'ਭਾਰਤ ਦਾ ਸੱਭ ਤੋਂ ਵੱਡਾ ਦੁਸ਼ਮਣ ਹੈ ਚੀਨ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡੋਕਲਾਮ ਸਬੰਧੀ ਚੀਨ ਨਾਲ ਵਿਵਾਦ ਵਿਚਕਾਰ ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਸਾਬਕਾ ਰਖਿਆ ਮੰਤਰੀ ਮੁਲਾਇਮ ਸਿੰਘ ਨੇ ਕਿਹਾ ਕਿ ਭਾਰਤ ਦਾ ਸੱਭ ਤੋਂ ਵੱਡਾ ਦੁਸ਼ਮਣ ਚੀਨ ਹੈ ਅਤੇ

Mulayam Yadav

 

ਨਵੀਂ ਦਿੱਲੀ, 19 ਜੁਲਾਈ : ਡੋਕਲਾਮ ਸਬੰਧੀ ਚੀਨ ਨਾਲ ਵਿਵਾਦ ਵਿਚਕਾਰ ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਸਾਬਕਾ ਰਖਿਆ ਮੰਤਰੀ ਮੁਲਾਇਮ ਸਿੰਘ ਨੇ ਕਿਹਾ ਕਿ ਭਾਰਤ ਦਾ ਸੱਭ ਤੋਂ ਵੱਡਾ ਦੁਸ਼ਮਣ ਚੀਨ ਹੈ ਅਤੇ ਪਾਕਿਸਤਾਨ ਭਾਰਤ ਦਾ ਕੁੱਝ ਨਹੀਂ ਵਿਗਾੜ ਸਕਦਾ।
ਮੁਲਾਇਮ ਨੇ ਕਿਹਾ ਕਿ ਚੀਨ ਭੂਟਾਨ 'ਤੇ ਕਬਜ਼ਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ 'ਤੇ ਹਮਲਾ ਕਰਨ ਲਈ ਚੀਨ ਪਾਕਿਸਤਾਨ ਵਿਚ ਪਰਮਾਣੂ ਹਥਿਆਰ ਤਿਆਰ ਕਰ ਰਿਹਾ ਹੈ। ਚੀਨ  ਦੇ ਖ਼ਤਰੇ ਨੂੰ ਦੇਸ਼ ਲਈ ਸੱਭ ਤੋਂ ਅਹਿਮ ਮੁੱਦਾ ਕਰਾਰ ਦਿੰਦਿਆਂ ਮੁਲਾਇਮ ਨੇ ਲੋਕ ਸਭਾ ਵਿਚ ਕਿਹਾ, 'ਚੀਨ ਸਾਡਾ ਦੁਸ਼ਮਣ ਹੈ, ਪਾਕਿਸਤਾਨ ਨਹੀਂ। ਉਹ ਸਾਡਾ ਕੁੱਝ ਨਹੀਂ ਵਿਗਾੜ ਸਕਦਾ। ਪਾਕਿਸਤਾਨ ਕੁੱਝ ਨਹੀਂ ਕਰ ਸਕਦਾ।' ਮੁਲਾਇਮ ਸਿੰਘ ਯਾਦਵ ਨੇ ਚੀਨ ਦੇ ਮੁੱਦੇ 'ਤੇ ਭਾਰਤ ਸਰਕਾਰ ਕੋਲੋਂ ਬਿਆਨ ਦੀ ਮੰਗ ਕੀਤੀ।
ਮੁਲਾਇਮ ਨੇ ਸਰਕਾਰ ਕੋਲੋਂ ਚੀਨ ਸਬੰਧੀ ਭਾਰਤ ਦੀਆਂ ਤਿਆਰੀਆਂ ਬਾਰੇ ਪੁਛਿਆ। ਉਨ੍ਹਾਂ ਦਾਅਵਾ ਕੀਤਾ ਕਿ ਚੀਨ ਭਾਰਤ 'ਤੇ ਹਮਲੇ ਦੀ ਤਿਆਰੀ ਵਿਚ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਚੀਨ ਤਿੱਬਤ ਵਿਚ ਅਪਣੀ ਫ਼ੌਜ ਦੀ ਤੈਨਾਤੀ ਕਰ ਰਿਹਾ ਹੈ। ਮੋਦੀ ਸਰਕਾਰ ਕੋਲੋਂ ਉਨ੍ਹਾਂ ਸਵਾਲ ਪੁਛਿਆ ਕਿ ਜਦ ਅਜਿਹੀ ਤਿਆਰੀ ਹੋ ਰਹੀ ਹੈ ਤਾਂ ਇਸ ਦੇ ਜਵਾਬ ਵਿਚ ਭਾਰਤ ਦੀ ਕੀ ਤਿਆਰੀ ਹੈ? ਭਾਰਤ ਦੀ ਥਲ ਸੈਨਾ, ਹਵਾਈ ਸੈਨਾ ਅਤੇ ਜਲ ਸੈਨਾ ਦੀਆਂ ਕੀ ਤਿਆਰੀਆਂ ਹਨ? ਜ਼ਿਕਰਯੋਗ ਹੈ ਕਿ ਮੁਲਾਇਮ ਨੇ ਚੀਨ ਬਾਬਤ ਇਹ ਬਿਆਨ ਅਜਿਹੇ ਵਕਤ ਦਿਤਾ ਹੈ ਜਦ ਡੋਕਲਾਮ ਵਿਵਾਦ ਕਾਰਨ ਭਾਰਤ ਅਤੇ ਚੀਨ ਵਿਚਕਾਰ ਤਲਖ਼ੀ ਵਧ ਰਹੀ ਹੈ ਅਤੇ ਵਿਵਾਦ ਡੂੰਘਾ ਹੁੰਦਾ ਜਾ ਰਿਹਾ ਹੈ। ਦੋਹਾਂ ਦੇਸ਼ਾਂ ਦੀ ਸਰਹੱਦ 'ਤੇ ਹਲਚਲ ਤੇਜ਼ ਹੋ ਰਹੀ ਹੈ। ਦਰਅਸਲ ਡੋਕਲਾਮ ਜਿਸ ਨੂੰ ਭੂਟਾਨ ਵਿਚ ਡੋਲਮ ਕਹਿੰਦੇ ਹਨ, ਕਰੀਬ 300 ਕਿਲੋਮੀਟਰ ਦਾ ਇਲਾਕ ਹੈ ਜਿਹੜਾ ਚੀਨ ਨਾਲ ਲਗਦਾ ਹੈ। ਇਹ ਚੀਨ ਅਪਣੇ ਯਾਟੁੰਗ ਸ਼ਹਿਰ ਤੋਂ ਲੈ ਕੇ ਡੋਲਮ ਇਲਾਕੇ ਤਕ ਸੜਕ ਬਣਾਉਣਾ ਚਾਹੁੰਦਾ ਹੈ। ਇਸ ਸੜਕ ਦਾ ਪਹਿਲਾਂ ਭੂਟਾਨ ਤੇ ਫਿਰ ਭਾਰਤੀ ਫ਼ੌਜ ਨੇ ਵਿਰੋਧ ਕੀਤਾ। ਚੀਨ ਨੂੰ ਲੱਗ ਰਿਹਾ ਹੈ ਕਿ ਜਦ ਵਿਵਾਦ ਚੀਨ ਤੇ ਭੂਟਾਨ ਦਾ ਹੈ ਤਾਂ ਭਾਰਤ ਦਖ਼ਲ ਦੇ ਰਿਹਾ ਹੈ।
(ਏਜੰਸੀ)