰਸ਼ ਚੋਣ ਜਾਬਤਾ ਦੀ ਉਲੰਘਣਾ ਹੈ।