ਆਂਧਰਾ ਬੈਂਕ ਨੇ ਸਕੂਲ 'ਚ ਲਗਵਾਏ ਪੱਖੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਿਰਸਾ, 19 ਜੁਲਾਈ (ਕਰਨੈਲ ਸਿੰਘ, ਸ.ਸ.ਬੇਦੀ): ਫ਼ਤੇਹਾਬਾਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਵਿਦਿਆਰਥੀਆਂ ਨੂੰ ਗਰਮੀ ਤੋਂ ਰਾਹਤ

Plant


ਸਿਰਸਾ, 19 ਜੁਲਾਈ (ਕਰਨੈਲ ਸਿੰਘ, ਸ.ਸ.ਬੇਦੀ): ਫ਼ਤੇਹਾਬਾਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਵਿਦਿਆਰਥੀਆਂ ਨੂੰ ਗਰਮੀ ਤੋਂ ਰਾਹਤ ਪਹੁੰਚਾਣ ਲਈ ਆਂਧਰਾ ਬੈਂਕ ਨੇ 20 ਪੰਖੇ ਦਿਤੇ। ਇਸ ਮੌਕੇ ਉੱਤੇ ਪੁੱਜੇ ਬੈਂਕ ਪ੍ਰਬੰਧਕ ਅਭੀਸ਼ੇਕ ਸਿੰਘ ਨੇ ਸਕੂਲ ਦੇ ਪ੍ਰਿਸੀਪਲ ਕ੍ਰਿਸ਼ਣ ਵਰਮਾ ਅਤੇ ਸਟਾਫ਼ ਮੈਬਰਾਂ ਨੂੰ ਪੱਖੇ ਭੇਂਟ ਕਰਦਿਆਂ ਕਿਹਾ ਕਿ ਇਹ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ। ਉਨ੍ਹਾਂ ਵਾਸਤੇ ਸੁਖ ਸਹੂਲਤਾਂ ਦਾ ਬੰਦੋਬਸਤ ਕਰਨਾ ਸਾਡਾ ਸਭ ਦਾ ਮੁੱਢਲਾ ਫ਼ਰਜ਼ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਮਾਹੌਲ ਪੜਾਈ ਕਰਨ ਦੇ ਲਾਇਕ ਹੋਵੇ ਤਾਂ ਬੱਚੇ ਬੇ ਫਿਕਰ ਹੋ ਕੇ ਪੜਾਈ ਕਰ ਸਕਦੇ ਹਨ। ਇਸ ਲਈ ਬੈਂਕ ਵਲੋਂ ਜਮਾਤਾਂ ਵਿਚ ਲਗਾਉਣ ਲਈ ਪੱਖੇ ਪ੍ਰਦਾਨ ਕੀਤੇ ਹਨ ਤਾਂ ਕਿ ਗਰਮੀ  ਦੇ ਮੌਸਮ ਵਿਚ ਬੱਚਿਆਂ ਨੂੰ ਰਾਹਤ ਮਿਲੇ ਅਤੇ ਉਹ ਠੀਕ ਸਿਖਿਆ ਹਾਸਲ ਕਰ ਸਕਣ। ਅਭੀਸ਼ੇਕ ਸਿੰਘ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਉਹ ਸਮੇ ਸਮੇਂ 'ਤੇ ਹੋਰ ਸਹਿਯੋਗ ਵੀ ਦਿੰਦੇ ਰਹਿਣਗੇ। ਸਕੂਲ ਮਾਸਟਰ ਕ੍ਰਿਸ਼ਣ ਵਰਮਾ ਨੇ ਬੈਂਕ ਮੈਨੇਜਰ ਦਾ ਇਸ ਨੇਕ ਕੰਮ ਵਾਸਤੇ ਧੰਨਵਾਦ ਕੀਤਾ। ਸਕੂਲ ਕਮੇਟੀ ਵਲੋਂ ਬੈਂਕ ਪ੍ਰਬੰਧਕ ਨੂੰ ਸਿਮਰਤੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਉੱਤੇ ਸਕੂਲ ਦੇ ਮੁੱਖ ਅਧਿਆਪਕ ਰਾਮਸਿੰਘ, ਸਲਿੰਦਰ ਬਿਸ਼ਨੋਈ, ਰਮੇਸ਼ ਪੀਟੀਆਈ, ਮਨੋਜ ਮੋਂਗਾ, ਸ਼ਾਮ,  ਨਿਸ਼ਾ ਰਾਣੀ, ਨੀਲਮ ਨਾਰੰਗ ਅਤੇ ਭਰਤ ਲਾਲ ਜੱਸੂ ਸਹਿਤ ਸਾਰੇ ਸਟਾਫ਼ ਮੈਂਬਰ ਮੌਜੂਦ ਸਨ।