ਸਰਕਾਰ ਦੀ ਸਖ਼ਤੀ ਬੇਅਸਰ, ਹੁਣ ਫਿ਼ਰੋਜ਼ਾਬਾਦ 'ਚ ਤੋੜੀ ਅੰਬੇਦਕਰ ਦੀ ਮੂਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਮੂਰਤੀਆਂ ਤੋੜੇ ਜਾਣ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਹਾਲੇ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਭਾਵੇਂ ਕਿ ਸਰਕਾਰ ਵਲੋਂ ਅਜਿਹਾ ਕਰਨ

Ambedkars Statue was vandalised by Unidentified Persons Firozabad

ਨਵੀਂ ਦਿੱਲੀ : ਦੇਸ਼ ਵਿਚ ਮੂਰਤੀਆਂ ਤੋੜੇ ਜਾਣ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਹਾਲੇ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਭਾਵੇਂ ਕਿ ਸਰਕਾਰ ਵਲੋਂ ਅਜਿਹਾ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਦੇ ਆਦੇਸ਼ ਦਿਤੇ ਗਏ ਹਨ ਪਰ ਇਸ ਦੇ ਬਾਵਜੂਦ ਸ਼ਰਾਰਤੀ ਅਨਸਰਾਂ ਵਲੋਂ ਲਗਾਤਾਰ ਇਕ ਤੋਂ ਬਾਅਦ ਇਕ ਮੂਰਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਵਾਰ ਉੱਤਰ ਪ੍ਰਦੇਸ਼ ਦੇ ਫਿ਼ਰੋਜ਼ਾਬਾਦ ਵਿਚ ਭੀਮਰਾਓ ਅੰਬੇਦਕਰ ਦੀ ਮੂਰਤੀ ਤੋੜੀ ਗਈ ਹੈ। ਹਾਲਾਂਕਿ ਅਜੇ ਤਕ ਪਤਾ ਨਹੀਂ ਚੱਲ ਸਕਿਆ ਹੈ ਕਿ ਕਿਹੜੇ ਲੋਕਾਂ ਨੂੰ ਇਸ ਕੰਮ ਨੂੰ ਅੰਜ਼ਾਮ ਦਿਤਾ ਹੈ। 

ਦਸ ਦਈਏ ਕਿ ਮੂਰਤੀਆਂ ਨੂੰ ਤੋੜੇ ਜਾਣ ਨੂੰ ਲੈ ਕੇ ਪੀਐਮ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ ਸਖ਼ਤ ਚਿਤਾਵਨੀ ਦੇ ਚੁੱਕੇ ਹਨ। ਕੁੱਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਵਿਚ ਕੁੱਝ ਸ਼ਰਾਰਤੀ ਤੱਤਾਂ ਨੇ ਬੀ.ਆਰ. ਅੰਬੇਦਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਸੀ। 

ਤ੍ਰਿਵੈਣੀਪੁਰਮ ਦੇ ਝੂੰਸੀ ਵਿਚ ਕੁੱਝ ਅਣਪਛਾਤੇ ਲੋਕਾਂ ਨੇ ਭੀਮ ਰਾਓ ਅੰਬੇਦਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ। ਇਸ ਵਿਚ ਮੂਰਤੀ ਦੇ ਨਾਲ ਉਸ ਦੇ ਚਬੂਤਰੇ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਸੀ। ਮੂਰਤੀਆਂ ਤੋੜੇ ਜਾਣ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਤ੍ਰਿਪੁਰਾ ਵਿਚ ਲੈਨਿਨ ਦੀ ਮੂਰਤੀ ਤੋੜੇ ਜਾਣ ਨਾਲ ਹੋਈ।

ਉਸ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਇਲਾਕਿਆਂ ਤੋਂ ਅਜਿਹੀਆਂ ਖ਼ਬਰਾਂ ਆਉਣ ਲੱਗੀਆਂ। ਉਸ ਤੋਂ ਬਾਅਦ ਪੇਰੀਆਰ ਦੀ ਮੂਰਤੀ ਅਤੇ ਕੋਲਕੱਤਾ ਵਿਚ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ।