ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਸਲਮਾਨ ਖ਼ਾਨ ਨੂੰ 5 ਸਾਲ ਦੀ ਸਜ਼ਾ, ਮਿਲੀ ਜ਼ਮਾਨਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਪਣੀ ਸੰਸਥਾ 'ਹਿਊਮਨ ਬੀਇੰਗ' ਰਾਹੀਂ ਲੋਕਾਂ ਦਾ ਭਲਾ ਕਰਨ ਵਾਲੇ ਸਲਮਾਨ ਖ਼ਾਨ ਖ਼ੁਦ ਵੱਡੀ ਮੁਸ਼ਕਲ ਵਿਚ ਫਸ ਗਏ ਹਨ। ਜੋਧਪੁਰ ਦੀ ਵਿਸ਼ੇਸ਼ ....

Jodhpur Court Verdict on Black Buck Poaching Case

ਜੋਧਪੁਰ : ਅਪਣੀ ਸੰਸਥਾ 'ਹਿਊਮਨ ਬੀਇੰਗ' ਰਾਹੀਂ ਲੋਕਾਂ ਦਾ ਭਲਾ ਕਰਨ ਵਾਲੇ ਸਲਮਾਨ ਖ਼ਾਨ ਖ਼ੁਦ ਵੱਡੀ ਮੁਸ਼ਕਲ ਵਿਚ ਫਸ ਗਏ ਹਨ। ਜੋਧਪੁਰ ਦੀ ਵਿਸ਼ੇਸ਼ ਅਦਾਲਤ ਨੇ ਦੋ ਦਹਾਕੇ ਪੁਰਾਣੇ ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਦੋਸ਼ੀ ਕਰਾਰ ਦਿੰਦਿਆਂ 5 ਸਾਲ ਦੀ ਸਜ਼ਾ ਸੁਣਾਈ ਹੈ, ਜਦਕਿ ਉਨ੍ਹਾਂ ਦੇ ਨਾਲ ਸਹਿ ਦੋਸ਼ੀ ਸੈਫ਼ ਅਲੀ ਖ਼ਾਨ, ਸੋਨਾਲੀ ਬੇਂਦਰੇ, ਨੀਲਮ ਅਤੇ ਤੱਬੂ ਨੂੰ ਬਰੀ ਕਰ ਦਿਤਾ ਹੈ। 

ਜੋਧਪੁਰ ਅਦਾਲਤ ਦੇ ਮੁੱਖ ਨਿਆਇਕ ਮੈਜਿਸਟ੍ਰੇਟ ਦੇਵ ਕੁਮਾਰ ਖੱਤਰੀ ਦੀ ਅਦਾਲਤ ਵਿਚ ਸਲਮਾਨ ਖ਼ਾਨ ਨੂੰ ਵਣ ਜੀਵ ਸੰਭਾਲ ਕਾਨੂੰਨ ਤਹਿਤ ਦੋਸ਼ੀ ਕਰਾਰ ਦਿਤਾ ਗਿਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਕੇਸ ਵਿਚ ਉਨ੍ਹਾਂ ਨੂੰ ਘੱਟ ਤੋਂ ਘੱਟ ਇਕ ਤੋਂ ਲੈ ਕੇ 6 ਸਾਲ ਤਕ ਦੀ ਸਜ਼ਾ ਹੋ ਸਕਦੀ ਹੈ। ਜੇਕਰ ਸਜ਼ਾ 3 ਸਾਲ ਤੋਂ ਘੱਟ ਹੋਈ ਤਾਂ ਸਲਮਾਨ ਖ਼ਾਨ ਨੂੰ ਤੁਰਤ ਜ਼ਮਾਨਤ ਮਿਲ ਸਕਦੀ ਹੈ ਪਰ ਜੇਕਰ ਇਸ ਤੋਂ ਵੱਧ ਸਜ਼ਾ ਹੁੰਦੀ ਹੈ ਤਾਂ ਸਲਮਾਨ ਨੂੰ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣਗੀਆਂ। 

ਇਸ ਤੋਂ ਪਹਿਲਾਂ ਜ਼ਿਲ੍ਹਾ ਸੈਸ਼ਨ ਜੱਜ ਦੇਵ ਕੁਮਾਰ ਖੱਤਰੀ ਨੇ 1998 ਵਿਚ ਹੋਈ ਇਸ ਘਟਨਾ ਦੇ ਸਬੰਧ ਵਿਚ 28 ਮਾਰਚ ਨੂੰ ਇਹ ਫ਼ੈਸਲਾ ਦਿਤਾ ਸੀ ਕਿ ਇਸ ਮੁਕੱਦਮੇ ਦਾ ਆਖ਼ਰੀ ਫ਼ੈਸਲਾ ਬਾਅਦ ਵਿਚ ਸੁਣਾਇਆ ਜਾਵੇਗਾ। ਅੱਜ ਮਾਮਲੇ ਦੀ ਸੁਣਵਾਈ ਤੋਂ ਬਾਅਦ ਸਲਮਾਨ ਨੂੰ ਦੋਸ਼ੀ ਕਰਾਰ ਦੇ ਦਿਤਾ ਅਤੇ ਉਸ ਨਾਲ ਬਣਾਏ ਗਏ ਸਹਿ ਦੋਸ਼ੀਆਂ ਨੂੰ ਬਰੀ ਕਰ ਦਿਤਾ। 

ਦਸ ਦਈਏ ਕਿ ਸਲਮਾਨ ਖ਼ਾਨ ਪਿਛਲੇ ਦੋ ਦਿਨ ਤੋਂ ਫ਼ੈਸਲੇ ਸਬੰਧੀ ਕਾਫ਼ੀ ਚਿੰਤਤ ਦਿਖਾਈ ਦਿਤਾ। ਦਸਿਆ ਜਾਂਦਾ ਹੈ ਕਿ ਜਦੋਂ ਸਲਮਾਨ ਨੇ ਮੁੰਬਈ ਹਵਾਈ ਅੱਡੇ ਤੋਂ ਜੋਧਪੁਰ ਲਈ ਉਡਾਨ ਭਰੀ ਤਾਂ ਉਸ ਤੋਂ ਪਹਿਲਾਂ ਉਸ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ। ਇਸ ਤੋਂ ਇਲਾਵਾ ਪੂਰੀ ਰਾਤ ਉਹ ਬੇਚੈਨੀ ਵਿਚ ਰਿਹਾ। ਉਸ ਨੂੰ ਹੌਂਸਲਾ ਦੇਣ ਲਈ ਭਾਵੇਂ ਉਸ ਦੀਆਂ ਦੋਵੇਂ ਭੈਣਾਂ ਨਾਲ ਸਨ ਪਰ ਫਿਰ ਵੀ ਉਹ ਅਪਣੇ ਕਮਰੇ ਵਿਚ ਰਾਤ ਲਗਭਗ ਦੋ ਵਜੇ ਪਹੁੰਚਿਆ। 

ਦਸ ਦਈਏ ਕਿ ਸਲਮਾਨ ਖ਼ਾਨ ਨੂੰ ਪਹਿਲਾਂ ਵੀ ਦੋ ਮਾਮਲਿਆਂ ਵਿਚ ਹੇਠਲੀਆਂ ਅਦਾਲਤਾਂ ਸਜ਼ਾ ਸੁਣਾ ਚੁੱਕੀਆਂ ਹਨ ਜਿਨ੍ਹਾਂ ਦਾ ਫ਼ੈਸਲਾ ਪਲਟਦਿਆਂ ਹਾਈ ਕੋਰਟ ਨੇ ਸਲਮਾਨ ਨੂੰ ਬਰੀ ਕਰ ਦਿਤਾ ਸੀ ਅਤੇ ਹੁਣ ਉਹੀ ਮਾਮਲੇ ਸੁਪਰੀਮ ਕੋਰਟ ਵਿਚ ਹਨ। ਤਾਜ਼ਾ ਮਾਮਲਾ ਉਸ ਵੇਲੇ ਦਾ ਹੈ ਜਦੋਂ ਫਿ਼ਲਮ 'ਹਮ ਸਾਥ ਸਾਥ ਹੈਂ' ਦੀ ਸ਼ੂਟਿੰਗ ਸਮੇਂ ਇਹ ਸਾਰੇ ਫਿ਼ਲਮ ਸਟਾਰ ਜੋਧਪੁਰ ਗਏ ਹੋਏ ਸਨ। ਕਿਹਾ ਜਾਂਦਾ ਹੈ ਕਿ ਇਹ ਸਾਰੇ ਰਾਤ ਸਮੇਂ ਇਕ ਜਿਪਸੀ ਵਿਚ ਸ਼ਿਕਾਰ ਕਰਨ ਨਿਕਲੇ, ਜਿਸ ਨੂੰ ਸਲਮਾਨ ਖ਼ਾਨ ਚਲਾ ਰਿਹਾ ਸੀ। ਉਸ ਦੇ ਬਰਾਬਰ ਸੈਫ਼ ਅਲੀ ਖ਼ਾਨ ਬੈਠਿਆ ਹੋਇਆ ਅਤੇ ਤਿੰਨੇ ਅਭਿਨੇਤਰੀਆਂ ਜਿਪਸੀ ਦੇ ਪਿਛਲੇ ਹਿੱਸੇ ਵਿਚ ਬੈਠੀਆਂ ਹੋਈਆਂ ਸਨ।

ਇਸ ਸਬੰਧੀ ਮੁੱਖ ਦੋਸ਼ੀ 'ਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਬਾਕੀ ਚਾਰ ਨੂੰ ਸਹਿ ਦੋਸ਼ੀ ਬਣਾਇਆ ਗਿਆ ਸੀ। ਦਸ ਦਈਏ ਕਿ ਰਾਜਪੂਤ ਸਮਾਜ ਜਾਨਵਰਾਂ ਖ਼ਾਸ ਕਰਕੇ ਹਿਰਨਾਂ ਨੂੰ ਅਪਣੀ ਕੌਮ ਦਾ ਹਿੱਸਾ ਸਮਝਦਾ ਹੈ, ਜਿਸ ਕਾਰਨ ਲੰਬੀ ਜੱਦੋ ਜਹਿਦ ਤੋਂ ਬਾਅਦ ਵੀ ਰਾਜਪੂਤਾਂ ਨੇ ਸੰਘਰਸ਼ ਨੂੰ ਜਾਰੀ ਰਖਿਆ ਅਤੇ ਅੱਜ ਉਹ ਅਪਣੇ ਆਖ਼ਰੀ ਮੁਕਾਮ 'ਤੇ ਪਹੁੰਚ ਗਏ।