ਸ਼ਿਮਲਾ : ਕਾਰ ਦੇ ਖੱਡ 'ਚ ਡਿੱਗਣ ਨਾਲ 3 ਦੀ ਮੌਤ, 2 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਆਏ ਦਿਨ ਸੜਕੀ ਹਾਦਸੇ ਵਾਪਰਦੇ ਰਹਿੰਦੇ ਹਨ ਜਿਸ ਵਿਚ ਕਈ ਲੋਕਾਂ ਦੀਆਂ ਜਾਨਾਂ ਵੀ ਜਾ ਚੁਕੀਆਂ ਹਨ। ਅਜਿਹਾ ਹੀ ਇਕ ਹਾਦਸਾ ਸ਼ਿਮਲਾ...

accident

ਹਿਮਾਚਲ ਪ੍ਰਦੇਸ਼ : ਦੇਸ਼ ਵਿਚ ਆਏ ਦਿਨ ਸੜਕੀ ਹਾਦਸੇ ਵਾਪਰਦੇ ਰਹਿੰਦੇ ਹਨ ਜਿਸ ਵਿਚ ਕਈ ਲੋਕਾਂ ਦੀਆਂ ਜਾਨਾਂ ਵੀ ਜਾ ਚੁਕੀਆਂ ਹਨ। ਅਜਿਹਾ ਹੀ ਇਕ ਹਾਦਸਾ ਸ਼ਿਮਲਾ ਵਿਚ ਵਾਪਰਿਆ ਹੈ।  ਇਥੋਂ ਦੇ ਜ਼ਿਲ੍ਹੇ ਸ਼ਿਮਲਾ ਵਿਚ ਇਕ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਥੋਂ ਦੇ ਰਾਮਪੁਰ ਦੇ ਪੁਲਿਸ ਥਾਣਾ ਝਾਕੜੀ 'ਚ ਬੁੱਧਵਾਰ ਦੇਰ ਰਾਤ ਨੂੰ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ 'ਚ 3 ਲੋਕਾਂ ਦੀ ਮੌਤ ਅਤੇ 2 ਜ਼ਖਮੀ ਹੋ ਗਏ। ਹਾਦਸਾ ਕਾਓਬਿਲ ਨੇੜੇ ਵਾਪਰਿਆ ਹੈ। ਕਾਰ 'ਚ ਕੁੱਲ 5 ਲੋਕ ਸਵਾਰ ਸਨ। ਜਿਨ੍ਹਾਂ 'ਚੋਂ 3 ਦੀ ਮੌਤ ਅਤੇ 2 ਜ਼ਖਮੀ ਹਨ। ਜ਼ਖਮੀਆਂ ਨੂੰ ਰਾਮਪੁਰ 'ਚ ਖਨੇਰੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਇਥੋਂ ਤੋਂ ਇਕ ਵਿਅਕਤੀ ਦੀ ਹਾਲਤ ਗੰਭੀਰ ਦੇਖਦੇ ਹੋਏ ਆਈ.ਜੀ.ਐਮ.ਸੀ ਸ਼ਿਮਲਾ ਰੈਫਰ ਕੀਤਾ ਗਿਆ ਹੈ।

ਸਥਾਨਕ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਰਾਤੀ ਕਰੀਬ 9ਵਜੇ ਪੰਜ ਵਿਅਕਤੀ ਕਾਰ 'ਚ ਗਾਨਵੀਂ ਤੋਂ ਲਬਾਦਾ ਸਦਾਨਾ ਪਿੰਡ ਜਾ ਰਹੇ ਸਨ। ਇਸ ਦੌਰਾਨ ਕਾਓਬਿਲ ਪਿੰਡ ਨੇੜੇ ਤੇਜ਼ ਰਫ਼ਤਾਰ ਕਾਰ ਖੱਡ 'ਚ ਡਿੱਗ ਗਈ। ਹਾਦਸੇ 'ਚ ਚਾਲਕ ਦਿਨੇਸ਼ ਅਤੇ ਸਵਰਨ ਸਿੰਘ ਵਾਸੀ ਸਦਾਨਾ ਕਾਓਬਿਲ ਅਤੇ ਦਲੀਪ ਦੀ ਮੌਕੇ 'ਤੇ ਮੌਤ ਹੋ ਗਈ। ਚੁੰਨੀ ਲਾਲ ਜੁਲੀ ਕਾਓਬਿਲ ਅਤੇ ਹਿਤੇਸ਼ ਜ਼ਖਮੀ ਹੋ ਗਏ। ਪੋਸਟਮਾਰਟਮ ਦੇ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਪਰਿਵਾਰਕ ਮੈਬਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਪੁਲਿਸ ਨੇ ਇਸ ਸਬੰਧ 'ਚ ਚਾਲਕ ਵਿਰੁਧ ਰੈਸ਼ ਡਰਾਇਵਿੰਗ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ।