ਪਾਕਿਸਤਾਨ 'ਚ ਰੋਟੀ ਨੂੰ ਤਰਸ ਰਹੇ ਹਨ ਲੋਕ, 20 ਕਿਲੋ ਆਟੇ ਦੀ ਕੀਮਤ 2800 ਰੁਪਏ ਤੋਂ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਆਟੇ ਲਈ ਸੜਕਾਂ 'ਤੇ ਉਤਰਨ ਲਈ ਮਜਬੂਰ

PHOTO

 

ਬਲੋਚਿਸਤਾਨ: ਪਾਕਿਸਤਾਨ ਇਨ੍ਹੀਂ ਦਿਨੀਂ ਡੂੰਘੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਮਹਿੰਗਾਈ ਕਾਰਨ ਦੇਸ਼ ਦੇ ਅੰਦਰੂਨੀ ਹਾਲਾਤ ਇਸ ਹੱਦ ਤੱਕ ਵਿਗੜ ਚੁੱਕੇ ਹਨ ਕਿ ਲੋਕ ਕਿਲੋ ਆਟੇ ਲਈ ਸੜਕਾਂ 'ਤੇ ਕਤਾਰਾਂ 'ਚ ਖੜ੍ਹੇ ਹਨ। ਬਲੋਚਿਸਤਾਨ ਵਿੱਚ ਸਥਿਤੀ ਹੋਰ ਵੀ ਮਾੜੀ ਹੈ ਅਤੇ ਇੱਥੇ ਕਵੇਟਾ ਵਿੱਚ ਆਟੇ ਦੀ ਕੀਮਤ 2800 ਰੁਪਏ ਪ੍ਰਤੀ 20 ਕਿਲੋ ਤੱਕ ਪਹੁੰਚ ਗਈ ਹੈ। ਇਸ ਇਲਾਕੇ ਵਿੱਚ ਪਿਛਲੇ 10 ਦਿਨਾਂ ਤੋਂ ਕਣਕ ਦੀ ਸਪਲਾਈ ਠੱਪ ਹੈ ਅਤੇ ਮੁਨਾਫਾਖੋਰ ਇਸ ਸਥਿਤੀ ਦਾ ਪੂਰਾ ਫਾਇਦਾ ਉਠਾ ਕੇ ਮਾਲ ਕਮਾ ਰਹੇ ਹਨ।

ਇਹ ਵੀ ਪੜ੍ਹੋ: ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ ਦ੍ਰੋਪਦੀ ਮੁਰਮੂ 

ਰਿਪੋਰਟ ਮੁਤਾਬਕ ਬਲੋਚਿਸਤਾਨ ਦੀ ਰਾਜਧਾਨੀ ਕਵੇਟਾ 'ਚ ਆਟੇ ਦੀ ਕਮੀ ਦੇ ਵਿਚਾਲੇ 20 ਕਿਲੋ ਆਟੇ ਦੀ ਬੋਰੀ 2640 ਤੋਂ 2800 ਰੁਪਏ 'ਚ ਵਿਕ ਰਹੀ ਹੈ। ਕਵੇਟਾ 'ਚ ਵਸਤੂ ਦੀ ਕਮੀ ਕਾਰਨ ਆਟੇ ਦੀ ਕੀਮਤ ਅਸਮਾਨ ਨੂੰ ਛੂਹ ਰਹੀ ਹੈ। ਮੌਕਾ ਦੇਖ ਕੇ ਮੁਨਾਫਾਖੋਰ ਸਰਗਰਮ ਹੋ ਗਏ ਹਨ ਅਤੇ ਕਵੇਟਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ 20 ਕਿਲੋ ਆਟੇ ਦੀਆਂ ਥੈਲੀਆਂ 2,640 ਤੋਂ 2,800 ਰੁਪਏ ਵਿੱਚ ਵੇਚ ਰਹੇ ਹਨ।

ਇਹ ਵੀ ਪੜ੍ਹੋ: 22 ਸਾਲਾਂ ਤੋਂ ਪਤਨੀ ਹੋਲੀ 'ਤੇ ਪੇਕੇ ਘਰ ਨਹੀਂ ਗਈ, ਹੁਣ ਮੈਨੂੰ ਹੋਲੀ 'ਤੇ ਛੁੱਟੀ ਚਾਹੀਦੀ ਹੈ- ਪੁਲਿਸ ਮੁਲਾਜ਼ਮ

ਮਹਿੰਗਾਈ ਨਾਲ ਜੂਝ ਰਹੇ ਕੋਇਟਾ ਦੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਤੈਅ ਕੀਤੇ ਰੇਟ 'ਤੇ ਆਟਾ ਨਹੀਂ ਮਿਲ ਰਿਹਾ ਅਤੇ ਉਹ ਮਹਿੰਗੇ ਭਾਅ 'ਤੇ ਆਟਾ ਖਰੀਦਣ ਲਈ ਮਜਬੂਰ ਹਨ। ਇਲਾਕਾ ਵਾਸੀਆਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੁਨਾਫਾਖੋਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਆਟੇ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ। ਇਸ ਦੌਰਾਨ ਫਲੋਰ ਮਿੱਲ ਐਸੋਸੀਏਸ਼ਨ ਬਲੋਚਿਸਤਾਨ ਦੇ ਪ੍ਰਧਾਨ ਨਾਸਿਰ ਆਗਾ ਨੇ ਦੱਸਿਆ ਕਿ ਮਿੱਲਾਂ ਨੂੰ ਕਣਕ ਦੀ ਸਪਲਾਈ ਪਿਛਲੇ ਦਸ ਦਿਨਾਂ ਤੋਂ ਬੰਦ ਹੈ। ਉਨ੍ਹਾਂ ਕਿਹਾ, "ਬਲੋਚਿਸਤਾਨ ਦੇ ਖੁਰਾਕ ਵਿਭਾਗ ਦੀ ਲਾਪਰਵਾਹੀ ਦੀ ਕੀਮਤ ਜਨਤਾ ਚੁਕਾ ਰਹੀ ਹੈ।"