ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਹਾਜ਼ ਦੇ ਵਾਸ਼ਰੂਮ 'ਚੋਂ ਬਰਾਮਦ ਹੋਇਆ ਕਰੋੜਾਂ ਦਾ ਸੋਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

4 ਸੋਨੇ ਦੇ ਬਿਸਕੁਟ ਹੋਏ ਬਰਾਮਦ

photo

 

 ਨਵੀਂ ਦਿੱਲੀ:  ਦਿੱਲੀ ਏਅਰਪੋਰਟ ਦੇ ਟਰਮੀਨਲ-2 'ਤੇ ਜਹਾਜ਼ ਦੇ ਟਾਇਲਟ 'ਚੋਂ ਕਰੀਬ 2 ਕਰੋੜ ਰੁਪਏ ਦਾ ਸੋਨਾ ਬਰਾਮਦ ਹੋਇਆ ਹੈ। ਏਅਰਪੋਰਟ ਆਫਰ ਕਸਟਮ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕਸਟਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੰਤਰਰਾਸ਼ਟਰੀ ਉਡਾਣ ਦੇ ਟਾਇਲਟ 'ਚੋਂ 4 ਸੋਨੇ ਦੇ ਬਿਸਕੁਟ ਮਿਲੇ ਹਨ, ਜਿਨ੍ਹਾਂ ਦੀ ਕੀਮਤ 2 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ। ਬਰਾਮਦ ਕੀਤਾ ਗਿਆ ਸੋਨਾ ਸੀਲ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: ਚੱਲਦੀ ਬੱਸ ਵਿੱਚ ਲੱਗੀ ਭਿਆਨਕ ਅੱਗ, ਯਾਤਰੀਆਂ ਨੇ ਖਿੜਕੀਆਂ ਅਤੇ ਦਰਵਾਜ਼ਿਆਂ ਤੋਂ ਛਾਲ ਮਾਰ ਕੇ ਬਚਾਈ ਜਾਨ 

ਅਧਿਕਾਰੀਆਂ ਨੇ ਦੱਸਿਆ ਕਿ ਇਹ ਜਹਾਜ਼ ਅੰਤਰਰਾਸ਼ਟਰੀ ਰੂਟ 'ਤੇ ਚੱਲਦਾ ਹੈ। ਵਿਦੇਸ਼ ਯਾਤਰਾ ਤੋਂ ਵਾਪਸ ਆਉਣ ਤੋਂ ਬਾਅਦ ਉਡਾਣ ਨੇ ਘਰੇਲੂ ਉਡਾਣ ਵੀ ਲਈ ਸੀ। ਜਿਸ ਤੋਂ ਬਾਅਦ ਅੱਜ ਸਵੇਰੇ ਕਰੀਬ 10 ਵਜੇ ਜਹਾਜ਼ ਆਈਜੀਆਈ ਟਰਮੀਨਲ-2 ਪਹੁੰਚਿਆ। ਟਾਇਲਟ ਦੀ ਸਫਾਈ ਕਰਦੇ ਸਮੇਂ ਬੰਦ ਪੈਕੇਟ 'ਚ ਕੁਝ ਫਸਿਆ ਦੇਖਿਆ ਗਿਆ। ਜਿਸ ਤੋਂ ਬਾਅਦ ਸਟਾਫ ਨੇ ਕਸਟਮ ਵਿਭਾਗ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ: ਭਗਵੰਤ ਮਾਨ ਸਰਕਾਰ ਸੂਬੇ ਵਿੱਚ ਝੀਂਗਾ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ: ਲਾਲਜੀਤ ਸਿੰਘ ਭੁੱਲਰ

ਕਸਟਮ ਅਧਿਕਾਰੀਆਂ ਨੂੰ ਵਾਸ਼ਰੂਮ ਵਿੱਚ ਸਿੰਕ ਦੇ ਹੇਠਾਂ ਟੇਪ ਨਾਲ ਜੁੜਿਆ ਇੱਕ ਸਲੇਟੀ ਰੰਗ ਦਾ ਪਾਊਚ ਮਿਲਿਆ। ਸਲੇਟੀ ਥੈਲੀ ਵਿੱਚ ਚਾਰ ਆਇਤਾਕਾਰ ਸੋਨੇ ਦੀਆਂ ਪੱਟੀਆਂ ਸਨ। ਜਿਸ ਦਾ ਕੁੱਲ ਵਜ਼ਨ ਕਰੀਬ 3969 ਗ੍ਰਾਮ ਸੀ। ਜਾਰੀ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਸੋਨੇ ਦੀਆਂ 4 ਆਇਤਾਕਾਰ ਬਾਰਾਂ ਦੀ ਕੁੱਲ ਕੀਮਤ 1 ਕਰੋੜ 95 ਲੱਖ ਰੁਪਏ ਹੈ। ਬਰਾਮਦ ਕੀਤਾ ਗਿਆ ਸੋਨਾ ਇਸ ਦੀ ਪੈਕਿੰਗ ਸਮੱਗਰੀ ਸਮੇਤ ਕਸਟਮ ਐਕਟ, 1962 ਦੀ ਧਾਰਾ 110 ਤਹਿਤ ਜ਼ਬਤ ਕੀਤਾ ਗਿਆ ਹੈ। ਕਸਟਮ ਟੀਮ ਹੋਰ ਪੁੱਛਗਿੱਛ ਕਰ ਰਹੀ ਹੈ।