ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭਾਜੜ ਦੇ ਪੰਦਰਵਾੜੇ ਮਗਰੋਂ ਡੀ.ਆਰ.ਐਮ. ਦੀ ਬਦਲੀ
ਰੇਲ ਮੰਤਰਾਲੇ ਵਲੋਂ ਜਾਰੀ ਬਦਲੀ ਦੇ ਹੁਕਮ ਅਨੁਸਾਰ ਪੁਸ਼ਪੇਸ਼ ਆਰ ਤ੍ਰਿਪਾਠੀ ਨੂੰ ਉੱਤਰ ਮੱਧ ਰੇਲਵੇ ਤੋਂ ਦਿੱਲੀ ਦਾ ਡੀ.ਆਰ.ਐਮ. ਬਣਾਇਆ ਗਿਆ ਹੈ।
After a fortnight of riots at the New Delhi railway station, DRM Replaced
ਨਵੀਂ ਦਿੱਲੀ : ਦਿੱਲੀ ਰੇਲਵੇ ਸਟੇਸ਼ਨ ’ਤੇ ਭਾਜੜ ’ਚ 18 ਮੁਸਾਫ਼ਰਾਂ ਦੀ ਮੌਤ ਤੋਂ ਇਕ ਪੰਦਰਵਾੜੇ ਬਾਅਦ ਮੰਗਲਵਾਰ ਨੂੰ ਦਿੱਲੀ ਦੇ ਡਿਵੀਜ਼ਨਲ ਰੇਲਵੇ ਮੈਨੇਜਰ (ਡੀ.ਆਰ.ਐੱਮ.) ਸੁਖਵਿੰਦਰ ਸਿੰਘ ਦੀ ਬਦਲੀ ਕਰ ਦਿਤੀ ਗਈ।
ਇਕ ਅਧਿਕਾਰਤ ਹੁਕਮ ’ਚ ਇਹ ਜਾਣਕਾਰੀ ਦਿਤੀ ਗਈ। ਸੁਖਵਿੰਦਰ ਸਿੰਘ ਨੂੰ ਜੁਲਾਈ 2023 ’ਚ ਦਿੱਲੀ ਡਿਵੀਜ਼ਨ ਦਾ ਡੀ.ਆਰ.ਐਮ. ਨਿਯੁਕਤ ਕੀਤਾ ਗਿਆ ਸੀ ਅਤੇ ਇਸ ਸਾਲ ਦੇ ਅੰਤ ਤਕ ਉਨ੍ਹਾਂ ਦਾ ਕਾਰਜਕਾਲ ਦੋ ਸਾਲ ਸੀ। ਰੇਲ ਮੰਤਰਾਲੇ ਵਲੋਂ ਜਾਰੀ ਬਦਲੀ ਦੇ ਹੁਕਮ ਅਨੁਸਾਰ ਪੁਸ਼ਪੇਸ਼ ਆਰ ਤ੍ਰਿਪਾਠੀ ਨੂੰ ਉੱਤਰ ਮੱਧ ਰੇਲਵੇ ਤੋਂ ਦਿੱਲੀ ਦਾ ਡੀ.ਆਰ.ਐਮ. ਬਣਾਇਆ ਗਿਆ ਹੈ। ਹਾਲਾਂਕਿ, ਹੁਕਮ ’ਚ ਸੁਖਵਿੰਦਰ ਸਿੰਘ ਦੀ ਨਵੀਂ ਤਾਇਨਾਤੀ ਬਾਰੇ ਕੁੱਝ ਨਹੀਂ ਕਿਹਾ ਗਿਆ। (ਪੀਟੀਆਈ)