ਭਾਜਪਾ ਸਾਂਸਦ ਨੇ ਮੋਦੀ ਨੂੰ ਚਿੱਠੀ ਲਿਖ ਕੀਤੀ ਯੋਗੀ ਦੀ ਸ਼ਿਕਾਇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀ ਦੇ ਰਾਬਰਟਸਗੰਜ ਤੋਂ ਬੀ.ਜੇ.ਪੀ ਦੇ ਦਲਿਤ ਸਾਂਸਦ ਛੋਟੇਲਾਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ ਸੂਬੇ ਦੇ ਸੀ.ਐਮ ਯੋਗੀ ਆਦਿਤਿਆਨਾਥ...

narendra modi

ਨਵੀਂ ਦਿੱਲੀ : ਯੂਪੀ ਦੇ ਰਾਬਰਟਸਗੰਜ ਤੋਂ ਬੀ.ਜੇ.ਪੀ ਦੇ ਦਲਿਤ ਸਾਂਸਦ ਛੋਟੇਲਾਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ ਸੂਬੇ ਦੇ ਸੀ.ਐਮ ਯੋਗੀ ਆਦਿਤਿਆਨਾਥ ਦੀ ਸ਼ਿਕਾਇਤ ਕੀਤੀ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਪ੍ਰਦੇਸ਼ ਪ੍ਰਧਾਨ ਮਹੇਂਦਰ ਨਾਥ ਪਾਂਡੇ ਅਤੇ ਸੁਨੀਲ ਬੰਸਲ ਦੀ ਵੀ ਸ਼ਿਕਾਇਤ ਕੀਤੀ ਹੈ। ਚਿੱਠੀ 'ਚ ਸਾਂਸਦ ਛੋਟੇਲਾਲ ਨੇ ਲਿਖਿਆ ਹੈ ਕਿ ਜ਼ਿਲ੍ਹੇ ਦੇ ਅਧਿਕਾਰੀ ਮੈਨੂੰ ਪਰੇਸ਼ਾਨ ਕਰ ਰਹੇ ਹਨ।

ਸੰਸਦ ਛੋਟੇਲਾਲ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ 'ਚ ਕਿਹਾ ਹੈ ਕਿ ਸ਼ਿਕਾਇਤ ਲੈ ਕੇ ਮੈਂ ਮੁੱਖ ਮੰਤਰੀ ਯੋਗੀ ਨਾਲ ਦੋ ਵਾਰ ਮਿਲਿਆ ਪਰ ਉਨ੍ਹਾਂ ਨੇ ਡਾਂਟ ਕੇ ਭਜਾ ਦਿਤਾ। ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਛੋਟੇਲਾਲ ਨੂੰ ਉਚਿਤ ਕਾਰਵਾਈ ਦਾ ਭਰੋਸਾ ਦਿਤਾ ਹੈ। ਜਦੋਂ ਪ੍ਰਦੇਸ਼ 'ਚ ਅਖਿਲੇਸ਼ ਸਰਕਾਰ ਸੀ ਉਸ ਸਮੇਂ 2015 'ਚ ਨੌਗੜ੍ਹ ਵਣ ਖੇਤਰ 'ਚ ਗ਼ੈਰ-ਕਾਨੂੰਨੀ ਕਬਜ਼ੇ ਦੀ ਸ਼ਿਕਾਇਤ ਪੀ.ਐਮ ਸਮੇਤ ਕਈ ਲੋਕਾਂ ਨਾਲ ਕੀਤੀ ਪਰ ਕਾਰਵਾਈ ਦੀ ਜਗ੍ਹਾ ਅਧਿਕਾਰੀਆਂ ਨੇ ਮੇਰੇ ਘਰ ਨੂੰ ਵੀ ਵਣ ਖੇਤਰ 'ਚ ਪਾ ਦਿਤਾ।

ਰਾਸ਼ਟਰੀ ਅਨੁਸੂਚਿਤ ਜਾਤੀ ਆਯੋਗ ਦੇ ਆਦੇਸ਼ 'ਤੇ ਦੁਬਾਰਾ ਜਾਂਚ 'ਚ ਸੱਚ ਸਾਹਮਣੇ ਆਇਆ ਕਿ ਮੇਰਾ ਘਰ ਵਣਖੇਤਰ 'ਚ ਨਹੀਂ ਹੈ। ਦੂਜਾ ਮਾਮਲਾ ਪ੍ਰਦੇਸ਼ 'ਚ ਯੋਗੀ ਸਰਕਾਰ ਬਣਾਉਣ ਦੇ ਬਾਅਦ ਦਾ ਹੈ। ਅਕਤੂਬਰ 2017 'ਚ ਮੇਰੇ ਭਰਾ ਖਿਲਾਫ ਸਮਾਜਵਾਦੀ ਪਾਰਟੀ ਵਲੋਂ ਅਵਿਸ਼ਵਾਸ ਪ੍ਰਸਤਾਵ ਲਿਆਇਆ ਗਿਆ ਸੀ, ਜਿਸ 'ਤੇ ਵੋਟਿੰਗ ਦੌਰਾਨ ਹਥਿਆਰਬੰਦ ਲੋਕਾਂ ਨੇ ਮੇਰੇ 'ਤੇ ਬੰਦੂਕ ਰੱਖ ਕੇ ਡਰਾਇਆ।